ETV Bharat / bharat

ਮਹਾਰਾਸ਼ਟਰ 'ਚ ਐਨਸੀਪੀ ਦਾ ਉਪ ਮੁੱਖ ਮੰਤਰੀ ਤੇ ਕਾਂਗਰਸ ਦਾ ਸਪੀਕਰ - ਕਾਂਗਰਸ

ਮਹਾਰਾਸ਼ਟਰ ਵਿੱਚ ਸਰਕਾਰ ਦੀ ਤਸਵੀਰ ਸਾਫ ਹੋ ਰਹੀ ਹੈ। ਐਨਸੀਪੀ, ਕਾਂਗਰਸ ਅਤੇ ਸ਼ਿਵ ਸੈਨਾ ਦੀ ਲੰਬੀ ਬੈਠਕ ਤੋਂ ਬਾਅਦ ਐਨਸੀਪੀ ਨੇਤਾ ਪ੍ਰਫੁੱਲ ਪਟੇਲ ਨੇ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ। ਉਧਵ ਠਾਕਰੇ ਮੁੰਬਈ ਦੇ ਸ਼ਿਵਾਜੀ ਪਾਰਕ ਵਿਖੇ ਅੱਜ ਸ਼ਾਮ 6.40 ਵਜੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ।

ਫੋਟੋ
ਫੋਟੋ
author img

By

Published : Nov 28, 2019, 7:46 AM IST

ਮੁੰਬਈ: ਉਧਵ ਠਾਕਰੇ ਦੇ ਮਹਾਰਾਸ਼ਟਰ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਸ਼ਿਵ ਸੈਨਾ-ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ)-ਕਾਂਗਰਸ ਗੱਠਜੋੜ ਨੇ ਸੱਤਾ-ਵੰਡ ਦੇ ਵੇਰਵਿਆਂ ਨੂੰ ਅੰਤਮ ਰੂਪ ਦੇਣਾ ਸ਼ੁਰੂ ਕਰ ਦਿੱਤਾ ਹੈ। ਮਹਾਰਾਸ਼ਟਰ ਵਿੱਚ ਐਨਸੀਪੀ ਤੋਂ ਉਪ ਮੁੱਖ ਮੰਤਰੀ ਹੋਵੇਗਾ ਅਤੇ ਸਪੀਕਰ ਦਾ ਅਹੁਦਾ ਕਾਂਗਰਸ ਕੋਲ ਜਾਵੇਗਾ।

ਐਨ ਸੀ ਪੀ ਦੇ ਨੇਤਾ ਪ੍ਰਫੁੱਲ ਪਟੇਲ ਨੇ ਬੁੱਧਵਾਰ ਸ਼ਾਮ ਮਹਾ ਵਿਕਾਸ ਅਗਾੜੀ ਵਜੋਂ ਜਾਣੇ ਜਾਂਦੇ ਗੱਠਜੋੜ ਦੀ 6 ਘੰਟੇ ਚੱਲੀ ਬੈਠਕ ਤੋਂ ਬਾਅਦ ਇਹ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਤਿੰਨੋਂ ਧਿਰਾਂ ਸਪੀਕਰ ‘ਤੇ ਸਹਿਮਤ ਹੋ ਗਈਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਮਹਾਰਾਸ਼ਟਰ ਵਿਚ ਸਿਰਫ ਇਕੋ ਉਪ ਮੁੱਖ ਮੰਤਰੀ ਹੋਣਗੇ। ਪਹਿਲਾਂ ਖਬਰਾਂ ਆ ਰਹੀਆਂ ਸਨ ਕਿ ਉਧਵ ਠਾਕਰੇ ਦੀ ਸਰਕਾਰ 'ਚ ਦੋ ਡਿਪਟੀ ਸੀ.ਐਮ ਹੋਣਗੇ, ਇਕ ਐਨ ਸੀ ਪੀ ਅਤੇ ਇੱਕ ਕਾਂਗਰਸ ਤੋਂ। ਪਟੇਲ ਨੇ ਦੱਸਿਆ ਕਿ ਤਿੰਨੋਂ ਪਾਰਟੀਆਂ ਦੇ ਵਿਧਾਇਕ ਸੰਹੁ ਚੁੱਕਣਗੇ।

ਮਹਾਰਾਸ਼ਟਰ ਦੇ 43 ਮੰਤਰਾਲਿਆਂ ਦੀ ਵੰਡ ਤਿੰਨ ਪਾਰਟੀਆਂ ਵਿਚ ਹੋਵੇਗੀ ਅਤੇ ਅਨੁਪਾਤ ਵਿਚ ਮੰਨਿਆ ਜਾ ਰਿਹਾ ਸ਼ਿਵ ਸੈਨਾ ਲਈ 15, ਐਨਸੀਪੀ ਲਈ 15 ਅਤੇ ਕਾਂਗਰਸ ਲਈ 12 ਮੰਤਰਾਲੇ ਹੋਣਗੇ। ਪਰ ਸਵੈਭਿਮਾਨੀ ਸੰਗਠਨ ਅਤੇ ਸਮਾਜਵਾਦੀ ਪਾਰਟੀ ਵਰਗੀਆਂ ਛੋਟੀਆਂ ਪਾਰਟੀਆਂ ਨੂੰ ਵੀ ਜਗ੍ਹਾ ਦੇਣ ਦੀ ਜ਼ਰੂਰਤ ਹੈ।

ਵੱਡੇ ਮੰਤਰਾਲੇ- ਗ੍ਰਹਿ, ਵਿੱਤ ਅਤੇ ਮਾਲੀਆ ਕਿਸ ਨੂੰ ਮਿਲਣਗੇ ਇਸ ਬਾਰੇ ਅਜੇ ਕੋਈ ਸਮਝੌਤਾ ਨਹੀਂ ਹੋਇਆ ਹੈ। ਠਾਕਰੇ ਅੱਜ ਸ਼ਾਮ 6.40 ਵਜੇ ਦਾਦਰ ਦੇ ਸ਼ਿਵਾਜੀ ਪਾਰਕ ਵਿਖੇ ਸਹੁੰ ਚੁਕਣਗੇ, ਜਿਥੇ ਉਨ੍ਹਾਂ ਦੀ ਪਾਰਟੀ ਹਰ ਸਾਲ ਦੁਸਹਿਰੇ ਦੀ ਰਵਾਇਤੀ ਰੈਲੀ ਕਰਦੀ ਹੈ।

Intro:Body:

Maharashtra: Deputy cm from NCP and speaker from congress

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.