ETV Bharat / bharat

ਆਓ ਇਸ 'ਸਟੇਅ @ ਹੋਮ' ਨੂੰ ਇੱਕ ਆਨੰਦ-ਦਾਇਕ ਅਨੁਭਵ ਵਿੱਚ ਬਦਲੀਏ - corona virus news

ਕੋਰੋਨਾ ਦੇ ਪੂਰੇ ਵੇਗ ਨਾਲ ਫੈਲਣ ਦੇ ਮੱਦੇਨਜ਼ਰ, ਲੋਕਾਂ ਨੂੰ ਆਉਣ ਵਾਲੇ ਅਨੇਕਾਂ ਦਿਨਾਂ ਅਤੇ ਹਫ਼ਤਿਆਂ ਲਈ ਵੀ ਆਪੋ ਆਪਣੇ ਘਰਾਂ ਦੇ ਵਿੱਚ ਹੀ ਰਹਿਣ ਦੀ ਨਸੀਹਤ ਦਿੱਤੀ ਗਈ ਹੈ। ਆਓ, ਇਸ ਅਣਕਿਆਸੇ ਤੇ ਅਚਾਨਕ ਮਿਲੇ ਮੌਕੇ ਦਾ ਸਦ-ਉਪਯੋਗ ਕਰਦੇ ਹਾਂ ਅਤੇ ਇਸ ਨੂੰ ਸਿਹਤਮੰਦ ਅਤੇ ਅਨੰਦਮਈ ਬਣਾਉਂਦੇ ਹਾਂ।

ਆਓ ਇਸ 'ਸਟੇਅ @ ਹੋਮ' ਨੂੰ ਇੱਕ ਆਨੰਦ-ਦਾਇਕ ਅਨੁਭਵ ਵਿੱਚ ਬਦਲ ਦਈਏ

author img

By

Published : Mar 28, 2020, 11:55 PM IST

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਨੂੰ ਇਸ ਮਾਰੂ ਨੋਵਲ ਕੋਰੋਨਾ ਵਾਇਰਸ ਦੇ ਭਿਅੰਕਰ ਪ੍ਰਕੋਪ ਨੂੰ ਫੈਲਣ ਤੋਂ ਰੋਕਣ ਦੇ ਉਦੇਸ਼ ਨਾਲ 'ਜਨਤਾ ਕਰਫਿਊ' ਲਾਏ ਜਾਣ ਦਾ ਤਹੱਈਆ ਕੀਤਾ ਗਿਆ ਹੈ। ਪਿਛਲੇ ਐਤਵਾਰ ਨੂੰ, ਦੇਸ਼ ਦੀ ਜਨਤਾ ਨੂੰ 14 ਘੰਟਿਆਂ ਲਈ ਬਗੈਰ ਬਾਹਰ ਨਿੱਕਲੇ, ਆਪੋ ਆਪਣਾ ਘਰ ਦੇ ਅੰਦਰ ਰਹਿਣ ਲਈ ਆਖਿਆ ਗਿਆ ਸੀ। ਮੁੱਖ ਮੰਤਰੀਆਂ ਅਤੇ ਹੋਰਨਾਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਇਹ ਸਪੱਸ਼ਟ ਅਤੇ ਸੁਨਿਸ਼ਚਿਤ ਕੀਤਾ ਕਿ ਲੋਕ ਆਪੋ ਆਪਣੇ ਘਰਾਂ ਤੱਕ ਹੀ ਸੀਮਤ ਰਹਿਣ ਅਤੇ ਘਰੋਂ ਬਾਹਰ ਨਾ ਨਿਕਲਣ।

