ਹੈਦਰਾਬਾਦ: ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਬਾਅਦ ਵਿੱਚ ਕੁਵੈਤ ਨੇ ਵਿਦੇਸ਼ੀਆਂ ਦੀ ਗਿਣਤੀ ਨੂੰ ਘੱਟ ਕਰਨ ਲਈ ਕੁਵੈਤ ਵਿੱਚ ਪ੍ਰਵਾਸੀ ਕੋਟਾ ਬਿੱਲ ਦੇ ਮਸੌਦੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੁਵੈਤ ਨੈਸ਼ਨਲ ਅਸੈਂਬਲੀ ਦੀ ਕਾਨੂੰਨੀ ਅਤੇ ਵਿਧਾਨਕ ਕਮੇਟੀ ਦੁਆਰਾ ਬਿੱਲ ਦੇ ਮਸੌਦੇ ਨੂੰ ਮਨਜ਼ੂਰੀ ਦਿੱਤੀ ਗਈ ਹੈ। ਬਿੱਲ ਦੇ ਮੁਤਾਬਿਕ, ਭਾਰਤੀਆਂ ਦੀ ਗਿਣਤੀ ਕੁੱਲ ਅਬਾਦੀ ਦੇ 15 ਫੀਸਦੀ ਤੋਂ ਵੱਧ ਨਹੀਂ ਹੋਣੀ ਚਾਹੀਦੀ। ਕੂਵੈਤ ਦੀ ਮੌਦੂਜਾ ਕੁੱਲ ਅਬਾਦੀ 43 ਲੱਖ ਹੈ। ਇਨ੍ਹਾਂ ਵਿੱਚ ਕੁਵੈਤੀਆਂ ਦੀ ਅਬਾਦੀ 13 ਲੱਖ ਹੈ, ਜਦੋਂ ਕਿ ਪ੍ਰਵਾਸੀਆਂ ਦੀ ਅਬਾਦੀ 30 ਲੱਖ ਹੈ।
ਮੀਡੀਆ ਰਿਪੋਰਟਾਂ ਦੇ ਅਨੁਸਾਰ 8 ਲੱਖ ਭਾਰਤੀਆਂ ਨੂੰ ਕੁਵੈਤ ਛੱਡਣਾ ਪੈ ਸਕਦਾ ਹੈ। ਕਿਉਂਕਿ ਭਾਰਤੀ ਭਾਈਚਾਰੇ ਦੀ ਵੱਡੀ ਅਬਾਦੀ ਹੈ, ਜੋ 14.5 ਲੱਖ ਹੈ।
ਪਿਛਲੇ ਮਹੀਨੇ ਕੂਵੈਤ ਦੇ ਪ੍ਰਧਾਨ ਮੰਤਰੀ ਸ਼ੇਖ ਸਬਾ ਅਲ ਖਾਲਿਦ ਨੇ ਪ੍ਰਵਾਸੀਆਂ ਦੀ ਗਿਣਤੀ 70 ਫੀਸਦੀ ਤੋਂ ਘਟਾ ਕੇ ਆਬਾਦੀ ਦਾ 30 ਫੀਸਦੀ ਕਰਨ ਦਾ ਮਤਾ ਰੱਖਿਆ ਸੀ।
ਭਾਰਤ ਮਿਸ਼ਨਾਂ ਤੋਂ ਪ੍ਰਾਪਤ ਅੰਕੜਿਆਂ ਦੇ ਅਨੁਸਾਰ ਵਿਦੇਸ਼ਾਂ ਵਿੱਚ 13.62 ਮਿਲੀਆਨ ਭਾਰਤੀ ਰਹਿੰਦੇ ਹਨ।
ਖਾੜੀ ਦੇਸ਼ਾਂ ਵਿੱਚ ਭਾਰਤੀਆਂ ਦੀ ਗਿਣਤੀ-
ਦੇਸ਼ | ਭਾਰਤੀਆਂ ਦੀ ਗਿਣਤੀ | ਭਾਰਤੀਆਂ ਦੀ ਪ੍ਰਤੀਸ਼ਤਾ |
ਬਹਿਰੀਨ | 323292 | 3.63% |
ਕੁਵੈਤ | 1029861 | 11.56% |
