ਨਵੀਂ ਦਿੱਲੀ: ਵਿਸ਼ਵ ਕੱਪ 2019 ਤੋਂ ਬਾਅਦ ਮਹਿੰਦਰ ਸਿੰਘ ਧੋਨੀ ਨੇ ਕ੍ਰਿਕਟ ਦੀ ਦੁਨੀਆਂ ਤੋਂ ਸੰਨਿਆਸ ਲੈਣ ਦਾ ਫ਼ੈਸਲਾ ਲੈ ਲਿਆ ਹੈ। ਪੀਟੀਆਈ ਮੁਤਾਬਕ ਮਹਿੰਦਰ ਸਿੰਘ ਧੋਨੀ ਵਿਸ਼ਵ ਕੱਪ ਵਿੱਚ ਆਖ਼ਰੀ ਮੈਚ ਖੇਡਣਗੇ ਤੇ ਜਿਸ ਤੋਂ ਬਾਅਦ ਸੰਨਿਆਸ ਲੈ ਲੈਣਗੇ।
ਦੱਸ ਦਈਏ, ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਧੋਨੀ ਆਲੋਚਕਾਂ ਦੇ ਨਿਸ਼ਾਨੇ 'ਤੇ ਹਨ। ਖ਼ਾਸ ਤੌਰ 'ਤੇ ਧੋਨੀ ਦੀ ਢਿੱਲੀ ਪਾਰੀ ਦਾ ਕਈ ਵਾਰ ਭਾਰਤੀ ਟੀਮ ਨੂੰ ਖ਼ਾਮਿਆਜ਼ਾ ਭੁਗਤਣਾ ਪਿਆ ਹੈ। ਵਿਸ਼ਵ ਕੱਪ ਵਿੱਚ ਚੋਣ ਹੋਣ ਤੋਂ ਪਹਿਲਾਂ ਹੀ ਅੰਦਾਜਾ ਲਾਇਆ ਜਾ ਰਿਹਾ ਸੀ ਕਿ ਧੋਨੀ ਕ੍ਰਿਕਟ ਦੇ ਇਸ ਸਭ ਤੋਂ ਵੱਡੇ ਟੂਰਨਾਮੈਂਟ ਤੋਂ ਬਾਅਦ ਸੰਨਿਆਸ ਲੈ ਲੈਣਗੇ।
ਇਸ ਵਿਸ਼ਵ ਕੱਪ 'ਚ ਧੋਨੀ ਨਹੀਂ ਦਿਖਾ ਸਕੇ ਜਾਦੂ
- ਭਾਰਤ ਬਨਾਮ ਦੱਖਣੀ ਅਫ਼ਰੀਕਾ: 34 ਦੌੜਾਂ ਤੇ ਸਟੰਪਿੰਗ
- ਭਾਰਤ ਬਨਾਮ ਆਸਟ੍ਰੇਲੀਆ: 27 ਦੌੜਾਂ ਤੇ 1 ਕੈਚ
- ਭਾਰਤ ਬਨਾਮ ਪਾਕਿਸਤਾਨ: 1 ਦੌੜ, 0 ਕੈਚ/ ਸਟੰਪਿੰਗ
- ਭਾਰਤ ਬਨਾਮ ਅਫ਼ਗਾਨਿਸਤਾਨ: 28 ਦੌੜਾਂ ਤੇ 1 ਸਟੰਪਿੰਗ