ਨਵੀਂ ਦਿੱਲੀ: ਜੰਮੂ ਕਸ਼ਮੀਰ ਦੇ ਤਿੰਨ ਸਾਬਕਾ ਮੁੱਖ ਮੰਤਰੀਆਂ ਨੇ ਦਲੀਲ ਮਤਭੇਦਾਂ ਨੂੰ ਵੱਖ ਰੱਖਦਿਆਂ ਹੋਇਆਂ ਧਾਰਾ 370 ਹਟਾਉਣ ਦੇ ਖ਼ਿਲਾਫ਼ ਇੱਕਜੁੱਟ ਹੋ ਕੇ ਲੜਾਈ ਲੜਨ ਦਾ ਐਲ਼ਾਨ ਕੀਤਾ ਹੈ। ਇਸ ਮੁੱਦੇ 'ਤੇ ਨੈਸ਼ਨਲ ਕਾਨਫਰੰਸ ਦੇ ਸਾਬਕਾ ਮੁੱਖ ਮੰਤਰੀ ਫਾਰੁੱਕ ਅਬਦੁੱਲਾ ਦੇ ਘਰ ਇੱਕ ਬੈਠਕ ਹੋਈ।
ਇਸ ਬੈਠਕ ਨੂੰ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਸੀ। ਬੈਠਕ ਵਿੱਚ ਪੀਡੀਪੀ, ਪੀਪੁਲਜ਼ ਆਫ਼ ਲਿਬਰੇਸ਼ਨ, ਲੈਫ਼ਟ ਪਾਰਟੀਆਂ ਦੇ ਆਗੂਆਂ ਨੇ ਹਿੱਸਾ ਲਿਆ। ਫ਼ਾਰੁੱਕ ਅਬਦੁੱਲਾ ਨੇ ਬੈਠਕ ਤੋਂ ਬਾਅਦ ਕਿਹਾ ਕਿ 5 ਅਗਸਤ 2019 ਤੋਂ ਪਹਿਲਾਂ ਅਧਿਕਾਰ ਬਹਾਲ ਕਰਨਾ ਚਾਹੁੰਦੇ ਸਨ। ਇਸ ਦੇ ਨਾਲ ਹੀ ਉਨ੍ਹਾਂ ਨੇ ਮਹਿਬੂਬਾ ਮੁਫ਼ਤੀ ਦੇ ਨਾਲ ਮਿਲ ਕੇ ਧਾਰਾ 370 ਨੂੰ ਵਾਪਸ ਲਾਗੂ ਕਰਵਾਉਣ ਦੀ ਲੜਾਈ ਲੜਨ ਦੀ ਗੱਲ ਵੀ ਕਹੀ।
ਪੀਡੀਪੀ ਦੀ ਮੁੱਖ ਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦੀ ਰਿਹਾਈ ਤੋਂ ਬਾਅਦ ਇਸ ਬੈਠਕ ਨੂੰ ਬੇਹੱਦ ਮਹੱਤਵਪੂਰਣ ਮੰਨਿਆ ਜਾ ਰਿਹਾ ਸੀ। ਇਸ ਬੈਠਕ ਵਿੱਚ ਜੰਮੂ ਕਸ਼ਮੀਰ ਵਿੱਚ ਧਾਰਾ 370 ਤੇ 35ਏ ਹਟਾਉਣ ਖ਼ਿਲਾਫ਼ ਚਰਚਾ ਹੋਣੀ ਸੀ। ਦਰਅਸਲ, 4 ਅਗਸਤ 2019 ਨੂੰ ਸਾਬਕਾ ਮੁੱਖ ਮੰਤਰੀ ਫਾਰੁੱਕ ਅਬਦੁੱਲਾ ਦੇ ਗੁਪਕਾਰ ਸਥਿਤ ਆਵਾਸ 'ਤੇ ਤਮਾਮ ਦਲਾਂ ਨੂੰ ਪਹਿਲੀ ਸਰਬ ਪਾਰਟੀ ਬੈਠਕ ਹੋਈ ਸੀ।