ਇਹ ਮਹਿਜ਼ ਇੱਕ ਦਿਨ ਦਾ ਮਾਮਲਾ ਹੋ ਕੇ ਨਹੀਂ ਨਿਬੜਿਆ, ਬਲਕਿ ਕੋਰੋਨਾ ਦੇ ਪੂਰੇ ਵੇਗ ਨਾਲ ਫੈਲਣ ਦੇ ਮੱਦੇਨਜ਼ਰ, ਲੋਕਾਂ ਨੂੰ ਆਉਣ ਵਾਲੇ ਅਨੇਕਾਂ ਦਿਨਾਂ ਅਤੇ ਹਫ਼ਤਿਆਂ ਲਈ ਵੀ ਆਪੋ ਆਪਣੇ ਘਰਾਂ ਦੇ ਵਿੱਚ ਹੀ ਰਹਿਣ ਦੀ ਨਸੀਹਤ ਦਿੱਤੀ ਗਈ ਹੈ। ਆਓ, ਇਸ ਅਣਕਿਆਸੇ ਤੇ ਅਚਾਨਕ ਮਿਲੇ ਮੌਕੇ ਦਾ ਸਦ-ਉਪਯੋਗ ਕਰਦੇ ਹਾਂ ਅਤੇ ਇਸ ਨੂੰ ਸਿਹਤਮੰਦ ਅਤੇ ਅਨੰਦਮਈ ਬਣਾਉਂਦੇ ਹਾਂ। ਆਓ ਦੇਖਦੇ ਹਾਂ ਕਿ ਅਸੀਂ ਆਪਣੇ ਇਸ ਤਜ਼ੁਰਬੇ ਨੂੰ ਵੱਧ ਤੋਂ ਵੱਧ ਸੁਰੱਖਿਅਤ ਅਤੇ ਅਨੰਦਮਈ ਅਨੁਭਵ ਬਣਾਉਣ ਲਈ ਕੀ ਕੀ ਕਰ ਸਕਦੇ ਹਾਂ!!

ਆਓ ਜਾਗਰੁਕਤਾ ’ਚ ਵਾਧਾ ਕਰੀਏ

ਅਸੀਂ ਆਪੋ ਆਪਣੇ ਪਰਿਵਾਰਾਂ ਦੇ ਮੈਂਬਰਾਂ ਨੂੰ ਵਰਤੀਆਂ ਜਾਣ ਵਾਲੀਆਂ ਉਨ੍ਹਾਂ ਤਮਾਮ ਸਾਵਧਾਨੀਆਂ ਦੇ ਬਾਰੇ ਜਾਗਰੂਕ ਕਰ ਸਕਦੇ ਹਾਂ, ਜਿਨ੍ਹਾਂ ਦੇ ਬਾਰੇ ਕੋਰੋਨਾ ਅਤੇ ਇਸ ਦੇ ਫੈਲਾਅ ਨੂੰ ਰੋਕਣ ਲਈ ਜਾਣੇ ਜਾਣ ਦੀ ਲੋੜ ਹੈ।

ਕਸਰਤ

ਜਿਨਾਂ ਸਮਾਂ ਤੁਸੀਂ ਪਹਿਲਾਂ ਨਿਯਮਤ ਅਧਾਰ 'ਤੇ ਕਸਰਤ ਕਰਨ ਨੂੰ ਦਿੰਦੇ ਸੀ, ਹੁਣ ਤੁਸੀਂ ਉਸ ਸਮੇਂ ਨਾਲੋਂ ਥੋੜ੍ਹਾ ਵਧੇਰੇ ਸਮਾਂ ਕਸਰਤ ਕਰੋ। ਜੋ ਵਿਅਕਤੀ ਯੋਗਾ ਦਾ ਅਭਿਆਸ ਕਰਦੇ ਹਨ, ਉਹਨਾਂ ਨੂੰ ਨਵੇਂ ਆਸਣਾਂ ਦਾ ਅਭਿਆਸ ਸ਼ੁਰੂ ਕਰਨਾ ਚਾਹੀਦਾ ਹੈ।

