ਸ੍ਰੀਨਗਰ: ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਦੇਰ ਰਾਤ ਤੱਕ ਚੱਲੇ ਕਸ਼ਮੀਰ ਪੁਲਿਸ, ਫ਼ੌਜ ਅਤੇ ਸੀਆਰਪੀਐਫ ਦੇ ਸਾਂਝੇ ਆਪਰੇਸ਼ਨ ਵਿੱਚ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ 2 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ ਹੈ।
ਸੁਰੱਖਿਆ ਬਲਾਂ ਨੇ ਮੌਕੇ ਉੱਤੋਂ ਕਾਫੀ ਮਾਤਰਾ ਵਿੱਚ ਹਥਿਆਰ ਬਰਾਮਦ ਕੀਤੇ ਹਨ। ਸੁਰੱਖਿਆ ਬਲਾਂ ਨੇ ਖੂਫੀਆ ਸੂਚਨਾ ਦੇ ਆਧਾਰ ਉੱਤੇ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ।
ਜਾਣਕਾਰੀ ਮੁਤਾਬਕ ਕਸ਼ਮੀਰ ਪੁਲਿਸ ਨੂੰ ਅਨੰਤਨਾਗ ਜ਼ਿਲ੍ਹੇ ਦੇ ਸੰਗਮ ਸਥਿਤ ਬਿਜਬੇਹਾਰਾ ਇਲਾਕੇ ਵਿੱਚ ਲਸ਼ਕਰ ਦੇ ਕਮਾਂਡਰ ਫੁਰਕਾਨ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ, ਸੀਆਰਪੀਐਫ ਅਤੇ ਫੌਜ ਨੇ ਸਾਂਝਾ ਆਪਰੇਸ਼ਨ ਚਲਾਇਆ।
ਸੁਰੱਖਿਆ ਬਲਾਂ ਨੇ ਸ਼ੁੱਕਰਵਾਰ-ਸਨਿੱਚਰਵਾਰ ਦੀ ਦਰਮਿਆਨੀ ਰਾਤ ਤੱਕ ਚੱਲੇ ਇਸ ਆਪਰੇਸ਼ਨ ਵਿੱਚ ਲਸ਼ਕਰ ਦੇ ਕਮਾਂਡਰ ਫੁਰਕਾਨ ਨੂੰ ਮਾਰ ਦਿੱਤਾ। ਫੁਰਕਾਨ ਦੇ ਨਾਲ ਲਸ਼ਕਰ ਦਾ ਇਕ ਹੋਰ ਅੱਤਵਾਦੀ ਮਾਰਿਆ ਗਿਆ। ਮੌਕੇ ਤੋਂ ਵੱਡੀ ਗਿਣਤੀ ਵਿਚ ਹਥਿਆਰ ਬਰਾਮਦ ਕੀਤੇ ਗਏ ਹਨ।
ਕਸ਼ਮੀਰ ਦੇ ਆਈਜੀਪੀ ਨੇ ਕਿਹਾ ਕਿ ਇਹ ਕਾਰਵਾਈ ਖੁਫੀਆ ਜਾਣਕਾਰੀ ਦੇ ਅਧਾਰ ਤੇ ਕੀਤੀ ਗਈ ਸੀ। ਲਸ਼ਕਰ-ਏ-ਤੋਇਬਾ ਦਾ ਕਮਾਂਡਰ ਫੁਰਕਾਨ ਅਤੇ ਉਸ ਦਾ ਸਾਥੀ ਦੇਰ ਰਾਤ ਦੇ ਇੱਕ ਅਭਿਆਨ ਵਿੱਚ ਮਾਰੇ ਗਏ ਸਨ।