ਨਵੀਂ ਦਿੱਲੀ: ਸ਼ਾਹੀਨ ਬਾਗ਼ ਵਿੱਚ ਜਿਸ ਵਿਅਕਤੀ ਨੇ ਗੋਲ਼ੀ ਚਲਾਈ ਹੈ ਉਸ ਦੀ ਪਹਿਚਾਣ ਕਪਿਲ ਗੁੱਜਰ ਵਜੋਂ ਹੋਈ ਹੈ। ਕਪਿਲ ਪੂਰਬੀ ਦਿੱਲੀ ਦੇ ਦੱਲੂਪੁਰਾ ਪਿੰਡ ਦਾ ਰਹਿਣ ਵਾਲਾ ਹੈ। ਈਟੀਵੀ ਭਾਰਤ ਦੀ ਟੀਮ ਨੇ ਕਪਿਲ ਦੇ ਪਰਿਵਾਰ ਵਾਲਿਆਂ ਨਾਲ ਇਸ ਮਾਮਲੇ ਨੂੰ ਲੈ ਕੇ ਗੱਲਬਾਤ ਕੀਤੀ।
ਕਪਿਲ ਦੇ ਪਿਤਾ ਨੇ ਦੱਸਿਆ ਕਿ 12 ਵਜੇ ਤੱਕ ਕਪਿਲ ਘਰ ਵਿੱਚ ਹੀ ਸੀ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ ਕਿ ਕਪਿਲ ਉੱਥੇ ਕਿਵੇਂ ਪਹੁੰਚਿਆ ਹੈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਹ ਦੁੱਧ ਦਾ ਕੰਮ ਕਰਦਾ ਹੈ।ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹ ਧਾਰਮਿਕ ਸੁਭਾਅ ਦਾ ਵਾਲਾ ਵਿਅਕਤੀ ਹੈ ਉਹ ਹਰ ਸਾਲ ਕਾਵੜ ਲੈ ਕੇ ਵੀ ਜਾਂਦਾ ਹੈ ਉਹ ਬੜਾ ਹੀ ਸ਼ਰੀਫ਼ ਹੈ ਅਤੇ ਨਾ ਹੀ ਉਸ ਦਾ ਕੋਈ ਅਪਰਾਧਕ ਰਿਕਾਰਡ ਹੈ।
ਇੱਥੇ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਪਰਿਵਾਰ ਵਾਲਿਆਂ ਨੇ ਤਾਂ ਆਪਣੇ ਲੜਕੇ ਨੂੰ ਸਹੀ ਹੀ ਠਹਿਰਾਉਣਾ ਹੈ ਪਰ ਜੋ ਹਰਕਤ ਉਸ ਨੇ ਕੀਤੀ ਹੈ ਉਸ ਨੂੰ ਤਾਂ ਸਾਰੇ ਦੇਸ਼ ਨੇ ਵੇਖਿਆ ਹੀ ਹੈ ਉਸ ਨੂੰ ਝੁਠਲਾਇਆ ਨਹੀਂ ਜਾ ਸਕਦਾ ਹੈ। ਬੱਸ ਹੁਣ ਤਾਂ ਇਹ ਜਾਂਚ ਦਾ ਵਿਸ਼ਾ ਹੈ ਕਿ ਉਸ ਨੂੰ ਅਜਿਹਾ ਕਰਨ ਲਈ ਕਿਸ ਨੇ ਉਕਸਾਇਆ ਸੀ।