ਇਕੱਠਿਆਂ ਖਾਣਾ ਬਣਾਉਣਾ

ਔਰਤਾਂ ਘਰ ਵਿੱਚ ਹਰ ਰੋਜ਼ ਖਾਣਾ ਪਕਾਉਂਦੀਆਂ ਥੱਕ ਅਤੇ ਅੱਕ ਜਾਂਦੀਆਂ ਹਨ। ਤੁਹਾਨੂੰ ਇਸ ਵਿੱਚ ਉਨ੍ਹਾਂ ਦੀ ਮਦਦ ਕਰਨੀ ਚਹੀਦੀ ਹੈ। ਖ਼ਾਸਕਰ ਉਹ ਮਹਿਲਾ ਕਰਮਚਾਰੀ, ਜਿਨਾਂ ਨੂੰ ਆਪਣੇ ਘਰੇਲੂ ਕੰਮਾਂ ਅਤੇ ਦਫ਼ਤਰੀ ਕੰਮਾਂ ਵਿਚਕਾਰ ਇੱਕ ਮੁਸ਼ਕਲ ਤਵਾਜਨ ਬਣਾ ਕੇ ਰੱਖਣਾ ਪੈਂਦਾ ਹੈ, ਉਹ, ਹੁਣ, ਆਪਣਾ ਕੁਝ ਘਰੇਲੂ ਕੰਮ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਸੌਂਪ ਸਕਦੇ ਹਨ ਅਤੇ ਦਿਨ ਵਿੱਚ ਘੱਟੋ-ਘੱਟ ਕੁਝ ਘੰਟੇ ਆਰਾਮ ਕਰ ਸਕਦੇ ਹਨ। ਹੋਰ ਕੁਝ ਨਹੀਂ ਤਾਂ ਉਹ ਥੋੜੇ ਸਮੇਂ ਲਈ ਨੀਂਦ ਤਾਂ ਲੈ ਹੀ ਸਕਦੇ ਹਨ।

ਆਓ ਰਲ ਕੋਈ ਕਿਤਾਬ ਪੜ੍ਹੀਏ

ਅੱਜ – ਕੱਲ ਦੀ ਕਾਹਲ ਭਰੀ ਜ਼ਿੰਦਗੀ ਕਾਰਨ, ਕਿਤਾਬਾਂ ਦੇ ਪੜ੍ਹਨ ਲਈ ਉੱਚਕੋਟੀ ਦਾ ਸਮਾਂ ਬਿਤਾਉਣਾ ਮੁਸ਼ਕਲ ਹੋ ਗਿਆ ਹੈ। ਤਾਂ ਕਿਉਂ ਨਾ ਆਓ, ਇਸ ਮਿਲੇ ਸਮੇਂ ਵਿੱਚ, ਸ਼ਾਂਤ ਅਤੇ ਸਾਫ ਮਨ ਨਾਲ ਕਿਸੇ ਇੱਕ ਕਿਤਾਬ ਨੂੰ ਪੂਰਾ ਪੜ੍ਹਨ ਦੀ ਕੋਸ਼ਿਸ਼ ਕਰੀਏ।

