ETV Bharat / bharat

J&K ਸਰਕਾਰ ਨੇ ਕਸ਼ਮੀਰ ਘਾਟੀ ਸਣੇ ਜੰਮੂ ਦੇ 2 ਜ਼ਿਲ੍ਹਿਆਂ ਨੂੰ ਰੈਡ ਜ਼ੋਨ ਕੀਤਾ ਐਲਾਨ

author img

By

Published : May 4, 2020, 3:51 PM IST

ਜੰਮੂ ਕਸ਼ਮੀਰ ਵਿੱਚ ਕੋਰੋਨਾ ਵਾਇਰਸ ਸਥਿਤੀ ਦੇ ਸਮੁੱਚੇ ਮੁਲਾਂਕਣ ਤੋਂ ਬਾਅਦ, ਪ੍ਰਸ਼ਾਸਨ ਨੇ ਸਮੁੱਚੀ ਕਸ਼ਮੀਰ ਘਾਟੀ ਅਤੇ ਜੰਮੂ ਖੇਤਰ ਦੇ ਤਿੰਨ ਜ਼ਿਲ੍ਹਿਆਂ ਨੂੰ ਰੈਡ ਜ਼ੋਨ ਐਲਾਨਿਆ ਹੈ।

Jammu and Kashmir
J&K ਸਰਕਾਰ

ਜੰਮੂ: ਕੋਰੋਨਾ ਵਾਇਰਸ ਮਹਾਂਮਾਰੀ ਦੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ, ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਪੂਰੀ ਕਸ਼ਮੀਰ ਵਾਦੀ ਅਤੇ ਜੰਮੂ ਦੇ ਤਿੰਨ ਜ਼ਿਲਿਆਂ ਨੂੰ 'ਰੈਡ ਜ਼ੋਨ' ਐਲਾਨਿਆ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਜੰਮੂ-ਕਸ਼ਮੀਰ ਦੇ ਚਾਰ ਜ਼ਿਲ੍ਹਿਆਂ, ਸ੍ਰੀਨਗਰ, ਬਾਂਦੀਪੁਰਾ, ਅਨੰਤਨਾਗ ਅਤੇ ਸ਼ੋਪੀਆਂ ਨੂੰ ਰੈਡ ਜ਼ੋਨ ਵਿੱਚ ਰੱਖਿਆ ਹੈ।

ਕੇਂਦਰ ਸਰਕਾਰ ਨੇ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਨੂੰ ਆਪਣੀ ਮਨਜ਼ੂਰੀ ਦਿੱਤੀ ਹੈ ਕਿ ਉਹ ਵਾਧੂ ਜ਼ਿਲ੍ਹਿਆਂ ਨੂੰ ਰੈਡ ਜਾਂ ਔਰੇਂਜ ਜ਼ੋਨ ਵਿਚ ਵੀ ਸ਼੍ਰੇਣੀਬੱਧ ਕਰ ਸਕਦੇ ਹਨ। ਹਾਲਾਂਕਿ, ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਜ਼ਿਲ੍ਹਾ ਜ਼ੋਨਾਂ ਨੂੰ ਡੀਗ੍ਰੇਡੇਸ਼ਨ ਕਰਨ ਦੀ ਆਗਿਆ ਨਹੀਂ ਦਿੱਤੀ।

ਜੰਮੂ-ਕਸ਼ਮੀਰ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਆਦੇਸ਼ਾਂ ਅਨੁਸਾਰ, 10 ਜ਼ਿਲ੍ਹਿਆਂ ਦੀ ਸਮੁੱਚੀ ਕਸ਼ਮੀਰ ਘਾਟੀ ਨੂੰ ਰੈਡ ਜ਼ੋਨ ਐਲਾਨਿਆ ਗਿਆ ਹੈ। ਜੰਮੂ ਖੇਤਰ ਵਿਚ, ਜੰਮੂ, ਸਾਂਬਾ ਅਤੇ ਕਠੂਆ ਰੈਡ ਜ਼ੋਨ ਵਿੱਚ ਤਿੰਨ ਜ਼ਿਲ੍ਹੇ ਹਨ। ਜੰਮੂ ਖੇਤਰ ਦੇ ਚਾਰ ਜ਼ਿਲ੍ਹੇ ਉਧਮਪੁਰ, ਰਿਆਸੀ, ਰਾਮਬਨ ਅਤੇ ਰਾਜੌਰੀ ਸੰਤਰੀ ਜ਼ੋਨ ਵਿਚ ਹਨ, ਜਦਕਿ ਡੋਡਾ, ਕਿਸ਼ਤਵਾੜ ਅਤੇ ਪੁੰਛ ਗ੍ਰੀਨ ਜ਼ੋਨ ਵਿਚ ਹਨ। ਇਸ ਦੇ ਨਾਲ ਹੀ, ਮੁੱਖ ਸਕੱਤਰ ਦੁਆਰਾ ਜਾਰੀ ਕੀਤੇ ਹੋਰ ਦਿਸ਼ਾ ਨਿਰਦੇਸ਼ 1 ਮਈ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਜਾਰੀ ਕੀਤੇ ਗਏ ਹੁਕਮ ਦੇ ਸਮਾਨ ਹਨ।