ਓਮਾਨ | 1029861 | 8.75% |
ਕਤਰ | 756062 | 8.75% |
ਸਾਊਦੀ ਅਰਬ | 2594947 | 29.14% |
ਸੰਯੁਕਤ ਅਰਬ ਅਮੀਰਾਤ | 342000 | 38.14% |
ਖਾੜੀ ਦੇਸ਼ਾਂ 'ਚ ਭਾਰਤੀਆਂ ਦੀ ਕੁੱਲ ਅਬਾਦੀ | 8903513 | |
ਦੁਨੀਆ ਭਰ ਵਿੱਚ ਪ੍ਰਵਾਸੀ ਭਾਰਤੀ | 13619384 | 65.37% |
ਖਾੜੀ ਦੇਸ਼ਾਂ ਵਿੱਚ ਪ੍ਰਵਾਸੀ ਭਾਰਤੀ -
- 1970 ਦੇ ਦਹਾਕੇ ਵਿੱਚ ਤੇਲ ਉਦਯੋਗ ਵਿੱਚ ਉਛਾਲ ਆਉਣ ਤੋਂ ਬਾਅਦ ਭਾਰਤੀ ਮਜ਼ਦੂਰ ਵੱਡੀ ਗਿਣਤੀ ਵਿੱਚ ਖਾੜੀ ਦੇਸ਼ਾਂ ਵਿੱਚ ਜਾਣ ਲੱਗੇ। ਜਿਵੇਂ ਜਿਵੇਂ ਖਾੜੀ ਦੇਸ਼ਾਂ ਦੀ ਅਰਥ ਵਿਵਸਥਾ ਵਿੱਚ ਤੇਜ਼ੀ ਨਾਲ ਵਿਸਥਾਰ ਹੋਇਆ, ਪ੍ਰਵਾਸੀ ਮਜ਼ਦੂਰਾਂ ਦੀ ਗਿਣਤੀ ਵੱਧਦੀ ਗਈ। ਖਾੜੀ ਦੇਸ਼ਾਂ ਵਿੱਚ ਮਜ਼ਦੂਰਾਂ ਦੀ ਵੱਡੀ ਕਮੀ ਸੀ, ਜਿਸ ਦੇ ਕਾਰਨ ਵਿਦੇਸ਼ੀ ਮਜ਼ਦੂਰਾਂ ਤੋਂ ਕੰਮ ਲੈਣ ਦੀ ਨੀਤੀ ਸ਼ੁਰੂ ਕੀਤੀ ਗਈ।
- ਖਾੜੀ ਦੇਸ਼ਾਂ ਨੂੰ ਭਾਰਤੀ ਅਤੇ ਦੱਖਣ ਏਸ਼ੀਆਈ ਦੇਸ਼ਾਂ ਤੋਂ ਵੱਧ ਮਜ਼ਦੂਰ ਨੂੰ ਭਰਤੀ ਕਰਨ ਵਿੱਚ ਰੂਚੀ ਸੀ। ਕਿਉਂਕਿ ਦੱਖਣ ਏਸ਼ੀਆ ਮਜ਼ਦੂਰ ਘੱਟ ਮਿਹਨਤਾਨੇ ਵਾਲੀ ਨੌਕਰੀ ਨੂੰ ਜਦਲ ਹਾਂ ਕਰ ਦਿੰਦੇ ਸਨ।
- ਇੱਥੇ ਕਰੀਬ 70 % ਭਾਰਤੀ ਨਿਰਮਾਣ ਖੇਤਰ ਵਿੱਚ ਮਜ਼ਦੂਰ, ਤਕਨੀਸ਼ੀਅਨ ਅਤੇ ਘਰਾਂ ਵਿੱਚ ਨੌਕਰ ਅਤੇ ਡਰਾਇਵਰ ਦਾ ਕੰਮ ਕਰਦੇ ਹਨ। ਹਾਲਾਂਕਿ ਪਿਛਲੇ ਇੱਕ ਦਹਾਕੇ ਵਿੱਚ ਵੱਧ ਕੁਸ਼ਲ ਪ੍ਰਵਾਸੀ ਵੀ ਇਨ੍ਹਾਂ ਦੇਸ਼ਾ ਵਿੱਚ ਜਾਣ ਲੱਗੇ ਹਨ।
ਖਾੜੀ ਦੇਸ਼ਾ ਵਿੱਚ ਭਾਰਤੀਆਂ ਪ੍ਰਵਾਸੀਆਂ ਨਾਲ ਜੁੜੇ ਮੁੱਖ ਮੁੱਦੇ-