ਆਓ ਰਲ ਮਿਲ ਸਾਫ਼ ਸਫ਼ਾਈਆਂ ਕਰੀਏ

ਆਓ ਅਸੀਂ ਬੱਚਿਆਂ ਦੇ ਵਾਸਤੇ ਲਈ ਵਿਅਕਤੀਗਤ ਅਤੇ ਵਾਤਾਵਰਣ ਦੀ ਸ਼ੁੱਧਤਾ ’ਤੇ ਜ਼ੋਰ ਦੇਣ ਲਈ ਕੰਮ ਕਰੀਏ। ਪਰਿਵਾਰ ਦੇ ਸਾਰੇ ਮੈਂਬਰ ਇਕੱਠੇ ਹੋ ਕੇ ਘਰ ਦੀ ਸਾਫ਼ ਸਫ਼ਾਈ ਕਰ ਸਕਦੇ ਹਨ। ਬੱਚੇ ਵੀ ਨਹਾਉਣ ਵਾਲੇ ਟੱਬਾਂ ਅਤੇ ਗ਼ੁਸਲਖਨਿਆਂ ਸਮੇਤ, ਜਿਨ੍ਹਾਂ ਦੀ ਅਸੀਂ ਰੋਜ਼ਾਨਾ ਵਰਤੋਂ ਕਰਦੇ ਹਾਂ ਪਰੰਤੂ ਸਾਨੂੰ ਉਹਨਾਂ ਦੀ ਨਿਯਮਤ ਤੌਰ 'ਤੇ ਸਾਫ ਸਫ਼ਾਈ ਕਰਨ ਲਈ ਕਾਫ਼ੀ ਸਮਾਂ ਨਹੀਂ ਮਿਲਦਾ, ਸਮੁੱਚੇ ਘਰ ਦੀ ਸਫਾਈ ਦਾ ਇੱਕ ਹਿੱਸਾ ਬਣ ਸਕਦੇ ਹਨ।

ਆਓ ਆਪੋ ਆਪਣੇ ਸ਼ੁਗਲਾਂ ਦਾ ਆਨੰਦ ਉਠਾਈਏ

ਚਲੋ ਆਪੋ ਆਪਣੇ ਬੱਚਿਆਂ ਦੇ ਨਾਲ ਰਲ ਖੇਡੀਏ। ਅਸੀਂ ਡਰਾਇੰਗ, ਪੇਂਟਿੰਗ ਅਤੇ ਹੋਰ ਅਨੇਕਾਂ ਰਚਨਾਤਮਕ ਗਤੀਵਿਧੀਆਂ ਦਾ ਅਨੰਦ ਮਾਨ ਸਕਦੇ ਹਾਂ। ਅਸੀਂ ਆਪਣੇ ਹੱਥਾਂ ’ਚ ਬੁਰਸ਼ ਫ਼ੜ, ਚਿਤਰਕਾਰੀ ਸ਼ੁਰੂ ਕਰ ਸਕਦੇ ਹਾਂ। ਤੁਸੀਂ ਪਰਿਵਾਰਕ ਮੈਂਬਰਾਂ ਦੇ ਨਾਲ ਗਾਣਿਆਂ ਦੀਆਂ ਤਰਜ਼ਾਂ 'ਤੇ ਨੱਚ ਸਕਦੇ ਹੋ। ਆਓ, ਆਪਾਂ ਰਲ ਇਕੱਠੇ ਗਾਈਏ, ਤੇ ਅੰਤਾਕਸ਼ਰੀ ਅਤੇ ਡਮ-ਸ਼ਰਾਡ ਆਦਿ ਜਿਹੇ ਖੇਡ ਖੇਡੀਏ, ਜੋ ਕਿ ਸਾਨੂੰ ਪੱਬਾਂ ਭਾਰ ਰੱਖਣ ਅਤੇ ਨਾਲ ਹੀ ਸਮਝਦਾਰੀ ਨਾਲ ਸਾਡਾ ਸਮਾਂ ਬਤੀਤ ਕਰਨ ਵਿੱਚ ਸਾਡੀ ਸਹਾਇਤਾ ਵੀ ਕਰਨ।

