ਨਵੀਂ ਦਿੱਲੀ: 16 ਜੁਲਾਈ ਦੀ ਰਾਤ ਚੰਦਰ ਗ੍ਰਹਿਣ ਦਾ ਨਜ਼ਾਰਾ ਦੇਖਣ ਨੂੰ ਮਿਲੇਗਾ। ਇਸ ਚੰਦਰ ਗ੍ਰਹਿਣ ਨੂੰ ਭਾਰਤ ਦੇ ਜ਼ਿਆਦਾਤਰ ਹਿੱਸਿਆਂ 'ਚ ਦੇਖਿਆ ਜਾ ਸਕੇਗਾ। ਭਾਰਤੀ ਸਮੇਂ ਮੁਤਾਬਿਕ ਇਹ ਗ੍ਰਹਿਣ 16 ਜੁਲਾਈ ਦੀ ਰਾਤ 1:31 ਵਜੇ ਸ਼ੁਰੂ ਹੋਵੇਗਾ ਅਤੇ 17 ਜੁਲਾਈ ਦੀ ਸਵੇਰ 4:30 ਵਜੇ ਸਮਾਪਤ ਹੋ ਜਾਵੇਗਾ। ਚੰਦਰ ਗ੍ਰਹਿਣ ਕਾਰਨ ਉੱਤਰਾਖੰਡ ਸਥਿਤ ਕੇਦਾਰਨਾਥ, ਬਦਰੀਨਾਥ, ਯਮੁਨੋਤਰੀ ਅਤੇ ਗੰਗੋਤਰੀ ਦੇ ਦਰਵਾਜੇ 16 ਜੁਲਾਈ ਸ਼ਾਮ ਤੋਂ 17 ਜੁਲਾਈ ਸਵੇਰ ਤੱਕ ਬੰਦ ਰਹਿਣਗੇ।
ਸਾਂਸਦ ਵਿੱਚ ਅਮਿਤ ਸ਼ਾਹ ਅਤੇ ਓਵੈਸੀ ਦੀ ਖੜਕੀ
ਕਿਹੜੇ ਦੇਸ਼ਾਂ 'ਚ ਵਿਖੇਗਾ ਗ੍ਰਹਿਣ?
ਇਹ ਗ੍ਰਹਿਣ ਪੂਰੇ ਭਾਰਤ 'ਚ ਦਿਖਾਈ ਨਹੀਂ ਦੇਵੇਗਾ। ਦੇਸ਼ ਦੇ ਪੂਰਬੀ ਖ਼ੇਤਰ 'ਚ ਸਥਿਤ ਬਿਹਾਰ, ਅਸਾਮ, ਬੰਗਾਲ ਅਤੇ ਉੜੀਸਾ 'ਚ ਗ੍ਰਹਿਣ ਦੌਰਾਨ ਹੀ ਚੰਦਰਮਾ ਛਿਪ ਜਾਵੇਗਾ। ਇਸ ਤੋਂ ਇਲਾਵਾ ਏਸ਼ੀਆ, ਯੂਰੋਪ ਆਸਟ੍ਰੇਲੀਆ ਅਤੇ ਦੱਖਣੀ ਅਮਰੀਕਾ ਦੇ ਜ਼ਿਆਦਾਤਰ ਹਿੱਸਿਆਂ 'ਚ ਦਿਖਾਈ ਦੇਵੇਗਾ।
ਕਿਸ ਤਰ੍ਹਾਂ ਦਾ ਹੈ ਇਹ ਚੰਦਰ ਗ੍ਰਹਿਣ?
ਸਾਲ 2019 ਦਾ ਆਖ਼ਰੀ ਚੰਦਰ ਗ੍ਰਹਿਣ ਹੈ। ਇਸ ਵਾਰ 16 ਜੁਲਾਈ ਨੂੰ ਲੱਗਣ ਵਾਲਾ ਇਹ ਗ੍ਰਹਿਣ ਆਂਸ਼ਿਕ ਹੋਵੇਗਾ।