ਮੁੰਬਈ: ਮਹਾਰਾਸ਼ਟਰ ਦੀਆ 288 ਵਿਧਾਨਸਭਾ ਸੀਟਾਂ ਲਈ ਸਵੇਰੇ 7 ਵਜੇ ਤੋਂ ਚੱਲ ਰਹੀ ਵੋਟਿੰਗ ਖ਼ਤਮ ਹੋ ਗਈ ਹੈ। ਸੂਬੇ ਵਿੱਚ ਤਕਰੀਬਨ 60.25 ਫੀਸਦੀ ਮਤਦਾਨ ਦਰਜ ਕੀਤਾ ਗਿਆ ਹੈ। ਚੋਣ ਖ਼ਤਮ ਹੋਣ ਦੇ ਨਾਲ ਹੀ ਦੋਵਾਂ ਰਾਜਾਂ ਦੀਆਂ ਐਗਜ਼ਿਟ ਪੋਲ ਆਉਣੀਆਂ ਸ਼ੁਰੂ ਹੋ ਜਾਣਗੀਆਂ। ਇਸ ਵਾਰ 235 ਔਰਤਾਂ ਸਮੇਤ ਕੁੱਲ 3,237 ਉਮੀਦਵਾਰ ਚੋਣ–ਮੈਦਾਨ ਵਿੱਚ ਹਨ। ਫ਼ਿਲਹਾਲ ਕਿਸ ਪਾਰਟੀ ਦੀ ਜਿੱਤ ਹੁੰਦੀ ਹੈ ਇਹ 24 ਅਕਤੂਬਰ ਨੂੰ ਪਤਾ ਲਗੇਗਾ।
ਵੋਟਿੰਗ ਲਈ ਕੁੱਲ 96,661 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ਉੱਤੇ ਸਾਢੇ ਛੇ ਲੱਖ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਮੁਕਾਬਲਾ ਭਾਜਪਾ ਦੀ ਅਗਵਾਈ ਹੇਠਲੇ ਮਹਾਂਗੱਠਜੋੜ ਅਤੇ ਕਾਂਗਰਸ–ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਗੱਠਜੋੜ ਵਿਚਾਲੇ ਹੈ।
- ਮੁੱਖ ਮੰਤਰੀ ਦਵਿੰਦਰ ਫਡਨਵੀਸ ਨੇ ਆਪਣੀ ਪਤਨੀ ਅਮ੍ਰਿਤਾ ਫਡਨਵੀਸ ਦੇ ਨਾਲ ਚੋਣ ਕੇਂਦਰ ਜਾ ਕੇ ਵੋਟ ਪਾਈ।
ਉੱਥੇ ਹੀ ਸ਼ਿਵਸੈਨਾ ਪ੍ਰਮੁੱਖ ਉਦਵ ਠਾਕਰੇ ਨੇ ਆਪਣੇ ਪੂਰੇ ਪਰਿਵਾਰ ਦੇ ਨਾਲ ਬਾਂਦਰਾ ਸਟ ਵਿੱਚ ਵੋਟ ਪਾਈ।
ਅਭਿਨੇਤਾ ਆਮਿਰ ਖਾਨ ਨੇ ਬਾਂਦਰਾ ਵਿੱਚ ਪੋਲਿੰਗ ਬੂਥ 'ਤੇ ਵੋਟ ਪਾਉਣ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ 'ਮੈਂ ਮਹਾਰਾਸ਼ਟਰ ਦੇ ਸਾਰੇ ਨਾਗਰਿਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਬਾਹਰ ਆਉਣ ਅਤੇ ਵੱਡੀ ਗਿਣਤੀ ਵਿਚ ਵੋਟ ਪਾਉਣ।
- ਬਾਲੀਵੁਡ ਸਟਾਰ ਰਿਤੇਸ਼ ਦੇਸ਼ਮੁਖ ਨੇ ਆਪਣੀ ਪਤਨੀ ਜੈਨੀਲਿਆ ਦੇ ਨਾਲ ਜਾ ਕੇ ਵੋਟ ਕੀਤੀ।
- ਬਾਂਦਰਾ ਵਿੱਚ ਬਾਲੀਵੁਡ ਸਟਾਰ ਮਾਧੁਰੀ ਦੀਕਸ਼ਿਤ ਨੇ ਵੋਟ ਪਾਈ।
- ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਆਪਣੀ ਪਤਨੀ ਕੰਚਨ ਦੇ ਨਾਲ ਨਾਗਪੁਰ ਵਿੱਚ ਵੋਟ ਪਾਉਣ ਪਹੁੰਚੇ।
ਮਹਾਰਾਸ਼ਟਰ ’ਚ ਸੂਬਾ ਪੁਲਿਸ ਤੇ ਕੇਂਦਰੀ ਬਲਾਂ ਦੇ ਤਿੰਨ ਲੱਖ ਤੋਂ ਵੱਧ ਮੁਲਾਜ਼ਮਾਂ ਦੀ ਤਾਇਨਾਤੀ ਕਰ ਕੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ; ਜਦ ਕਿ ਹਰਿਆਣਾ ’ਚ 75,000 ਤੋਂ ਵੱਧ ਸੁਰੱਖਿਆ ਜਵਾਨ ਤਾਇਨਾਤ ਕੀਤੇ ਗਏ ਹਨ।