ਆਓ ਮੈਗਜ਼ੀਨਾਂ ਨੂੰ ਉਹਨਾਂ ਦੇ ਅੰਤਲੇ ਸਫ਼ੇ ਤੱਕ ਪੜ੍ਹੀਏ

ਸਾਡੇ ਵਿੱਚੋਂ ਬਹੁਤ ਸਾਰੇ ਨਿਯਮਿਤ ਤੌਰ ’ਤੇ ਅਖਬਾਰ ਜਾਂ ਕਿਸੇ ਹਫਤਾਵਾਰੀ ਰਸਾਲੇ ਨੂੰ ਪੂਰੀ ਤਰ੍ਹਾਂ ਪੜ੍ਹਨਾਂ ਚਾਹੁੰਦੇ ਹਨ। ਹਾਲਾਂਕਿ, ਸਾਡੀ ਕਾਹਲ ਭਰੀ ਜਿੰਦਗੀ ਵਿੱਚ ਸਮਾਂ ਦੀ ਘਾਟ ਹੋਣ ਕਰਕੇ, ਅਸੀਂ ਹਰ ਸਵੇਰੇ ਸਿਰਫ ਸੁਰਖੀਆਂ ਪੜ੍ਹ ਕੇ ਹੀ ਬੁੱਤਾ ਸਾਰ ਲੈਂਦੇ ਹਾਂ। ਪਰੰਤੂ ਹੁਣ ਸਾਡੇ ਕੋਲ ਭਰਪੂਰ ਸਮਾਂ ਹੈ ਕਿ ਅਸੀਂ ਪੂਰੇ ਦੇ ਪੂਰੇ ਅਖਬਾਰ ਨੂੰ ਪੜ੍ਹੀਏ ਅਤੇ ਇਸ ਕਰੋਨਾ ਦੀ ਮਹਾਂਮਾਰੀ ਦੀ ਸਥਿਤੀ ਨੂੰ ਲੈ ਕੇ, ਸੌਖਿਆਂ ਹਾਸਲ ਹੋ ਸਕਣ ਵਾਲੀ ਕਿਸੇ ਵੀ ਜਾਣਕਾਰੀ ਨੂੰ ਹੱਥੋਂ ਗੁਆਏ ਬਿਨਾਂ, ਅਸੀਂ ਇਸ ਬਾਬਤ ਆਪਣੀ ਜਾਣਕਾਰੀ ਨੂੰ ਤਰੋਤਾਜ਼ਾ ਤੇ ਤਾਜ਼ਾਤਰੀਨ ਬਣਾਈ ਰੱਖੀਏ। ਮੈਗਜ਼ੀਨਾਂ ਅਤੇ ਰਸਾਲਿਆਂ ਵਿੱਚ ਕੋਰੋਨਾ ਦੀ ਮਹਾਂਮਾਰੀ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਬਹੁਤ ਸਾਰੇ ਵਿਗਿਆਨਕ ਅਤੇ ਪ੍ਰਮਾਣਿਕ ਲੇਖ ਹਨ। ਅਜਿਹੇ ਰਸਾਲਿਆਂ ਅਤੇ ਲੇਖਾਂ ਨੂੰ ਪੜ੍ਹਨ ਨਾਲ ਇਸ ਸਬੰਧੀ ਸਹੀ ਜਾਗਰੂਕਤਾ ਪੈਦਾ ਹੋ ਸਕਦੀ ਹੈ।