- ਤਨਖਾਹ ਦਾ ਭੁਗਤਾਨ ਨਾ ਹੋਣਾ।
- ਕਿਰਤ ਅਧਿਕਾਰਾਂ ਅਤੇ ਲਾਭਾਂ ਤੋਂ ਇਨਕਾਰ।
- ਰਿਹਾਇਸ਼ੀ ਪਰਮਿਟ ਜਾਰੀ ਨਾ ਕਰਨਾ/ ਨਵੀਂਨੀਕਰਨ।
- ਓਵਰ ਸਟੇਅ ਭੱਤੇ ਦਾ ਗੈਰ-ਭੁਗਤਾਨ/ਅਨੁਦਾਨ।
- ਹਫਤਾਵਰੀ ਛੁੱਟੀ।
- ਲੰਮੇ ਸਮੇਂ ਤੱਕ ਕੰਮ ਕਰਨਾ।
- ਭਾਰਤ ਦੀ ਯਾਤਰਾ ਦੇ ਲਈ ਨਿਕਾਸ/ ਮੁੜ ਪ੍ਰਵੇਸ਼ ਪਰਮਿਟ ਦੇਣ ਤੋਂ ਨਾਂਹ।
- ਕਰਮਚਾਰੀਆਂ ਨੂੰ ਉਨ੍ਹਾਂ ਦੇ ਅਨੁਬੰਧ ਨੂੰ ਪੂਰਾ ਹੋਣ ਅਤੇ ਸਿਹਤ ਅਤੇ ਬੀਮਾ ਸੁਵਿਧਾਵਾਂ ਆਦਿ ਦੇ ਗੈਰ-ਪ੍ਰਬੰਧ ਦੇ ਬਾਅਦ ਆਖਰੀ ਨਿਕਾਸੀ ਵੀਜਾ 'ਤੇ ਆਗਿਆ ਦੇਣ ਤੋਂ ਇਨਕਾਰ ਕਰਨਾ।
- ਘਰੇਲੂ ਮਹਿਲਾ ਕਰਮਚਾਰੀਆਂ ਨੂੰ ਪ੍ਰਸਾਵਾਸਥਾ ਦੇ ਦੌਰਾਨ ਮਾਲਿਕਾਂ ਦੁਆਰਾ ਕੰਮ ਤੋਂ ਕੱਢ ਦੇਣਾ।
2014 ਤੋਂ ਅਕਤੂਬਰ 2019 ਦੇ ਵਿੱਚ ਖਾੜੀ ਦੇਸ਼ਾਂ ਵਿੱਚ ਜਾਨ ਗਵਾਉਣ ਵਾਲੇ ਪ੍ਰਵਾਸੀ ਮਜ਼ਦੂਰ-
ਦੇਸ਼ | ਮੌਤਾਂ |
ਬਹਿਰੀਨ | 1235 |
ਕੁਵੈਤ | 3580 |
ਓਮਾਨ | 3009 |
ਕਤਰ | 1611 |
ਸਾਊਦੀ ਅਰਬ | 15022 |
ਯੂਏਈ | 9473 |
2014 ਤੋਂ ਨਵੰਬਰ 2019 ਤੱਕ ਵੱਖ-ਵੱਖ ਕਾਰਨਾਂ ਕਰਕੇ ਭਾਰਤੀ ਮਜ਼ਦੂਰਾਂ ਦੁਆਰਾ ਕੀਤੀਆਂ ਗਈਆਂ ਸ਼ਿਕਾਇਤਾਂ-
ਦੇਸ਼ | ਸ਼ਿਕਾਇਤਾਂ |
ਬਹਿਰੀਨ | 458 |
ਕੁਵੈਤ | 21977 |
ਓਮਾਨ | 21977 |
ਕਤਰ | 19013 |
ਸਾਊਦੀ ਅਰਬ | 36570 |
ਯੂਏਈ | 14424 |
ਖਾੜੀ ਦੇਸ਼ਾਂ ਵਿੱਚੋਂ ਭੇਜੀ ਗਈ ਰਕਮ (ਵਿਸ਼ਵ ਬੈਂਕ ਦੀ ਰਿਪੋਰਟ 2018) -
ਦੇਸ਼ | ਭੇਜੀ ਗਈ ਰਕਮ (ਮਿਲੀਅਨ ਡਾਲਰ) |
