ਸ੍ਰੀਨਗਰ: ਅਧਿਕਾਰੀਆਂ ਦਾ ਕਹਿਣਾ ਹੈ ਕਿ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਗਿਰਿਸ਼ ਚੰਦਰ ਮੁਰਮੂ ਨੇ ਅਸਤੀਫ਼ਾ ਦੇ ਦਿੱਤਾ ਹੈ।ਸੂਤਰਾਂ ਮੁਤਾਬਕ ਮੁਰਮੂ ਨੂੰ ਕੇਂਦਰ ਵਿੱਚ ਨਵਾਂ ਅਹੁਦਾ ਦਿੱਤੇ ਜਾਣ ਦੀ ਸੰਭਾਵਨਾ ਹੈ।
ਇਸ ਤੋਂ ਪਹਿਲਾਂ ਇਸ ਸਬੰਧੀ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਟਵੀਟ ਕਰਕੇ ਲਿਖਿਆ ਹੈ ਕਿ ਜੰਮੂ ਕਸ਼ਮੀਰ ਦੇ ਉਪਰਾਜਪਾਲ ਸਬੰਧੀ ਲਾਈਆਂ ਜਾ ਰਹੀਆਂ ਕਿਆਸਰਾਈਆਂ ਕੀ ਸਨ?
ਜੀ ਸੀ ਮਰਮੂ ਦੇ ਅਸਤੀਫੇ ਬਾਰੇ ਕਿਆਸਰਾਈਆਂ ਉੱਤੇ, ਉਮਰ ਅਬਦੁੱਲਾ ਨੇ ਅੱਗੇ ਆਪਣੇ ਟਵੀਟ ਵਿੱਚ ਲਿਖਿਆ, "ਕੁਝ ਘੰਟੇ ਪਹਿਲਾਂ ਇਹ ਅਚਾਨਕ ਸਾਹਮਣੇ ਆਇਆ ਅਤੇ ਫਿਰ ਸੋਸ਼ਲ ਮੀਡੀਆ ਅਤੇ ਵਟਸਐਪ 'ਤੇ ਵੀ ਆ ਗਿਆ।"
ਦੱਸ ਦਈਏ, ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਦੇ ਬਹੁਤੇ ਪ੍ਰਬੰਧਾਂ ਨੂੰ ਖਤਮ ਕਰਨ ਤੋਂ ਬਾਅਦ, ਜੀ ਸੀ ਮਰਮੂ ਨੂੰ ਸਾਲ 2019 ਵਿੱਚ ਸੂਬੇ ਵਿੱਚ ਉਪ ਰਾਜਪਾਲ ਨਿਯੁਕਤ ਕੀਤਾ ਗਿਆ ਸੀ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਸ਼ਵਾਸਪਾਤਰ ਵੀ ਹਨ।
1985 ਬੈਚ ਦੇ ਗੁਜਰਾਤ ਕੈਡਰ ਦੇ ਆਈਏਐਸ ਅਧਿਕਾਰੀ ਗਿਰਿਸ਼ ਚੰਦਰ ਮੁਰਮੂ ਪੀਐੱਮ ਮੋਦੀ ਦੇ ਨਾਲ ਲੰਮਾ ਸਮਾਂ ਰਹਿ ਚੁੱਕੇ ਹਨ। 2015 ਵਿੱਚ ਈਡੀ ਦੇ ਡਾਇਰੈਕਟਰ ਵੀ ਬਣਾਏ ਗਏ ਸਨ, ਫਿਰ ਉਨ੍ਹਾਂ ਨੇ ਐਕਸਪੈਂਡੀਚਰ ਸੈਕਟਰੀ ਵਜੋਂ ਕੰਮ ਕੀਤਾ ਸੀ।
ਦੱਸ ਦਈਏ, ਉਨ੍ਹਾਂ ਦਾ ਅਸਤੀਫਾ, ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਧਾਰਾ 370 ਖਤਮ ਕੀਤੇ ਜਾਣ ਦੀ ਪਹਿਲੀ ਵਰ੍ਹੇਗੰਢ ਨੂੰ ਆਇਆ, ਜਿਸ ਨਾਲ ਜੰਮੂ-ਕਸ਼ਮੀਰ ਦੀ ਵਿਸ਼ੇਸ਼ ਸਥਿਤੀ ਨੂੰ ਢਾਹ ਲੱਗੀ ਸੀ।
ਗੁਜਰਾਤ ਕੇਡਰ ਦੇ 60 ਸਾਲਾ ਸਾਬਕਾ ਆਈਏਐਸ ਅਧਿਕਾਰੀ ਨੇ ਪਿਛਲੇ ਸਾਲ 29 ਅਕਤੂਬਰ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਦੇ ਪਹਿਲੇ ਐਲਜੀ ਵਜੋਂ ਅਹੁਦਾ ਸੰਭਾਲਿਆ ਸੀ, ਜਦੋਂ ਜੰਮੂ-ਕਸ਼ਮੀਰ ਨੂੰ 2 ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡਿਆ ਗਿਆ ਸੀ, ਤੇ ਦੂਜਾ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਬਣਾਇਆ ਗਿਆ ਸੀ।