ETV Bharat / bharat

ਜਾਖੜ ਨੇ ਸਿੱਧੂ ਨੂੰ ਨਵੀਂ ਪਾਰੀ ਲਈ ਦਿੱਤੀਆਂ ਸ਼ੁਭਕਾਮਨਾਵਾਂ

author img

By

Published : Mar 14, 2020, 9:30 PM IST

ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਸਾਬਕਾ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਸ਼ੁਰੂ ਕੀਤੇ ਗਏ ਯੂ-ਟਿਊਬ ਸ਼ੁਰੂ ਕੀਤੇ ਜਾਣ ਲਈ ਉਨ੍ਹਾਂ ਨੂੰ ਸ਼ੁਭ ਇੱਛਾਵਾਂ ਦਿੱਤੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਹੋਰ ਮੁੱਦਿਆਂ 'ਤੇ ਵੀ ਆਪਣੀ ਗੱਲ ਰੱਖੀ ਹੈ।

ਜਾਖੜ ਨੇ ਸਿੱਧੂ ਨੂੰ ਨਵੀਂ ਪਾਰੀ ਲਈ  ਦਿੱਤੀਆਂ ਸ਼ੁਭਕਾਮਨਾਵਾਂ
ਜਾਖੜ ਨੇ ਸਿੱਧੂ ਨੂੰ ਨਵੀਂ ਪਾਰੀ ਲਈ ਦਿੱਤੀਆਂ ਸ਼ੁਭਕਾਮਨਾਵਾਂ

ਨਵੀਂ ਦਿੱਲੀ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਸਾਬਕਾ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਸ਼ੁਰੂ ਕੀਤੇ ਗਏ ਯੂ-ਟਿਊਬ ਚੈਨਲ ਲਈ ਉਨ੍ਹਾਂ ਨੂੰ ਸ਼ੁਭ ਇੱਛਾਵਾਂ ਦਿੱਤੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਹੋਰ ਮੁੱਦਿਆਂ 'ਤੇ ਵੀ ਆਪਣੀ ਗੱਲ ਰੱਖੀ ਹੈ।

ਨਵਜੋਤ ਸਿੱਧੂ ਨੇ ਆਪਣਾ 'ਜਿੱਤੇਗਾ ਪੰਜਾਬ' ਨਾਮ ਦਾ ਯੂ-ਟਿਊਬ ਚੈਨਲ ਸ਼ੁਰੂ ਕੀਤਾ ਹੈ।ਸੁਨੀਲ ਜਾਖੜ ਨੇ ਉਨ੍ਹਾਂ ਨੂੰ ਸ਼ੁਭ ਇੱਛਾਵਾਂ ਦਿੱਤੀਆਂ ਹਨ। ਉਨ੍ਹਾਂ ਆਖਿਆ ਕਿ ਆਮ ਲੋਕਾਂ ਨਾਲ ਜੁੜਣ ਦਾ ਇਹ ਬਹੁਤ ਹੀ ਚੰਗਾ ਉਪਰਾਲਾ ਹੈ ।

ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਬਾਰੇ ਗੱਲ ਕਰਦੇ ਹੋਏ ਜਾਖੜ ਨੇ ਕਿਹਾ ਕਿ ਪਾਰਟੀ ਨੇ ਉਨ੍ਹਾਂ ਨੂੰ ਬਹੁਤ ਹੀ ਸਨਮਾਨ ਦਿੱਤਾ ਹੈ। ਜੇਕਰ ਕਿਸੇ ਵਿਧਾਇਕ ਨੂੰ ਸਰਕਾਰ ਨਾਲ ਕੋਈ ਸ਼ਿਕਾਇਤ ਹੈ ਤਾਂ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਆਪਣੀ ਗੱਲ ਕਰ ਸਕਦਾ ਹੈ।

ਪੰਜਾਬ ਵਿੱਚ ਅਫਸਰਸ਼ਾਹੀ ਬਾਰੇ ਆ ਰਹੀਆਂ ਸ਼ਿਕਾਇਤਾਂ ਦੀ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਅਫਸਰਾਂ ਨੂੰ ਖੁੱਲ੍ਹ ਦਿੱਤੀ ਸੀ ਕਿ ਉਹ ਸਹੀ ਤਰ੍ਹਾਂ ਕੰਮ ਕਰਨ ਪਰ ਅਫਸਰਸ਼ਾਹੀ ਨੇ ਉਨ੍ਹਾਂ ਦੀ ਢਿੱਲ ਨੂੰ ਉਨ੍ਹਾਂ ਦੀ ਕਮਜ਼ੋਰੀ ਸਮਝ ਲਿਆ ਹੈ। ਜਿਨ੍ਹਾਂ ਨੂੰ ਦਰੁਸਤ ਕਰਨ ਲਈ ਸਰਕਾਰ ਹੁਣ ਜਲਦ ਹੀ ਕਦਮ ਚੁੱਕ ਰਹੀ ਹੈ।

2022 ਵਿੱਚ ਪੰਜਾਬ ਵਿਧਾਨ ਸਭਾ ਦੀਆਂ ਹੋਣ ਵਾਲੀਆਂ ਚੋਣਾਂ ਬਾਰੇ ਜਾਖੜ ਨੇ ਕਿਹਾ ਕਿ ਪੰਜਾਬ ਦੀ ਹਾਲਤ ਨੂੰ ਸਰਕਾਰ ਸੁਧਾਰ ਰਹੀ ਹੈ। ਉਨ੍ਹਾਂ ਫਿਲਮੀ ਡਾਇਲੋਗ ਬੋਲਦੇ ਹੋਏ ਕਿਹਾ ਕਿ "ਇਹ ਤੋ ਟ੍ਰੇਲਰ ਥਾ ਫਿਲਮ ਅਭੀ ਚਾਲੂ ਹੋਗੀ" ।

ਇਹ ਵੀ ਪੜ੍ਹੋ: ਨਵਜੋਤ ਸਿੱਧੂ ਦੀ ਵਾਪਸੀ, "ਜਿੱਤੇਗਾ ਪੰਜਾਬ" ਰਾਹੀਂ ਟਟੋਲਣਗੇ ਲੋਕਾਂ ਦੀ ਨਬਜ਼

ETV Bharat Logo

Copyright © 2024 Ushodaya Enterprises Pvt. Ltd., All Rights Reserved.