ETV Bharat / bharat

ਲੋਕ ਸਭਾ ਚੋਣਾਂ: ਸੰਸਦ 'ਚ ਹੋਰ ਵਧਿਆ ਮਹਿਲਾ ਉਮੀਦਵਾਰਾਂ ਦਾ ਦਬਦਬਾ, 78 ਦੀ ਜਿੱਤ

ਲੋਕ ਸਭਾ ਚੋਣਾਂ 2019 'ਚ ਜਿੱਥੇ ਭਾਜਪਾ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਉੱਥੇ ਹੀ ਇਨ੍ਹਾਂ ਚੋਣਾਂ 'ਚ ਕਈ ਰਿਕਾਰਡ ਵੀ ਬਣੇ। ਪੁਰਸ਼ ਉਮੀਦਵਾਰਾਂ ਦੇ ਮੁਕਾਬਲੇ ਇਸ ਵਾਰ ਦੀਆਂ ਚੋਣਾਂ ਚ ਮਹਿਲਾਵਾਂ ਉਮੀਦਵਾਰਾ ਦੇ ਜਿੱਤ ਦਾ ਫੀਸਦ ਵੱਧ ਰਿਹਾ। ਇਨਾਂ ਚੋਣਾਂ 'ਚ 78 ਮਹਿਲਾ ਸੰਸਦ ਮੈਂਬਰਾਂ ਨੇ ਚੋਣ ਅਖਾੜਾ ਫ਼ਤਿਹ ਕੀਤਾ।

ਫਾਈਲ ਫ਼ੋਟੋ
author img

By

Published : May 25, 2019, 1:50 PM IST

ਨਵੀਂ ਦਿੱਲੀ: ਲੋਕ ਸਭਾ ਚੋਣਾਂ 2019 ਲਈ ਚੋਣ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ ਅਤੇ ਉਮੀਦਵਾਰਾਂ ਦੀ ਜਿੱਤ ਹਾਰ ਦਾ ਫੈਸਲਾ ਵੀ ਹੋ ਚੁੱਕਾ ਹੈ। ਇਨ੍ਹਾਂ ਚੋਣਾਂ 'ਚ ਬੀਜੇਪੀ ਨੇ ਵੱਡੀ ਜਿੱਤ ਦਰਜ ਕਰਦਿਆਂ 300 ਤੋਂ ਵੱਧ ਸੀਟਾਂ ਹਾਸਲ ਕੀਤੀਆਂ ਹਨ। ਖ਼ਾਸ ਗੱਲ ਇਹ ਰਹੀ ਕਿ ਲੋਕ ਸਭਾ ਚੋਣਾਂ 2019 'ਚ ਕਈ ਰਿਕਾਰਡ ਬਣੇ। ਜਿੱਥੇ ਇਨ੍ਹਾਂ ਚੋਣਾਂ 'ਚ ਸਿਆਸੀ ਮਾਹਿਰਾਂ ਦੀਆਂ ਗਿਣਤੀਆਂ ਮਿਣਤੀਆਂ ਤਬਾਹ ਹੋਇਆਂ ਉੱਥੇ ਹੀ ਇਸ ਵਾਰ 78 ਮਹਿਲਾ ਸੰਸਦ ਮੈਂਬਰ ਵੀ ਚੁਣ ਕੇ ਸੰਸਦ 'ਚ ਪਹੁੰਚੇ ਹਨ। ਇਨਾ ਹੀ ਨਹੀਂ ਇਸ ਵਾਰ ਦੀਆਂ ਚੋਣਾਂ 'ਚ ਮਹਿਲਾਵਾਂ ਦਾ ਦਬਦਬਾ ਰਿਹਾ ਹੈ ਵੱਡੀ ਗਿਣਤੀ 'ਚ ਮਹਿਲਾ ਉਮੀਦਵਾਰਾਂ ਨੇ ਚੋਣ ਅਖ਼ਾੜਾ ਫ਼ਤਿਹ ਕੀਤਾ। ਸੰਸਦ ਦੀਆਂ ਪਾਉੜੀਆਂ ਚੜ੍ਹਨ ਵਾਲਿਆਂ ਮਹਿਲਾਵਾਂ ਚੋਂ 40 ਭਾਜਪਾ, 09 ਤ੍ਰਿਣਮੂਲ ਕਾਂਗਰਸ, 06 ਕਾਂਗਰਸ, 04 ਬੀਜੇਡੀ,4 ਵਾਈਐੱਸਆਰ ਅਤੇ ਕਈ ਹੋਰ ਸੂਬਾ ਪੱਥਰੀ ਪਾਰਟੀਆਂ ਦੀਆਂ ਮਹਿਲਾ ਸੰਸਦ ਮੈਂਬਰ ਸ਼ਾਮਲ ਹਨ।

