ETV Bharat / bharat

ਮੁੱਠਭੇੜ 'ਚ ਮਾਰਿਆ ਗਿਆ ਵਿਕਾਸ ਦੂਬੇ, ਜਾਣੋ ਕਾਨਪੁਰ ਮੁੱਠਭੇੜ 'ਚ ਕਦੋਂ ਤੇ ਕੀ ਹੋਇਆ

ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਹੋਏ ਮੁਕਾਬਲੇ ਦਾ ਮੁੱਖ ਦੋਸ਼ੀ ਵਿਕਾਸ ਦੂਬੇ ਮੁਕਾਬਲੇ ਵਿੱਚ ਮਾਰਿਆ ਗਿਆ ਹੈ। ਉੱਤਰ ਪ੍ਰਦੇਸ਼ ਪੁਲਿਸ ਨੇ ਇਸ ਦੀ ਪੁਸ਼ਟੀ ਕੀਤੀ ਹੈ। ਐਸਟੀਐਫ ਵਿਕਾਸ ਨੂੰ ਉਜੈਨ ਤੋਂ ਕਾਨਪੁਰ ਲੈ ਕੇ ਜਾ ਰਹੀ ਸੀ ਜਿਸ ਦੌਰਾਨ ਗੱਡੀ ਹਾਦਸਾਗ੍ਰਸਤ ਹੋ ਗਈ। ਇਸ ਘਟਨਾ ਵਿਚ ਗੈਂਗਸਟਰ ਵਿਕਾਸ ਦੂਬੇ ਵੀ ਜ਼ਖ਼ਮੀ ਹੋ ਗਿਆ ਸੀ।

ਵਿਕਾਸ ਦੂਬੇ
ਫ਼ੋਟੋ।
author img

By

Published : Jul 10, 2020, 9:28 AM IST

Updated : Jul 10, 2020, 10:08 AM IST

ਕਾਨਪੁਰ: ਕਾਨਪੁਰ ਐਨਕਾਊਂਟਰ ਦਾ ਮੁੱਖ ਦੋਸ਼ੀ ਵਿਕਾਸ ਦੂਬੇ ਮੁਕਾਬਲੇ ਵਿੱਚ ਮਾਰਿਆ ਗਿਆ ਹੈ। ਉੱਤਰ ਪ੍ਰਦੇਸ਼ ਪੁਲਿਸ ਨੇ ਇਸ ਦੀ ਪੁਸ਼ਟੀ ਕੀਤੀ ਹੈ। ਦਰਅਸਲ ਯੂਪੀ ਐਸਟੀਐਫ ਵਿਕਾਸ ਨੂੰ ਮੱਧ ਪ੍ਰਦੇਸ਼ ਦੇ ਉਜੈਨ ਤੋਂ ਕਾਨਪੁਰ ਵਾਪਸ ਲਿਆ ਰਹੀ ਸੀ। ਇਸ ਦੌਰਾਨ ਉਨ੍ਹਾਂ ਦੀ ਕਾਰ ਹਾਦਸਾਗ੍ਰਸਤ ਹੋ ਗਈ।

ਵੀਡੀਓ

ਵਿਕਾਸ ਨੇ ਪੁਲਿਸ ਮੁਲਾਜ਼ਮ ਦਾ ਹਥਿਆਰ ਖੋਹ ਕੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ 'ਤੇ ਗੋਲੀਆਂ ਵੀ ਚਲਾਈਆਂ। ਪੁਲਿਸ ਨੇ ਜਵਾਬੀ ਕਾਰਵਾਈ ਗੋਲੀਆਂ ਚਲਾਈਆਂ ਤੇ ਇਸ ਮੁਕਾਬਲੇ ਵਿੱਚ ਵਿਕਾਸ ਮਾਰਿਆ ਗਿਆ। ਇਸ ਤੋਂ ਪਹਿਲਾਂ ਉਸ ਨੂੰ ਆਤਮ ਸਮਰਪਣ ਕਰਨ ਦਾ ਮੌਕਾ ਵੀ ਦਿੱਤਾ ਗਿਆ ਸੀ।

ਵੀਡੀਓ

ਚਸ਼ਮਦੀਦਾਂ ਨੇ ਦੱਸਿਆ ਕਿ ਮੌਕੇ ਤੋਂ ਫਾਇਰਿੰਗ ਦੀ ਆਵਾਜ਼ ਆਈ। ਯੂਪੀ ਐਸਟੀਐਫ ਦੀ ਗੱਡੀ ਪਲਟਣ ਤੋਂ ਬਾਅਦ ਦੂਬੇ ਨੇ ਪੁਲਿਸ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਪੁਲਿਸ ਨਾਲ ਮੁਕਾਬਲੇ ਵਿਚ ਉਹ ਮਾਰਿਆ ਗਿਆ।