ਤਾਲਾਬੰਦੀ ਦਾ ਤੀਜਾ ਪੜਾਅ 4 ਮਈ ਤੋਂ 17 ਮਈ ਤੱਕ ਹੈ। ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ, ਸਰਕਾਰ ਨੇ ਮੰਨਜ਼ੂਰਸ਼ੁਦਾ ਗਤੀਵਿਧੀਆਂ ਵਿੱਚ ਵਾਹਨਾਂ ਤੋਂ ਲੋਕਾਂ ਨੂੰ ਆਵਾਜਾਈ ਦੀ ਆਗਿਆ ਦਿੱਤੀ ਹੈ, ਪਰ ਇੱਕ ਫੋਰ-ਵ੍ਹੀਲਰ ਵਿੱਚ ਡਰਾਈਵਰ ਤੋਂ ਇਲਾਵਾ ਸਿਰਫ 2 ਯਾਤਰੀ ਸਵਾਰ ਹੋ ਸਕਦੇ ਹਨ। ਉੱਥੇ ਹੀ, ਇੱਕ ਦੋਪਹੀਆ ਵਾਹਨ ਉੱਤੇ ਚਾਲਕ ਤੋਂ ਇਲਾਵਾ, ਕਿਸੇ ਨੂੰ ਵੀ ਪਿਛੇ ਬੈਠਣ ਦੀ ਆਗਿਆ ਨਹੀਂ ਹੈ। ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਪ੍ਰਾਈਵੇਟ ਦਫ਼ਤਰ ਆਪਣੇ ਕੁੱਲ ਕਰਮਚਾਰੀਆਂ ਦੀ 33 ਫੀਸਦੀ ਕਾਰਜਕੁਸ਼ਲਤਾ ਨਾਲ ਦਫਤਰ ਖੋਲ੍ਹ ਸਕਦੇ ਹਨ, ਬਾਕੀ ਸਾਰੇ ਘਰ ਤੋਂ ਕੰਮ ਕਰਨਗੇ।

ਇਸ ਦੇ ਨਾਲ ਹੀ, ਗ੍ਰੀਨ ਜ਼ੋਨ ਵਾਲੇ ਜ਼ਿਲ੍ਹਿਆਂ ਵਿੱਚ ਔਰੇਂਜ ਜ਼ੋਨ ਵਿੱਚਲੀਆਂ ਸਾਰੀਆਂ ਗਤੀਵਿਧੀਆਂ ਦੀ ਆਗਿਆ ਦਿੱਤੀ ਜਾਵੇਗੀ। ਗ੍ਰੀਨ ਜ਼ੋਨ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪਾਬੰਦੀ ਲਗਾਈਆਂ ਹੋਈਆਂ ਚੀਜ਼ਾਂ ਨੂੰ ਛੱਡ ਕੇ ਸਾਰੀਆਂ ਦੁਕਾਨਾਂ ਖੋਲ੍ਹੀਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ, ਘਰੇਲੂ ਅਤੇ ਅੰਤਰਰਾਸ਼ਟਰੀ ਯਾਤਰੀ ਉਡਾਣਾਂ ਰੱਦ ਕੀਤੀਆਂ ਜਾਣਗੀਆਂ।

ਸਾਰੀਆਂ ਵਿਦਿਅਕ ਅਤੇ ਸਿਖਲਾਈ ਸੰਸਥਾਵਾਂ ਬੰਦ ਰਹਿਣਗੀਆਂ। ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਰੇਲ ਰਾਹੀਂ ਯਾਤਰੀਆਂ ਦੀ ਆਵਾਜਾਈ ਉਨ੍ਹਾਂ ਉਦੇਸ਼ਾਂ ਨੂੰ ਛੱਡ ਕੇ ਬੰਦ ਰਹੇਗੀ ਜਿਨ੍ਹਾਂ ਦੇ ਲਈ ਗ੍ਰਹਿ ਮੰਤਰਾਲੇ ਨੇ ਰੇਲਗੱਡੀ ਦੀ ਆਗਿਆ ਦਿੱਤੀ ਹੈ। ਗ਼ੈਰ ਜ਼ਰੂਰੀ ਕੰਮਾਂ ਵਿਚ ਸ਼ਾਮਲ ਲੋਕਾਂ ਦੀ ਆਵਾਜਾਈ ਸ਼ਾਮ ਨੂੰ ਸੱਤ ਵਜੇ ਤੋਂ ਸਵੇਰੇ ਸੱਤ ਵਜੇ ਤੱਕ ਬੰਦ ਰਹੇਗੀ।

ਇਹ ਵੀ ਪੜ੍ਹੋ: ਪੰਜਾਬ 'ਚ ਹੋਏ ਕੋਰੋਨਾ ਧਮਾਕੇ ਲਈ ਕੌਣ ਜ਼ਿੰਮੇਵਾਰ?

ETV Bharat Logo

Copyright © 2024 Ushodaya Enterprises Pvt. Ltd., All Rights Reserved.