ਤ੍ਰਿਸੂਰ: ਕੇਰਲ ਦੇ ਇੱਕ ਸਰਕਾਰੀ ਬਿਰਧ ਆਸ਼ਰਮ ਵਿੱਚ ਇੱਕ ਬਜ਼ੁਗਰ ਜੋੜੇ ਨੇ ਵਿਆਹ ਕਰਵਾ ਲਿਆ। ਟਵਿੱਟਰ 'ਤੇ ਬਜ਼ੁਰਗ ਜੋੜੇ ਨੂੰ ਐਤਵਾਰ ਤੋਂ ਹੀ ਵਧਾਈ ਸੰਦੇਸ਼ ਲਿਖੇ ਜਾ ਰਹੇ ਹਨ। 67 ਸਾਲ ਦੀ ਉਮਰ ਵਿੱਚ ਕੋਚਾਨਿਅਨ ਮੈਨਨ ਅਤੇ ਲਕਸ਼ਮੀ ਅੰਮਲ ਤ੍ਰਿਸੂਰ ਜ਼ਿਲ੍ਹੇ ਦੇ ਰਾਮਾਵਰਮਪੁਰਮ ਵਿਖੇ ਬਿਰਧ ਆਸ਼ਰਮ ਵਿੱਚ ਮਿਲੇ ਅਤੇ ਉਨ੍ਹਾਂ ਨੂੰ ਪਿਆਰ ਹੋ ਗਿਆ।
ਜਿਵੇਂ ਹੀ ਮੈਨਨ (67) ਅਤੇ ਲਕਸ਼ਮੀ (65) ਦੇ ਵਿਆਹ ਦੀ ਸ਼ਨੀਵਾਰ ਨੂੰ ਲਈਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ, ਲੋਕਾਂ ਵੱਲੋਂ ਉਨ੍ਹਾਂ ਨੂੰ ਵਧਾਈ ਸੰਦੇਸ਼ਾਂ ਮਿਲਨੇ ਸ਼ੁਰੂ ਹੋ ਗਏ।
ਇੱਕ ਟਵੀਟਰ ਯੁਜਰ ਨੇ ਲਿਖਿਆ, "ਪਿਆਰ ਨੂੰ ਸਾਰੀਆਂ ਹੱਦਾਂ ਪਾਰ ਕਰਨ ਦੋ।"
ਲਕਸ਼ਮੀ ਨੇ ਲਾਲ ਰੰਗ ਦੀ ਸਾੜੀ ਪਾਈ ਹੋਈ ਸੀ ਅਤੇ ਆਪਣੇ ਵਾਲਾਂ ਉੱਤੇ ਚਮੇਲੀ ਦੇ ਫੁੱਲਾਂ ਦਾ ਗਜਰਾ ਲਾਇਆ ਹੋਈ ਸੀ। ਮੈਨਨ ਨੇ ਰਵਾਇਤੀ ਆਫ-ਚਿੱਟੇ ਰੰਗ ਦਾ ਰਵਾਇਤੀ ਮੁੰਡੂ ਅਤੇ ਕਮੀਜ਼ ਪਾਈ ਹੋਈ ਸੀ।
ਇੱਕ ਟਵੀਟਰ ਯੁਜਰ ਨੇ ਲਿਖਿਆ, "ਕੇਰਲ ਬਿਰਧ ਆਸ਼ਰਮ ਦਾ ਇਹ ਪਹਿਲਾ ਵਿਆਹ ਹੈ। ਕੋਚਨੀਅਨ ਵੇਡਜ਼ ਲਕਸ਼ਮੀ ਅੰਮਲ..ਵਧਾਈ।" ਇੱਕ ਹੋਰ ਯੁਜਰ ਨੇ ਲਿਖਿਆ, "ਪਿਆਰ ਕੋਈ ਸੀਮਾ ਨਹੀਂ ਵੇਖਦਾ, ਇਹ ਕਦੇ ਵੀਂ ਹੋ ਜਾਂਦਾ ਹੈ।"