ਵੀਡੀਓ

ਦੱਸ ਦਈਏ ਕਿ ਕਾਨਪੁਰ ਵਿਚ 2-3 ਜੁਲਾਈ ਨੂੰ ਅਪਰਾਧੀਆਂ ਨੂੰ ਫੜਨ ਲਈ ਗਈ ਪੁਲਿਸ 'ਤੇ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ ਜਿਸ ਵਿਚ ਅੱਠ ਪੁਲਿਸ ਮੁਲਾਜ਼ਮ ਸ਼ਹੀਦ ਹੋ ਗਏ ਸਨ। ਇਸ ਮਾਮਲੇ ਵਿਚ ਉੱਤਰ ਪ੍ਰਦੇਸ਼ ਪੁਲਿਸ ਪਿਛਲੇ ਇਕ ਹਫਤੇ ਤੋਂ ਚੌਕਸ ਹੈ। ਇਸ ਮਾਮਲੇ ਦਾ ਮਾਸਟਰਮਾਈਂਡ ਵਿਕਾਸ ਦੂਬੇ ਮੱਧ ਪ੍ਰਦੇਸ਼ ਦੇ ਉਜੈਨ ਤੋਂ ਫੜ੍ਹਿਆ ਗਿਆ ਸੀ ਜਿਸ ਦੀ ਜਾਣਕਾਰੀ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਟਵੀਟ ਕਰਕੇ ਦਿੱਤੀ ਸੀ।

ਵੀਡੀਓ

ਸੂਤਰਾਂ ਮੁਤਾਬਕ ਵਿਕਾਸ ਦੂਬੇ ਨੂੰ ਮਹਾਂਕਾਲ ਮੰਦਰ ਦੇ ਨੇੜੇ ਦੇਖਿਆ ਗਿਆ ਸੀ। ਇਸ ਤੋਂ ਪਹਿਲਾਂ ਯੂਪੀ ਪੁਲਿਸ ਨੇ ਵਿਕਾਸ ਨੂੰ ਫੜਨ ਲਈ ਕਈ ਟੀਮਾਂ ਅਤੇ ਐਸਟੀਐਫ ਦਾ ਗਠਨ ਕੀਤਾ ਸੀ। ਵੀਰਵਾਰ ਨੂੰ ਯੂਪੀ ਪੁਲਿਸ ਦੀ ਕਾਰਵਾਈ ਦੌਰਾਨ ਵਿਕਾਸ ਦੂਬੇ ਦੇ ਦੋ ਸਾਥੀ ਵੀ ਮਾਰੇ ਗਏ ਸਨ।

ਵੀਡੀਓ

ਕਾਨਪੁਰ ਮੁੱਠਭੇੜ 'ਚ ਕਦੋਂ ਤੇ ਕੀ ਹੋਇਆ?

2 ਜੁਲਾਈ 2020: ਵਿਕਾਸ ਦੂਬੇ ਫੜਨ ਲਈ 2 ਜੁਲਾਈ ਦੀ ਰਾਤ ਨੂੰ 3 ਥਾਣਿਆਂ ਦੀ ਪੁਲਿਸ ਨੇ ਬਿੱਕਰੂ ਪਿੰਡ ਵਿੱਚ ਛਾਪਾ ਮਾਰਿਆ। ਇਸ ਦੌਰਾਨ ਵਿਕਾਸ ਦੇ ਗਿਰੋਹ ਨੇ ਡਿਪਟੀ ਐਸਪੀ ਸਣੇ 8 ਪੁਲਿਸ ਕਰਮਚਾਰੀਆਂ ਨੂੰ ਮਾਰ ਦਿੱਤਾ।

3 ਜੁਲਾਈ 2020: ਪੁਲਿਸ ਨੇ ਵਿਕਾਸ ਦੇ ਮਾਮੇ ਪ੍ਰੇਮ ਪ੍ਰਕਾਸ਼ ਪਾਂਡੇ ਅਤੇ ਸਾਥੀ ਅਤੁੱਲ ਦੂਬੇ ਦਾ ਸਵੇਰੇ 7 ਵਜੇ ਮੁਕਾਬਲੇ ਦੌਰਾਨ ਐਨਕਾਊਂਟਰ ਕਰ ਦਿੱਤਾ। 60 ਵਿਅਕਤੀਆਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਸੀ, ਜਿਸ ਵਿੱਚ 20-22 ਨਾਮਜ਼ਦ ਵਿਅਕਤੀ ਸ਼ਾਮਲ ਸਨ। ਬਦਮਾਸ਼ਾਂ ਲਈ ਇੱਕ ਪਾਸੇ ਐਸਟੀਐਫ ਲਗਾਈ ਗਈ ਸੀ ਅਤੇ ਵਿਕਾਸ ਦੂਬੇ ਦੀ ਗ੍ਰਿਫਤਾਰੀ ਲਈ 40 ਟੀਮਾਂ ਨੂੰ ਲਗਾਈਆਂ ਗਈਆਂ ਸਨ।