ਆਓ ਖ਼ਤ ਲਿਖਣੇ ਸਿੱਖੀਏ

ਅੱਜਕੱਲ੍ਹ, ਬੱਚੇ ਅਕਸਰ ਆਪਣੇ ਦਾਦਾ-ਦਾਦੀ, ਵਿਸਤਰਿਤ ਪਰਿਵਾਰ ਅਤੇ ਹੋਰਾਂ ਨਾਲ ਫ਼ੋਨ ਰਾਹੀਂ ਹੀ ਗੱਲ ਕਰਦੇ ਹਨ। ਉਹ ਪੱਤਰ ਲਿਖਣ ਦੇ ਗਿਆਨ ਤੋਂ ਕੋਹਾਂ ਦੂਰ ਹਨ, ਅਤੇ ਇਹ ਪੱਤਰ ਲੇਖਣ ਸਿਰਫ ਉਨ੍ਹਾਂ ਦੀ ਅਕਾਦਮਿਕ ਭਾਸ਼ਾ ਦੇ ਵਿਸ਼ਿਆਂ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ। ਇਹ ਸਹੀ ਸਮਾਂ ਹੈ, ਜਦੋਂ ਉਨ੍ਹਾਂ ਨੂੰ ਅਸਲ ਪੱਤਰ ਲਿਖਣ ਦੇ ਤਜ਼ਰਬੇ ਨਾਲ ਜਾਣੂ ਕਰਵਾਇਆ ਜਾ ਸਕਦਾ ਹੈ। ਸਿਰਫ ਪਰਿਵਾਰ ਨੂੰ ਹੀ ਨਹੀਂ, ਬਲਕਿ ਬੱਚਿਆਂ ਨੂੰ ਅਖਬਾਰਾਂ ਅਤੇ ਰਸਾਲਿਆਂ ਨੂੰ ਪੱਤਰ ਲਿਖਣ ਵੀ ਲਈ ਤਿਆਰ ਕੀਤਾ ਜਾ ਸਕਦਾ ਹੈ। ਇਹ ਨਾ ਸਿਰਫ ਉਨ੍ਹਾਂ ਨੂੰ ਸਿਰਜਣਾਤਮਕ ਲਿਖਤ ਵਿਚ ਸਹਾਇਤਾ ਕਰੇਗਾ ਬਲਕਿ ਉਨ੍ਹਾਂ ਦੀ ਭਾਸ਼ਾ ਦੇ ਹੁਨਰ ਨੂੰ ਵਧਾਉਣ ਵਿਚ ਵੀ ਸਹਾਈ ਹੋਵੇਗਾ।

ਆਓ ਪਲਾਸਟਿਕ ਨੂੰ ਘਰੋਂ ਬਾਹਰ ਦਾ ਰਸਤਾ ਦਿਖਾਈਏ

ਪਲਾਸਟਿਕ ਦੇ ਕਵਰ ਅਤੇ ਢੱਕਣ, ਬੋਤਲਾਂ ਅਤੇ ਕਰੇਟ ਕਈ ਤਰੀਕਿਆਂ ਨਾਲ ਘਰ ਦੇ ਕੋਨੇ ਕੋਨੇ ਵਿੱਚ ਪਹੁੰਚਦੇ ਹਨ। ਘਰ ਦੇ ਅੰਦਰੋਂ ਇਸ ਸਾਰੇ ਦੇ ਸਾਰੇ ਪਲਾਸਟਿਕ ਨੂੰ ਬਾਹਰ ਕੱਢਣ ਲਈ ਬੱਚਿਆਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਾਇਆ ਜਾ ਸਕਦਾ ਹੈ ਅਤੇ ਇੱਕ ਮੁਕਾਬਲੇ ਦੇ ਤਹਿਤ ਜੋ ਬੱਚਾ ਪਲਾਸਟਿਕ ਦੀ ਜ਼ਿਆਦਾ ਮਾਤਰਾ ਬਾਹਰ ਕੱਢਦਾ ਹੈ ਉਸਨੂੰ ਉਚਿੱਤ ਇਨਾਮ ਦਿੱਤਾ ਜਾ ਸਕਦਾ ਹੈ।

ਆਓ ਪੰਜਾਬੀ ਸਿਖਾਈਏ

ਜੋ ਬੱਚੇ ਅੰਗਰੇਜ਼ੀ ਮਾਧਿਅਮ ਸਕੂਲਾਂ ਵਿੱਚ ਪੜ੍ਹ ਰਹੇ ਹਨ, ਉਹ ਹੌਲੀ ਹੌਲੀ ਤੇਲਗੂ ਭਾਸ਼ਾ ਨੂੰ ਭੁੱਲ ਰਹੇ ਹਨ। ਤੁਸੀਂ ਉਨ੍ਹਾਂ ਨੂੰ ਤੇਲਗੂ ਵਿਚ ਛੋਟੀਆਂ ਕਹਾਣੀਆਂ ਅਤੇ ਕਵਿਤਾ ਦੀਆਂ ਕਿਤਾਬਾਂ ਪੜ੍ਹਾਉਣਾ ਅਰੰਭ ਕਰ ਸਕਦੇ ਹੋ ਅਤੇ ਇਹਨਾਂ ਨੂੰ ਹੋਰ ਦਿਲਚਸਪ ਦਰ ਦਿਲਚਸਪ ਬਣਾ ਕੇ ਬੱਚਿਆਂ ਦੇ ਨਾਲ ਦੁਹਰਾਉਂਦੇ ਰਹੋ।

