ਨੈਨੀਤਾਲ: ਲਗਭਗ ਡੇਢ ਮਹੀਨੇ ਬਾਅਦ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹੀਆਂ ਤਾਂ ਸੈਂਕੜੇ ਹੀ ਲੋਕ ਦੁਕਾਨਾਂ ਵੱਲ ਭੱਜੇ। ਉਨ੍ਹਾਂ ਭਾਰੀ ਮੀਂਹ ਅਤੇ ਗੜੇਮਾਰੀ ਦੀ ਵੀ ਪਰਵਾਹ ਨਹੀਂ ਕੀਤੀ। ਨੈਨੀਤਾਲ ਵਿੱਚ ਲੋਕ ਮੀਂਹ ਤੇ ਗੜੇਮਾਰੀ ਵਿਚਾਲੇ ਵੀ ਸ਼ਰਾਬ ਖਰੀਦਣ ਲਈ ਲੰਮੀਆਂ ਲਾਈਨਾਂ ਵਿਚ ਖੜੇ ਰਹੇ।
ਹਾਲਾਂਕਿ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਹੀ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹੀਆਂ ਹਨ, ਪਹਿਲੀ ਵਾਰ ਨੈਨੀਤਾਲ ਸ਼ਹਿਰ ਵਿੱਚ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹੀਆਂ ਹਨ। ਦੁਕਾਨਾਂ ਖੋਲ੍ਹਣ ਵਿਚ ਸਮਾਂ ਸੀ ਇਸ ਦੇ ਬਾਵਜੂਦ ਸੈਂਕੜੇ ਲੋਕ ਆਪਣੇ ਘਰਾਂ ਵਿਚੋਂ ਸ਼ਰਾਬ ਖਰੀਦਣ ਲਈ ਬਾਹਰ ਆ ਗਏ ਅਤੇ ਸਵੇਰ ਤੋਂ ਹੀ ਸ਼ਰਾਬ ਖਰੀਦਣ ਲਈ ਲਾਈਨ ਵਿਚ ਲੱਗ ਗਏ। ਹਾਲਾਂਕਿ, ਇਸ ਦੌਰਾਨ ਹਰ ਕੋਈ ਸਮਾਜਿਕ ਦੂਰੀ ਦੀ ਪਾਲਣਾ ਕਰਦਾ ਦਿਖਾਈ ਦਿੱਤਾ।
ਭਾਰੀ ਮੀਂਹ ਵਿੱਚ ਵੀ ਸ਼ਰਾਬ ਪ੍ਰੇਮੀਆਂ ਦਾ ਹੌਸਲਾ ਬਰਕਰਾਰ ਰਿਹਾ ਅਤ ਉਹ ਮੀਂਹ ਵਿੱਚ ਹੀ ਸ਼ਰਾਬ ਲੈਣ ਲਈ ਲਾਈਨਾ ਵਿੱਚ ਖੜ੍ਹੇ ਰਹੇ। ਜਦੋਂ ਦੁਕਾਨ 'ਤੇ ਸ਼ਰਾਬ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਈ ਲੋਕ ਉੱਥੇ ਹੀ ਖੜ੍ਹੇ ਰਹੇ।
ਜ਼ਿਲ੍ਹਾ ਆਬਕਾਰੀ ਇੰਸਪੈਕਟਰ ਮਹਿੰਦਰ ਸਿੰਘ ਬਿਸ਼ਟ ਦਾ ਕਹਿਣਾ ਹੈ ਕਿ ਅੱਜ ਜ਼ਿਲ੍ਹੇ ਵਿੱਚੋਂ ਸ਼ਰਾਬ ਦੀ ਵਿਕਰੀ ਤੋਂ ਡੇਢ ਕਰੋੜ ਦਾ ਮਾਲੀਆ ਪ੍ਰਾਪਤ ਹੋਇਆ ਹੈ। ਇਸੇ ਤਰ੍ਹਾਂ ਦੀ ਸਥਿਤੀ ਰਾਜਧਾਨੀ ਦੇਹਰਾਦੂਨ ਵਿੱਚ ਵੀ ਵਾਪਰੀ ਜਿੱਥੇ ਸੋਮਵਾਰ ਨੂੰ ਸ਼ਰਾਬ ਦੇ ਕਾਰੋਬਾਰ ਨਾਲ 1 ਕਰੋੜ 34 ਲੱਖ ਦਾ ਮਾਲੀਆ ਪ੍ਰਾਪਤ ਹੋਇਆ। ਸ਼ਰਾਬ ਦੀਆਂ ਦੁਕਾਨਾਂ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਹੀ ਖੁੱਲ੍ਹੀਆਂ।