ETV Bharat / bharat

ਜੰਮੂ-ਕਸ਼ਮੀਰ: ਸੁਰੱਖਿਆ ਬਲਾਂ ਨੇ ਮੁੱਠਭੇੜ ਦੌਰਾਨ 5 ਅੱਤਵਾਦੀ ਕੀਤੇ ਢੇਰ - ਹਿਜ਼ਬੁਲ ਮੁਜਾਹਿਦੀਨ

ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਜਾਰੀ ਹੈ। ਇਸ ਮੁੱਠਭੇੜ 'ਚ ਸੁਰੱਖਿਆ ਬਲਾਂ ਨੇ 5 ਅੱਤਵਾਦੀ ਢੇਰ ਕਰ ਦਿੱਤੇ ਹਨ।

ਜੰਮੂ-ਕਸ਼ਮੀਰ: ਸੁਰੱਖਿਆ ਬਲਾਂ ਨੇ ਮੁੱਠਭੇੜ ਦੌਰਾਨ ਇੱਕ ਅੱਤਵਾਦੀ ਕੀਤਾ ਢੇਰ

author img

By

Published : Jun 10, 2020, 8:16 AM IST

Updated : Jun 10, 2020, 12:54 PM IST

ਸ੍ਰੀਨਗਰ: ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁੱਠਭੇੜ ਜਾਰੀ ਹੈ। ਜਾਣਕਾਰੀ ਮੁਤਾਬਕ ਇਸ ਮੁੱਠਭੇੜ 'ਚ 5 ਅੱਤਵਾਦੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ 2-3 ਅੱਤਵਾਦੀ ਪਿੰਡ ਵਿੱਚ ਘਿਰੇ ਹੋਏ ਹਨ। ਸ਼ੋਪੀਆਂ ਜ਼ਿਲ੍ਹੇ ਵਿੱਚ ਇਸ ਹਫ਼ਤੇ ਇਹ ਤੀਜਾ ਮੁਕਾਬਲਾ ਹੈ। ਪਿਛਲੇ 2 ਮੁਕਾਬਲਿਆਂ ਵਿੱਚ 9 ਅੱਤਵਾਦੀ ਮਾਰੇ ਗਏ ਹਨ।

ਮੁੱਠਭੇੜ ਦੌਰਾਨ 5 ਅੱਤਵਾਦੀ ਕੀਤੇ ਢੇਰ

ਪਿਛਲੇ ਦਿਨੀਂ ਸ਼ੋਪੀਆਂ ਮੁਕਾਬਲੇ ਵਿੱਚ ਜੰਮੂ-ਕਸ਼ਮੀਰ ਦੇ ਡੀਜੀਪੀ ਦਿਲਬਾਗ ਸਿੰਘ ਨੇ ਕਿਹਾ ਸੀ ਕਿ ਹਾਲ ਹੀ ਦੀਆਂ ਕਾਰਵਾਈਆਂ ਵਿੱਚ ਹਿਜ਼ਬੁਲ ਮੁਜਾਹਿਦੀਨ ਦੇ 9 ਅੱਤਵਾਦੀ ਮਾਰੇ ਗਏ ਹਨ। ਪਿਛਲੇ 2 ਹਫ਼ਤਿਆਂ ਵਿੱਚ, 9 ਵੱਡੇ ਆਪ੍ਰੇਸ਼ਨ ਕੀਤੇ ਗਏ, ਜਿਨ੍ਹਾਂ ਵਿੱਚ 22 ਅੱਤਵਾਦੀ ਮਾਰੇ ਗਏ ਹਨ। ਇਨ੍ਹਾਂ ਵਿੱਚ ਅੱਤਵਾਦੀ ਸੰਗਠਨਾਂ ਦੇ 6 ਚੋਟੀ ਦੇ ਕਮਾਂਡਰ ਸ਼ਾਮਲ ਹਨ।

ਸ਼ੋਪੀਆਂ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਸੁਰੱਖਿਆ ਬਲਾਂ ਨੇ 4 ਅੱਤਵਾਦੀ ਮਾਰੇ ਸਨ। ਇਸ ਤੋਂ ਪਹਿਲਾਂ ਐਤਵਾਰ ਨੂੰ ਸੁਰੱਖਿਆ ਬਲਾਂ ਨੇ ਹਿਜ਼ਬੁਲ ਕਮਾਂਡਰ ਸਮੇਤ 5 ਅੱਤਵਾਦੀਆਂ ਨੂੰ ਮਾਰ ਦਿੱਤਾ ਸੀ। ਇਸ ਸਾਲ ਅੱਤਵਾਦੀਆਂ ਖਿਲਾਫ ਸਭ ਤੋਂ ਵੱਡੀ ਮੁਹਿੰਮ ਐਤਵਾਰ ਨੂੰ ਕੀਤੀ ਗਈ ਸੀ, ਜਿਸ ਵਿੱਚ ਇੱਕ ਵਾਰੀ 5 ਅੱਤਵਾਦੀ ਮਾਰੇ ਗਏ ਸਨ।

Last Updated : Jun 10, 2020, 12:54 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.