ਯੂਏਈ | $13,823 |
ਸਾਊਦੀ ਅਰਬ | $11,239 |
ਕੁਵੈਤ | $4,587 |
ਕਤਰ | $4.143 |
ਓਮਾਨ | $3250 |
ਕੋਵਿਡ-19 ਅਤੇ ਭਾਰਤੀ ਪ੍ਰਵਾਸੀਆਂ ਮਜ਼ਦੂਰਾਂ 'ਤੇ ਪ੍ਰਭਾਵ-
- ਫਾਰਸ ਦੀ ਖਾੜੀ ਖੇਤਰ ਵਿੱਚ ਵੱਡੀ ਗਿਣਤੀ ਵਿੱਚ ਭਾਰਤੀਆਂ ਨੂੰ ਨਿਰਮਾਣ ਦੇ ਖੇਤਰ, ਰੈਸਟੋਰੈਂਟਾਂ, ਡਰਾਇਵਰ, ਛੋਟੇ ਉਦਯੋਗਾਂ, ਸੇਵਾ ਖੇਤਰ ਅਤੇ ਘਰੇਲੂ ਸੇਵਾਵਾਂ ਵਿੱਚ ਛੋਟੀ ਨੌਕਰੀ ਦਿੱਤੀ ਜਾਂਦੀ ਹੈ।
- ਉਨ੍ਹਾਂ ਵਿੱਚੋਂ ਵਧੇਰੇ ਮਜ਼ਦੂਰ ਨੂੰ ਆਪਣੀ ਜ਼ਿੰਦਗੀ ਜਿਉਣ ਦੇ ਲਈ ਰੋਜ਼ਾਨਾ ਬਾਹਰ ਜਾਣ ਦੀ ਜ਼ਰੂਰਤ ਹੈ। ਇਨ੍ਹਾਂ ਦਿਹਾੜੀ ਦਾਰ ਮਜ਼ਦੂਰਾਂ ਨੂੰ ਅਕਸਰ ਹੀ ਉਨ੍ਹਾਂ ਦੇ ਆਵਾਸ ਅਤੇ ਭੋਜਨ ਦੇ ਲਈ ਮੁਫਤ ਜਾਂ ਭੱਤਾ ਦਿੱਤਾ ਜਾਂਦਾ ਹੈ। ਇਸ ਤੋਂ ਵੱਖ, ਇਹ ਮਜ਼ਦੂਰ ਸਮੇਂ-ਸਮੇਂ 'ਤੇ ਆਪਣੀ ਮਹੀਨੇ ਦੀ ਆਮਦਾਨ ਵਧਾਉਣ ਦੀ ਕੋਸ਼ਿਸ਼ ਕਰਦੇ ਹਨ।
- ਲੌਕਡਾਊਨ ਨੇ ਇਨ੍ਹਾਂ ਨੂੰ ਬਿਨ੍ਹਾ ਕਿਸੇ ਆਮਦਨ ਤੋਂ ਕਾਰਜ ਬਲ ਤੋਂ ਬਾਹਰ ਰਹਿਣ ਲਈ ਮਜਬੂਰ ਕੀਤਾ ਹੈ। ਇਨ੍ਹਾਂ ਦਾ ਕੇਵਲ ਖਾੜੀ ਵਿੱਚ ਪ੍ਰਵਾਸੀਆਂ ਬਲਕਿ ਭਾਰਤ ਵਿੱਚ ਉਨ੍ਹਾਂ ਲੱਖਾਂ ਪਰਿਵਾਰਾਂ ਦੇ ਮੈਂਬਰਾਂ ਦੀ ਵਿੱਤੀ ਅਸਰ ਪਿਆ ਜੋ ਇਨ੍ਹਾਂ ਪ੍ਰਵਾਸੀਆਂ ਦੁਆਰਾ ਭੇਜੇ ਜਾਂਦੇ ਪੈਸੇ 'ਤੇ ਨਿਰਭਰ ਸਨ।
- ਇਨ੍ਹਾਂ ਮਜ਼ਦੂਰਾਂ ਦੀ ਸਿਹਤ ਖ਼ਤਰੇ ਵਿੱਚ ਹੈ, ਕਿਉਂਕਿ ਉਹ ਸਮਾਜਿਕ ਦੂਰੀ ਬਣਾਈ ਰੱਖਣ ਲਈ ਜ਼ਰੂਰੀ ਕੈਂਪਾਂ ਦੇ ਨਾਲ ਹੀ ਮਜ਼ਦੂਰ ਕੈਂਪਾਂ, ਡੋਰਮੈਂਟਰੀਆਂ ਅਤੇ ਸਾਂਝੇ ਅਪਾਰਟਮੈਂਟਾਂ ਵਿੱਚ ਰਹਿੰਦੇ ਹਨ।