4 ਜੁਲਾਈ 2020: ਵਿਕਾਸ ਦੂਬੇ ਨੂੰ ਫੜ੍ਹਨ ਤੋਂ ਪਹਿਲਾਂ ਜਾਣਕਾਰੀ ਦੇਣ ਦੇ ਮਾਮਲੇ ਵਿੱਚ ਸ਼ੱਕੀ ਚੌਬੇਪੁਰ ਥਾਣਾ ਦੇ ਪ੍ਰਧਾਨ ਵਿਨੇ ਤਿਵਾੜੀ ਤੋਂ ਐਸਟੀਐਫ ਨੇ ਪੁੱਛਗਿੱਛ ਕੀਤੀ ਸੀ। ਉਸੇ ਸਮੇਂ, ਬਹੁਤ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਅਤੇ ਪੁੱਛਗਿੱਛ ਸ਼ੁਰੂ ਕੀਤੀ ਗਈ।

5 ਜੁਲਾਈ 2020: ਪੁਲਿਸ ਨੇ ਵਿਕਾਸ ਦੇ ਨੌਕਰ ਅਤੇ ਵਿਸ਼ੇਸ਼ ਸਹਾਇਕ ਦਯਾਸ਼ੰਕਰ ਅਗਨੀਹੋਤਰੀ ਉਰਫ ਕੱਲੂ ਨੂੰ ਘੇਰ ਲਿਆ। ਇਸ ਮੁਕਾਬਲੇ ਦੌਰਾਨ ਦਯਾਸ਼ੰਕਰ ਪੁਲਿਸ ਦੀ ਗੋਲੀਬਾਰੀ ਕਾਰਨ ਜ਼ਖਮੀ ਹੋ ਗਿਆ। ਉਸ ਨੇ ਖੁਲਾਸਾ ਕੀਤਾ ਕਿ ਵਿਕਾਸ ਨੂੰ ਫੜ੍ਹਨ ਤੋਂ ਪਹਿਲਾਂ ਥਾਣੇ ਦਾ ਫੋਨ ਆਇਆ ਅਤੇ ਉਸ ਨੇ ਆਪਣੇ ਸਾਥੀਆਂ ਨੂੰ ਬੁਲਾਇਆ ਅਤੇ ਪੁਲਿਸ ਮੁਲਾਜ਼ਮਾਂ ਉੱਤੇ ਹਮਲਾ ਕਰ ਦਿੱਤਾ।

6 ਜੁਲਾਈ 2020: ਪੁਲਿਸ ਨੇ ਦਯਾਸ਼ੰਕਰ ਦੀ ਪਤਨੀ ਰੇਖਾ ਸਣੇ 3 ਨੂੰ ਗ੍ਰਿਫਤਾਰ ਕੀਤਾ। ਗੋਲੀਬਾਰੀ ਦੀ ਘਟਨਾ ਦੇ ਸਮੇਂ ਪੁਲਿਸ ਨੇ ਬਦਮਾਸ਼ਾਂ ਤੋਂ ਬਚਣ ਲਈ ਸ਼ਮਾ ਦੂਬੇ ਕੋਲ ਪਹੁੰਚ ਕੀਤੀ ਸੀ, ਪਰ ਮਦਦ ਦੀ ਬਜਾਏ ਸ਼ਮਾ ਨੇ ਬਦਮਾਸ਼ਾਂ ਨੂੰ ਪੁਲਿਸ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ। ਰੇਖਾ ਵੀ ਬਦਮਾਸ਼ਾਂ ਦੀ ਮਦਦ ਕਰ ਰਹੀ ਸੀ।