ਇਨਾਂ ਚੋਣਾਂ 'ਚ ਬੀਜੂ ਜਨਤਾ ਦਲ ਦੇ 12 ਚੋਂ 05 ਮਹਿਲਾ ਸੰਸਦ ਮੈਂਬਰ ਹਨ ਜੇਕਰ ਜਿੱਤ ਦੇ ਸਟ੍ਰਾਈਕ ਰੇਟ ਦੀ ਗੱਲ ਕੀਤੀ ਜਾਵੇ ਤਾਂ ਮਹਿਲਾਵਾਂ ਦਾ ਸਟ੍ਰਾਈਕ ਰੇਟ ਪੁਰਸ਼ ਉਮੀਦਵਾਰਾਂ ਤੋਂ ਵੱਧ ਰਿਹਾ। ਬੀਜੇਪੀ ਦੀਆਂ ਮਹਿਲਾ ਉਮੀਦਵਾਰਾਂ ਦੀ ਜਿੱਤ ਦਾ ਸਟ੍ਰਾਈਕ ਰੇਟ 74.1 ਫੀਸਦੀ ਰਿਹਾ ਤੇ ਪੁਰਸ਼ਾਂ ਦਾ ਸਟ੍ਰਾਈਕ ਰੇਟ 68 ਫੀਸਦੀ ਰਿਹਾ। ਵਾਈ.ਐੱਸ.ਆਰ ਅਤੇ ਡੀਐੱਮਕੇ ਦੀਆਂ ਜਿਨ੍ਹਾਂ ਮਹਿਲਾਵਾਂ ਨੂੰ ਟਿਕਟ ਮਿਲੀ ਉਹ ਸਾਰਿਆਂ ਹੀ ਮਹਿਲਾ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ। ਹਲਾਂਕਿ ਕਾਂਗਰਸ ਦੀਆਂ ਮਹਿਲਾ ਉਮੀਦਵਾਰਾਂ ਦਾ ਸਟ੍ਰਾਈਕ ਰੇਟ ਸਭ ਤੋਂ ਜਿਆਦਾ ਖ਼ਰਾਬ ਰਿਹਾ।

ਜੋਤੁ ਰਹੀਆਂ 78 ਮਹਿਲਾ ਉਮੀਦਵਾਰਾਂ ਚੋਂ 30 ਮਹਿਲਾ ਉਮੀਦਵਾਰਾਂ ਨੇ 1 ਲੱਖ ਤੋਂ ਜਿਆਦਾ ਫਰਕ ਨਾਲ ਜਿੱਤ ਹਾਸਲ ਕੀਤੀ। ਇਨਾਂ 'ਚ ਸਭ ਤੋਂ ਘੱਟ ਫਰਕ ਨਾਲ ਜਿੱਤ ਹਾਸਲ ਕਰਨ ਵਾਲਿਆਂ ਚੋਂ ਸੁਲਤਾਨਪੁਰ ਤੋਂ ਭਾਜਪਾ ਉਮੀਦਵਾਰ ਮੇਨਕਾ ਗਾਂਧੀ ਹਨ ਜਿਨ੍ਹਾਂ 14500 ਦੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ। ਜੇਕਰ ਗੱਲ ਕੀਤੀ ਜਾਵੇਂ ਸਭ ਤੋਂ ਵੱਡੇ ਫ਼ਰਕ ਨਾਲ ਜਿੱਤ ਪ੍ਰਾਪਤ ਕਰਨ ਦੀ ਤਾਂ 5,89,177 ਵੋਟਾਂ ਦੇ ਫਰਕ ਨਾਲ ਵਡੋਦਰਾ ਤੋਂ ਭਾਜਪਾ ਉਮੀਦਵਾਰ ਰੰਜਨਬੇਨ ਭੱਠ ਜੇਤੁ ਰਹੇ।

ਤੁਹਾਨੂੰ ਦੱਸ ਦਈਏ ਕਿ 17ਵੀਂ ਲੋਕ ਸਭਾ ਲਈ ਮਹਿਲਾਵਾਂ ਦੀ ਸਮੁਲਿਅਤ ਦਾ ਫੀਸਦ ਹੁਣ ਤੱਕ ਦੀਆਂ ਹੋਈਆਂ ਲੋਕ ਸਭਾ ਚੋਣਾਂ 'ਚ ਸਭ ਤੋਂ ਵੱਧ 17 ਫੀਸਦੀ ਰਿਹਾ ਹੈ। ਇਨ੍ਹਾਂ ਚੋਂ ਕੁੱਲ 8049 ਉਮੀਦਵਾਰ ਚੋਣ ਮੈਦਾਨ ਵਿੱਚ ਸਨ ਜਿਨ੍ਹਾਂ ਚੋਂ 724 ਮਹਿਲਾ ਉਮੀਦਵਾਰ ਸਨ। 16ਵੀਂ ਲੋਕ ਸਭਾ ਦੌਰਾਨ ਮਹਿਲਾ ਉਮੀਦਵਾਰਾ ਦੀ ਗਿਣਤੀ 64 ਸੀ ਅਤੇ 28 ਮਹਿਲਾ ਸੰਸਦ ਮੈਂਬਰ ਨੇ ਜਿੱਤ ਹਾਸਲ ਕੀਤੀ ਸੀ। ਜਿਨ੍ਹਾਂ ਵੱਡਿਆਂ ਹਸਤੀਆਂ ਨੂੰ ਇਨ੍ਹਾਂ ਚੋਣਾਂ ਦੌਰਾਨ ਹਾਰ ਦਾ ਮੁਹ ਦੇਖਨਾ ਪਿਆ ਉਨ੍ਹਾਂ ਚੋਂ ਡਿੰਪਲ ਯਾਦਵ ਅਤੇ ਭਾਜਪਾ ਦੀ ਜਯਾ ਪ੍ਰਦਾ ਵੀ ਸ਼ਾਮਲ ਹਨ। ਚੋਣ ਮੈਦਾਨ 'ਚ 222 ਆਜ਼ਾਦ ਮਹਿਲਾ ਉਮੀਦਵਾਰ ਸਨ ਅਤੇ 4 ਟਰਾਂਸ ਜੈਂਡਰ ਵੀ ਆਪਣੀ ਕਿਸਮਤ ਅਜ਼ਮਾ ਰਹੇ ਸਨ।

Intro:Body:

create

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.