ਹੈਦਰਾਬਾਦ: ਲੱਦਾਖ ਦੇ ਗਲਵਾਨ ਵੈਲੀ 'ਚ 20 ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਪੂਰੇ ਦੇਸ਼ ਵਿਚ ਚੀਨ ਖਿਲਾਫ਼ ਭਾਰੀ ਰੋਸ ਹੈ। ਇਸ ਦੌਰਾਨ ਮਹਾਰਾਸ਼ਟਰ ਸਰਕਾਰ ਨੇ ਚੀਨ ਨੂੰ ਵੱਡਾ ਝਟਕਾ ਦਿੱਤਾ ਹੈ।
ਰਾਜ ਸਰਕਾਰ ਨੇ ਕੇਂਦਰ ਨਾਲ ਗੱਲਬਾਤ ਤੋਂ ਬਾਅਦ ਤਿੰਨ ਚੀਨੀ ਕੰਪਨੀਆਂ ਦੇ ਪੰਜ ਹਜ਼ਾਰ ਕਰੋੜ ਤੋਂ ਵੱਧ ਦੇ ਨਿਵੇਸ਼ 'ਤੇ ਪਾਬੰਦੀ ਲਗਾ ਦਿੱਤੀ ਹੈ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਪੁਣੇ ਜ਼ਿਲ੍ਹੇ ਦੇ ਤਾਲੇਗਾਓਂ ਵਿੱਚ ਤਿੰਨ ਚੀਨੀ ਕੰਪਨੀਆਂ- ਹੈਂਗਲੀ ਇੰਜੀਨੀਅਰਿੰਗ, ਪੀਐਮਆਈ ਇਲੈਕਟ੍ਰੋ ਮੋਬੀਲਿਟੀ ਸੋਲਿਸ਼ਨ ਜੇ ਵੀ ਨਾਲ ਫੋਟੌਨ ਅਤੇ ਗ੍ਰੇਟ ਵਾਲ ਮੋਟਰਜ਼ ਵਿੱਚ ਨਿਵੇਸ਼ ਕਰਨ ਦੇ ਫੈਸਲੇ ਨੂੰ ਰੋਕ ਦਿੱਤਾ ਗਿਆ ਹੈ।
ਦੂਜੇ ਪਾਸੇ ਅਮਰੀਕਾ, ਸਿੰਗਾਪੁਰ ਅਤੇ ਦੱਖਣੀ ਕੋਰੀਆ ਵਰਗੀਆਂ ਹੋਰ ਦੇਸ਼ਾਂ ਦੀਆਂ ਕੰਪਨੀਆਂ ਨਾਲ ਵੀ ਸਮਝੌਤੇ ਸਹੀਬੱਧ ਕੀਤੇ ਗਏ ਹਨ। ਉਹ ਵਿਭਿੰਨ ਖੇਤਰਾਂ ਜਿਵੇਂ ਕਿ ਵਾਹਨ, ਲੌਜਿਸਟਿਕਸ, ਬੈਂਕਿੰਗ, ਇੰਜੀਨੀਅਰਿੰਗ ਅਤੇ ਮੋਬਾਈਲ ਉਤਪਾਦਨ ਤੋਂ ਲੈ ਕੇ ਆਉਂਦੇ ਹਨ।