7 ਜੁਲਾਈ 2020: ਸ਼ਹੀਦ ਹੋਏ ਪੁਲਿਸ ਮੁਲਾਜ਼ਮਾਂ ਦੇ ਘਰਾਂ ਵਿੱਚ ਜਾ ਕੇ ਮੰਤਰੀਆਂ ਨੇ ਇੱਕ ਕਰੋੜ ਦੀ ਰਾਸ਼ੀ ਦਿੱਤੀ। ਇਸ ਦਿਨ ਐਸਟੀਐਫ ਨੇ ਇੱਕ ਵੱਡਾ ਖੁਲਾਸਾ ਕਰਦਿਆਂ ਕਿਹਾ ਸੀ ਕਿ ਇੱਕ ਪੁਲਿਸ ਮੁਲਾਜ਼ਮ ਅਤੇ ਚੌਬੇਪੁਰ ਥਾਣੇ ਦੇ ਇੱਕ ਕਾਂਸਟੇਬਲ ਨੇ ਛਾਪਾਮਾਰੀ ਤੋਂ ਪਹਿਲਾਂ ਵਿਕਾਸ ਦੂਬੇ ਨਾਲ ਫੋਨ 'ਤੇ ਗੱਲ ਕੀਤੀ ਸੀ। ਮੁਅੱਤਲ ਕੀਤੇ ਗਏ ਪੁਲਿਸ ਮੁਲਾਜ਼ਮਾਂ ਵਿਚ ਇਹ ਦੋਵੇਂ ਸ਼ਾਮਲ ਹਨ।

8 ਜੁਲਾਈ 2020: ਐਸਟੀਐਫ ਨੇ ਵਿਕਾਸ ਦੇ ਕਰੀਬੀ ਅਮਰ ਦੂਬੇ ਨੂੰ ਮਾਰ ਦਿੱਤਾ। ਪ੍ਰਭਾਤ ਮਿਸ਼ਰਾ ਉਰਫ ਕਾਰਤਿਕੇ ਸਣੇ ਕਈ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸੇ ਕੇਸ ਵਿੱਚ ਚੌਬੇਪੁਰ ਦੇ ਸਾਬਕਾ ਐਸਓ ਵਿਨੇ ਤਿਵਾੜੀ ਅਤੇ ਬੀਟ ਇੰਚਾਰਜ ਕੇ ਕੇ ਸ਼ਰਮਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਦੋਵੇਂ ਮੁਕਾਬਲੇ ਦੌਰਾਨ ਮੌਜੂਦ ਸਨ, ਪਰ ਉਸ ਜਗ੍ਹਾ ਨੂੰ ਅੱਧ ਵਿਚ ਛੱਡ ਕੇ ਚਲੇ ਗਏ ਸਨ।

9 ਜੁਲਾਈ 2020: ਪ੍ਰਭਾਤ ਮਿਸ਼ਰਾ ਉਰਫ ਕਾਰਤਿਕੇ ਅਤੇ ਰਣਬੀਰ ਸ਼ੁਕਲਾ ਉਰਫ ਬਾਉ ਮੁਕਾਬਲੇ ਵਿੱਚ ਮਾਰੇ ਗਏ। ਉਸੇ ਹੀ ਦਿਨ ਵਿਕਾਸ ਦੂਬੇ ਨੂੰ ਉਜੈਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਹੁਣ ਉੱਤਰ ਪ੍ਰਦੇਸ਼ ਐਸਟੀਐਫ ਦੀ ਟੀਮ ਮੱਧ ਪ੍ਰਦੇਸ਼ ਲਈ ਰਵਾਨਾ ਹੋ ਗਈ ਸੀ।

10 ਜੁਲਾਈ 2020: ਯੂਪੀ ਐਸਟੀਐਫ ਵਿਕਾਸ ਦੂਬੇ ਉਜੈਨ ਤੋਂ ਕਾਨਪੁਰ ਲੈ ਕੇ ਆ ਰਹੀ ਸੀ, ਇਸੇ ਦੌਰਾਨ ਕਾਫਲੇ ਦੀ ਕਾਰ ਪਲਟ ਗਈ। ਇਸ ਦੌਰਾਨ ਮੌਕਾ ਵੇਖ ਕੇ ਵਿਕਾਸ ਦੂਬੇ ਨੇ ਪੁਲਿਸ ਦੀ ਪਿਸਤੌਲ ਖੋਹ ਕੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ 'ਤੇ ਗੋਲੀਆਂ ਚਲਾ ਦਿੱਤੀਆਂ। ਉੱਥੇ ਹੀ ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਵਿਕਾਸ ਦੂਬੇ ਮਾਰਿਆ ਗਿਆ। ਵਿਕਾਸ ਦੂਬੇ ਦੀ ਸ਼ੁੱਕਰਵਾਰ ਨੂੰ ਕਾਨਪੁਰ ਦੀ ਅਦਾਲਤ ਵਿੱਚ ਪੇਸ਼ੀ ਹੋਣੀ ਸੀ।

Last Updated : Jul 10, 2020, 10:08 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.