ਰਵਾਇਤੀ ਖੇਡਾਂ ਨੂੰ ਮੁੱੜ ਪ੍ਰਚਲਿਤ ਕਰੋ

ਸਾਡੀਆਂ ਉਹ ਰਵਾਇਤੀ ਖੇਡਾਂ ਜੋ ਕਿ ਘਰਾਂ ਦੇ ਵਿੱਚ ਖੇਡੇ ਜਾਣ ਲਈ ਆਦਰਸ਼ ਹਨ, ਜਿਵੇਂ ਕਿ ਐਸਟਾਚੇਮਮਾ, ਵੈਕੁੰਠਾਪੱਲੀ, ਪੁਲੀ-ਮੇਕਾ, ਵਾਮਨਾਗੁੱਲੂ, ਸ਼ਤਰੰਜ ਅਤੇ ਕੈਰਮ ਇਤਿਆਦ।

ਕੁੱਦਰਤ ਦੀ ਸੇਵਾ

ਬੱਚਿਆਂ ਦੀ ਸਹਾਇਤਾ ਦੇ ਨਾਲ ਘਰ ਦੇ ਵਿਹੜੇ ਵਿੱਚ ਅਤੇ ਅਪਾਰਟਮੈਂਟ ਕੰਪਲੈਕਸਾਂ ਵਿੱਚ ਲੱਗੇ ਹੋਇ ਪੌਦਿਆਂ ਨੂੰ ਵੀ ਸਿੰਜਿਆ ਜਾ ਸਕਦਾ ਹੈ। ਗ਼ਮਲਿਆਂ ਨੂੰ ਸਾਫ਼ ਕੀਤਾ ਜਾ ਸਕਦਾ ਹੈ। ਤੁਸੀਂ ਨਵੇਂ ਪੌਦੇ ਵੀ ਲਗਾ ਸਕਦੇ ਹੋ।

