ਨਵੀਂ ਦਿੱਲੀ: ਝਾਰਖੰਡ ਵਿੱਚ ਅੱਜ ਚੌਥੇ ਗੇੜ ਦੀਆਂ 15 ਵਿਧਾਨ ਸਭਾ ਸੀਟਾਂ ‘ਤੇ ਵੋਟਾਂ ਪਾਈਆਂ ਜਾ ਰਹੀਆਂ ਹਨ। ਇਸ ਗੇੜ ਵਿੱਚ ਕੁੱਲ 221 ਉਮੀਦਵਾਰ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚ 22 ਔਰਤਾਂ ਅਤੇ ਇੱਕ ਟਰਾਂਸਜੈਂਡਰ ਸ਼ਾਮਲ ਹੈ। ਇਨ੍ਹਾਂ 15 ਵਿਧਾਨ ਸਭਾ ਸੀਟਾਂ ਵਿਚੋਂ ਤਿੰਨ ਸੀਟਾਂ ਅਨੁਸੂਚਿਤ ਜਾਤੀਆਂ ਲਈ ਰਾਖਵੀਆਂ ਹਨ।
ਅੱਜ ਜਿੰਨਾ ਵਿਧਾਨ ਸਭਾ ਸੀਟਾਂ 'ਤੇ ਵੋਟਾਂ ਪਈਆਂ ਜਾ ਰਹੀਆਂ ਹਨ, ਉਨ੍ਹਾਂ' ਚ ਮਧੂਪੁਰ, ਬਗੋਦਰ, ਗੰਡੇ, ਗਿਰਿਡੀਹ, ਡੁਮਰੀ, ਬੋਕਾਰੋ, ਸਿੰਦਰੀ, ਨਿਰਸਾ, ਧਨਬਾਦ, ਝਰੀਆ, ਟੁੰਡੀ, ਬਾਘਮਾਰਾ, ਦੇਵਘਰ, ਜਮੂਆ ਅਤੇ ਚੰਦਨਕਿਯਾਰੀ ਸ਼ਾਮਲ ਹਨ। ਝਾਰਖੰਡ ਵਿੱਚ ਚੌਥੇ ਪੜਾਅ ਲਈ ਚੋਣ ਮੁਹਿੰਮ ਸ਼ਨੀਵਾਰ ਸ਼ਾਮ 5 ਵਜੇ ਖ਼ਤਮ ਹੋ ਗਿਆ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਹੋਰ ਨੇਤਾਵਾਂ ਨੇ ਝਾਰਖੰਡ ਵਿੱਚ ਕਈ ਚੋਣ ਰੈਲੀਆਂ ਕੀਤੀਆਂ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਕਾਂਗਰਸ ਅਤੇ ਜੇਐਮਐਮ ਦੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਕੀਤਾ ਸੀ।
ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਵੋਟ ਜ਼ਰੂਰ ਪਾਉਣ ਅਤੇ ਲੋਕਤੰਤਰ ਦੇ ਇਸ ਤਿਉਹਾਰ ਵਿੱਚ ਭਾਗੀਦਾਰ ਬਨਣ।