ਨਵੀਂ ਦਿੱਲੀ: ਉਰਦੂ ਦੇ ਵੱਡੇ ਸ਼ਾਇਰ ਪੰਡਿਤ ਆਨੰਦ ਮੋਹਨ ਜੋਤਸ਼ੀ ਦੇ ਦੇਹਾਂਤ ਤੋਂ ਬਾਅਦ ਹਿੰਦੀ ਉਰਦੂ ਏਕਤਾ ਟਰੱਟਸ ਦੀ ਜਰਨਲ ਸੈਕਟਰੀ ਤੇ ਹਿੰਦੀ ਦੀ ਕਵ੍ਰਿਤੀ ਕ੍ਰਿਸ਼ਨਾ ਸ਼ਰਮਾ ਦਾਮਿਨੀ ਨੇ ਦੁੱਖ ਜ਼ਾਹਿਰ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦ ਗੁਲਜ਼ ਦੇਹਲਵੀ ਦੇ ਦੇਹਾਂਤ ਦੀ ਖ਼ਬਰ ਮਿਲੀ ਤਾਂ ਉਸ ਵੇਲੇ ਉਹ ਆਨ-ਲਾਈਨ ਮੁਸ਼ੈਰੇ ਵਿੱਚ ਸੀ।
ਇਸ ਖ਼ਬਰ ਨੂੰ ਸੁਣਨ ਤੋਂ ਬਾਅਦ ਸਾਰਿਆਂ ਨੂੰ ਇੱਕ ਵੱਡਾ ਝਟਕਾ ਲਗਾਇਆ ਹੈ। ਉਹ ਇੱਕ ਅਜ਼ੀਮ ਸ਼ਖਸੀਅਤ ਦੇ ਮਾਲਕ ਸੀ। ਹਿੰਦੂ ਤੇ ਉਰਦੂ ਵਿੱਚ ਉਨ੍ਹਾਂ ਨੂੰ ਵੱਡਾ ਮਕਾਮ ਹਾਲਸ ਸੀ। ਗੁਲਜ਼ਾਰ ਦੇਹਲਵੀ ਦੀ ਗੰਗਾ ਜਮਨੀ ਤਹਜ਼ੀਬ ਦੀ ਵਿਰਾਸਤ ਨੂੰ ਅਸੀਂ ਅੱਗੇ ਲੈ ਕੇ ਜਾਵਗੇ।
ਇਸ ਦੇ ਨਾਲ ਹੀ ਕ੍ਰਿਸ਼ਨਾ ਦਾਮਿਨੀ ਨੇ ਕਿਹਾ ਕਿ ਜਦ ਉਨ੍ਹਾਂ ਨੂੰ ਇਹ ਖ਼ਬਰ ਮਿਲੀ ਤਾਂ ਉਹ ਉਨ੍ਹਾਂ ਕੋਲ ਜਾਣਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਜਦ ਅਸੀਂ ਉਨ੍ਹਾਂ ਦੇ ਘਰ ਜਾਂਦੇ ਸੀ ਤਾਂ ਹਿੰਦੂ ਮੁਸਲਿਮ ਸਿੱਖ ਇਸਾਈ ਕੋਣ ਹੈ ਇਹ ਤੱਕ ਪਤਾ ਨਹੀਂ ਸੀ ਲੱਗਦਾ। ਉਨ੍ਹਾਂ ਕਿਹਾ ਕਿ ਜਿਸ ਮਹੁੱਬਤ ਨਾਲ ਉਹ ਸਾਰਿਆਂ ਨੂੰ ਮਿਲਦੇ ਸੀ ਉਸ ਤਾਦੇਰ (ਸਲੀਕਾ) ਨੂੰ ਯਾਦ ਰੱਖਿਆ ਜਾਵੇਗਾ। ਉਨ੍ਹਾਂ ਦੀ ਕਮੀ ਹਮੇਸ਼ਾ ਮਹਿਸੂਸ ਹੋਵੇਗੀ।