ਮੋਮਬੱਤੀਆਂ ਦੀ ਮੱਧਮ ਰੌਸ਼ਨੀ ਵਾਲੇ ਰਾਤਰੀ ਭੋਜ ਦਾ ਆਨੰਦ ਮਾਨੋ

ਅੰਤ ਵਿੱਚ, ਆਪਣੇ ਅਤੇ ਆਪਣੇ ਪਰਿਵਾਰ ਵਾਸਤੇ ਮੋਮਬੱਤੀਆਂ ਦੀ ਮੱਧਮ ਰੌਸ਼ਨੀ ਹੇਠ ਇੱਕ ਮਜ਼ੇਦਾਰ ਰਾਤਰੀ ਭੋਜ ਦਾ ਲੁਤਫ਼ ਉਠਾਓ!! ਕਿਉਂਕਿ ਸ਼ਹਿਰ ਦੇ ਸਾਰੇ ਲੋਕ ਆਪੋ ਆਪਣੇ ਘਰਾਂ ਵਿੱਚ ਤਾੜੇ ਹੋਏ ਹਨ, ਇਸ ਲਈ ਬਿਜਲੀ ਦੀ ਮੰਗ ਬਹੁਤ ਜ਼ਿਆਦਾ ਵਧੀ ਹੋਈ ਹੋ ਸਕਦੀ ਹੈ, ਜਿਸ ਦੇ ਕਾਰਨ ਇਸ ਦੀ ਸਪਲਾਈ 'ਤੇ ਬਹੁਤ ਜ਼ਿਆਦਾ ਦਬਾਅ ਵਧਦਾ ਹੈ। ਜੇ ਤੁਸੀਂ ਰਾਤ ਦੇ ਖਾਣੇ ਨੂੰ ਇੱਕ ਮਜ਼ੇਦਾਰ ਪ੍ਰੋਗਰਾਮ ਵਿੱਚ ਤਬਦੀਲ ਕਰਨਾ ਚਾਹੁੰਦੇ ਹੋ, ਤਾਂ ਕੁਝ ਮੋਮਬੱਤੀਆਂ ਜਗਾਓ, ਉਨ੍ਹਾਂ ਨੂੰ ਕਮਰੇ ਦੇ ਦੁਆਲੇ ਰੱਖੋ, ਘਰ ਵਿਚਲੀਆਂ ਬਿਜਲੀ ਦੀਆਂ ਲਾਈਟਾਂ ਨੂੰ ਬੁਝਾਉ ਅਤੇ ਆਪਣੇ ਪਰਿਵਾਰ ਨਾਲ ਮੋਮਬੱਤੀਆਂ ਦੀ ਮੱਧਮ ਰੌਸ਼ਨੀ ਵਾਲੇ ਅਤਿ-ਸੁਆਦਲੇ ਰਾਤਰੀ ਭੋਜ ਦਾ ਆਨੰਦ ਮਾਨੋ। ਹਾਲਾਂਕਿ ਉਪਰੋਕਤ ਸਾਰੀਆਂ ਗਤੀਵਿਧੀਆਂ ਨਿਸ਼ਚਿਤ ਹੀ ਤੁਹਾਨੂੰ ਥੱਕਾ ਦੇਣ ਵਾਲੀਆਂ ਹੋਣਗੀਆਂ, ਇਹ ਅੰਤਲੀ ਕਾਰਵਾਈ ਨਿਸ਼ਚਤ ਤੌਰ ’ਤੇ ਤੁਹਾਨੂੰ ਸਕੂਨ ਤੇ ਅਰਾਮ ਦੇਵੇਗੀ ਅਤੇ ਤੁਹਾਨੂੰ ਇੱਕ ਖੁਸ਼ਗਵਾਰ ਨੀਂਦ ਸੌਣ ਦੇਵੇਗੀ। ਅਗਲੀ ਸਵੇਰ, ਤੁਹਾਡੀ ਜਾਗ ਨਿਸ਼ਚਤ ਤੌਰ ’ਤੇ ਕਿਸੇ ਐਸੀ ਚੀਜ਼ ਮਜ਼ੇਦਾਰ ਚੀਜ਼ ਜਾਂ ਗਤੀਵਿਧੀ ਲਈ ਖੁੱਲੇਗੀ ਹੋ ਜੋ ਬੀਤੇ ਸਮੇਂ ਵਿੱਚ ਕਦੇ ਵੀ ਇਸ ਤੋਂ ਵੱਧ ਕੇ ਮਜ਼ੇਦਾਰ ਨਹੀਂ ਸੀ!!

ਇਸ ਲਈ, ਅੰਤ ਵਿੱਚ ਇਹ ਹੀ ਕਿਹਾ ਜਾ ਸਕਦਾ ਹੈ ਕਿ ਘਰ ਵਿੱਚ ਡਟੇ ਰਹਿਣਾ ਐਨਾ ਮਾੜਾ ਤੇ ਔਖਾ ਵੀ ਨਹੀਂ ਹੈ!! ਖ਼ਾਸਕਰ ਜਦੋਂ ਸਾਨੂੰ ਇਹ ਦੱਸ ਦਿੱਤਾ ਜਾਵੇ ਕਿ ਸੁਰੱਖਿਅਤ ਰਹਿਣ ਦਾ ਇਕ ਮਾਤਰ ਤਰੀਕਾ ਘਰ ਦੇ ਵਿੱਚ ਡਟੇ ਰਹਿਣਾ ਹੀ ਹੈ !!!

ETV Bharat Logo

Copyright © 2024 Ushodaya Enterprises Pvt. Ltd., All Rights Reserved.