ਨਵੀਂ ਦਿੱਲੀ: ਜਾਪਾਨ ਨੇ ਪਾਕਿਸਤਾਨ ਵਿੱਚ ਸਥਿਤ ਪ੍ਰਚੀਨ ਬੋਧੀ ਸਥਾਨਾਂ ਦੀ ਸੁਰੱਖਿਆ ਅਤੇ ਬਹਾਲੀ ਦੇ ਲਈ ਤਕਨੀਕੀ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ। ਇੱਕ ਰਿਪੋਰਟ ਦੇ ਅਨੁਸਾਰ, ਜਾਪਾਨੀ ਉਪ ਵਿਦੇਸ਼ ਮੰਤਰੀ ਕੈਂਜੀ ਨੇ ਟੈਕਸੀਲਾ ਅਜਾਇਬ ਘਰ ਅਤੇ ਸ਼ਹਿਰ ਦੇ ਪੁਰਾਣੇ ਬੁੱਧ ਸਥਾਨਾਂ ਦਾ ਦੌਰਾ ਕੀਤਾ।
ਜਾਪਾਨੀ ਵਿਦੇਸ਼ ਮੰਤਰੀ ਦੀ ਯਾਤਰਾ ਦੇ ਦੌਰਾਨ ਪਾਕਿਸਤਾਨ ਨੂੰ ਇਹ ਮਦਦ ਦੇਣ ਦੀ ਪੇਸ਼ਕਸ਼ ਕੀਤੀ ਗਈ। ਇਸ ਮੌਕੇ ਕੇਨਜੀ ਨੇ ਕਿਹਾ ਕਿ ਜਾਪਾਨ ਸੱਭਿਆਚਾਰਕ ਵਿਰਾਸਤ ਦੀ ਮਹੱਤਤਾ ਨੂੰ ਮੰਨਦਾ ਹੈ ਅਤੇ ਇਸ ਦੀ ਸੰਭਾਲ ਨੂੰ ਬਹੁਤ ਮਹੱਤਵ ਦਿੰਦਾ ਹੈ।
ਮੰਤਰੀ ਨੇ ਕਿਹਾ ਕਿ ਪਾਕਿਸਤਾਨ ਵਿੱਚ ਸੱਭਿਆਚਾਰਕ ਵਿਰਾਸਤ ਨੂੰ ਬਚਾਉਣ ਲਈ ਜਾਪਾਨ ਸਰਕਾਰ ਨੇ ਉਨ੍ਹਾਂ ਦੀ ਖੋਜ ਅਤੇ ਸੰਭਾਲ ਲਈ ਲੱਖਾਂ ਰੁਪਏ ਦਾ ਸਾਮਾਨ ਮੁਹੱਈਆ ਕਰਵਾਇਆ ਹੈ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਲਈ ਲੋੜੀਂਦੀਆਂ ਸਹੂਲਤਾਂ ਨੂੰ ਬਣਾਈ ਰੱਖਣ ਅਤੇ ਅਪਗ੍ਰੇਡ ਕੀਤਾ ਹੈ।
ਇਹ ਵੀ ਪੜੋ: ਦੇਸ਼ ਨੂੰ ਮੰਦੀ ਦੀ ਮਾਰ ਤੋਂ ਬਾਹਰ ਕੱਢ ਸਕਦੈ ਪੁਰਾਣਾ ਐੱਫ.ਆਰ.ਬੀ.ਐੱਮ ਐਕਟ
ਉਨ੍ਹਾਂ ਭਰੋਸਾ ਦਿੱਤਾ ਕਿ ਉਹ ਇਸ ਸਬੰਧ ਵਿਚ ਪਾਕਿਸਤਾਨ ਦੀ ਮਦਦ ਕਰਦੇ ਰਹਿਣਗੇ।