ਨਵੀਂ ਦਿੱਲੀ: ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਭਾਰਤੀ ਨਾਗਰੀਕ ਕੁਲਭੂਸ਼ਣ ਜਾਧਵ ਮਾਮਲੇ 'ਤੇ 17 ਜੁਲਾਈ ਨੂੰ ਫੈਸਲਾ ਆਵੇਗਾ। ਇਹ ਫੈਸਲਾ ਭਾਰਤੀ ਸਮੇਂ ਮੁਤਾਬਕ ਸ਼ਾਮੀਂ 6:30 ਵਜੇ ਆਵੇਗਾ। ਇਸ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਸੀ ਕਿ ਕੁਲਭੂਸ਼ਣ ਮਾਮਲੇ 'ਤੇ ਕਝ ਹੀ ਹਫ਼ਤਿਆਂ 'ਚ ਫੈਸਲਾ ਆਵੇਗਾ। ਫੈਸਲੇ ਦਾ ਐਲਾਨ ਇੰਟਰਨੈਸ਼ਨਲ ਕੋਰਟ ਕਰੇਗਾ। ਇੰਟਰਨੈਸ਼ਨਲ ਕੋਰਟ ਵੱਲੋਂ ਹੀ ਫ਼ੈਸਲੇ ਦੀ ਤਾਰੀਕ ਦਾ ਐਲਾਨ ਵੀ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਕੁਲਭੂਸ਼ਣ ਜਾਧਵ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਹੈ। ਪਾਕਿਸਤਾਨ ਨੇ ਕੁਲਭੂਸ਼ਣ ਜਾਧਵ ਮਾਮਲੇ ਵਿੱਚ ਬੀਤੇ ਮੰਗਲਵਾਰ ਨੂੰ ਇੰਟਰਨੈਸ਼ਨਲ ਕੋਰਟ 'ਚ ਭਾਰਤ ਦੀ ਦਲੀਲ ਦਾ ਜਵਾਬ ਦਿਤਾ ਅਤੇ ਭਾਰਤੀ ਫੌਜ ਤੋਂ ਸੇਵਾਮੁਕਤ ਅਧਿਕਾਰੀ ਨੂੰ ਕਾਰੋਬਾਰੀ ਦੀ ਜਗ੍ਹਾ ਜਾਸੂਸ ਦੱਸਿਆ ਸੀ।