ਅੰਮ੍ਰਿਤਸਰ: ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ 'ਆਪ' ਆਗੂ ਸੰਜੇ ਸਿੰਘ ਖਿਲਾਫ ਪਾਏ ਮਾਣਹਾਨੀ ਕੇਸ ਦੇ ਵਿੱਚ ਅੱਜ ਅਦਾਲਤ ਵਿੱਚ ਪਹੁੰਚੇ। ਇਸ ਕੇਸ ਦੀ ਅਗਲੀ ਸੁਣਵਾਈ ਲਈ ਅਦਾਲਤ ਵੱਲੋਂ 24 ਅਕਤੂਬਰ ਦੀ ਤਰੀਕ ਦਾ ਐਲਾਨ ਕੀਤਾ ਗਿਆ ਹੈ। ਇੱਥੇ ਦੱਸਣਯੋਗ ਹੈ ਕਿ ਮਾਮਲੇ 'ਚ ਰਾਜ ਸਭਾ ਮੈਂਬਰ ਸੰਜੇ ਸਿੰਘ ਪੇਸ਼ ਨਹੀਂ ਹੋਏ। ਉਥੇ ਹੀ ਅਦਾਲਤ ਚੋਂ ਬਾਹਰ ਆਉਂਦੇ ਹੀ ਇਸ ਬਾਰੇ ਬੋਲਦੇ ਹੋਏ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹੋ ਹੀ ਕੇਸ ਹੈ, ਜਿਸ ਵਿੱਚ ਕਿ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਸਮੇਤ ਕਈ 'ਆਪ' ਆਗੂ ਮੁਆਫੀ ਮੰਗ ਚੁੱਕੇ ਹਨ। ਪਰ ਸੰਜੇ ਸਿੰਘ ਫਿਲਹਾਲ ਤੱਕ ਕੇਸ ਲੜ ਰਹੇ ਹਨ। ਉਹਨਾਂ ਕਿਹਾ ਕਿ ਪਿਛਲੀਆਂ ਕਈ ਤਰੀਕਾਂ ਤੋਂ ਸੰਜੇ ਸਿੰਘ ਕੇਸ ਦੀ ਸੁਣਵਾਈ 'ਤੇ ਨਹੀਂ ਪਹੁੰਚੇ।
'ਪੰਚਾਇਤੀ ਚੋਣਾਂ 'ਚ ਗੈਂਗਸਟਰਾਂ ਦੀਆਂ ਧਮਕੀਆਂ'
ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਵਿੱਚ ਹੋ ਰਹੀਆਂ ਪੰਚਾਇਤੀ ਚੋਣਾਂ ਦੇ ਉੱਪਰ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਪੈਸੇ ਦੇ ਜ਼ੋਰ 'ਤੇ ਪੰਚਾਇਤੀ ਚੋਣਾਂ ਕਰਵਾ ਰਹੀ ਹੈ। ਉਹਨਾਂ ਕਿਹਾ ਕਿ ਹੁਣ ਇੱਕ ਪਾਸੇ ਸੁਖੀ ਰੰਧਾਵਾ ਪ੍ਰੈਸ ਕਾਨਫਰਸਾਂ ਕਰਕੇ ਕਹਿ ਰਹੇ ਹਨ ਕਿ ਉਹਨਾਂ ਨੂੰ ਗੈਂਗਸਟਰਾਂ ਤੋਂ ਖਤਰਾ ਹੈ। ਉਹਨਾਂ ਕਿਹਾ ਕਿ ਸੁਖੀ ਰੰਧਾਵਾ ਨੇ ਜੱਗੂ ਭਗਵਾਨਪੁਰੀਆ ਦੇ ਪਰਿਵਾਰ ਦੀ ਗੱਲ ਕੀਤੀ ਹੈ ਤੇ ਜੱਗੂ ਨੂੰ ਭਗਵਾਨਪੁਰੀਆ ਦਾ ਪਰਿਵਾਰ ਵੀ ਬਹੁਤ ਸਿਆਣਾ ਹੈ। ਜਿਹੜੀ ਸਰਕਾਰ ਹੁੰਦੀ ਹੈ ਉਸੇ ਸਰਕਾਰ ਵੱਲ ਨੂੰ ਉਹ ਚਲੇ ਜਾਂਦੇ ਹਨ। ਉਹਨਾਂ ਕਿਹਾ ਕਿ ਇਹਨਾਂ ਪੰਚਾਇਤੀ ਚੋਣਾਂ ਦੇ ਵਿੱਚ ਗੈਂਗਸਟਰਾਂ ਵੱਲੋਂ ਲੋਕਾਂ ਨੂੰ ਫੋਨ ਕਰਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਵਿਦੇਸ਼ ਭਜਣ ਦੀ ਤਿਆਰੀ 'ਚ ਆਪ ਦੇ ਖ਼ਾਸ
ਇਸ ਮੌਕੇ ਬਿਕਰਮ ਮਜੀਠੀਆ ਨੇ ਮਾਨ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਜਲਦ ਹੀ ਸੁਬਾ ਸਰਕਾਰ ਦੇ ਮੰਤਰੀਆਂ ਦੇ ਖ਼ਾਸਮ ਖ਼ਾਸ ਪੰਜਾਬ ਛੱਡ ਕੇ ਵਿਦੇਸ਼ ਭੱਜਣ ਦੀ ਤਿਆਰੀ 'ਚ ਹਨ। ਇਹਨਾਂ ਵਿੱਚ ਬਲਤੇਜ ਪੰਨੂੰ ਵੀ ਖਾਸ ਹੈ ਜੋ ਕਿ ਜਲਦ ਹੀ ਵਿਦੇਸ਼ ਭੱਜ ਸਕਦੇ ਹਨ।