ETV Bharat / bharat

'ਧੰਨ ਨੇ ਤੰਨ ਨਾਲ ਸੇਵਾ'...ITBP ਦੇ ਜਵਾਨਾਂ ਦਾ ਅਮਰਨਾਥ ਰੂਟ 'ਤੇ ਸਫ਼ਾਈ ਅਭਿਆਨ

author img

By

Published : Jul 24, 2019, 2:32 PM IST

ਅਮਰਨਾਥ ਯਾਤਰਾ ਦੌਰਾਨ ਸੁਰੱਖਿਆ ਲਈ ਤਾਇਨਾਤ ਆਈਟੀਬੀਪੀ ਦੇ ਜਵਾਨ ਯਾਤਰੀਆਂ ਦੀ ਸੁਵਿਧਾ ਲਈ ਹਰ ਕੋਸ਼ਿਸ਼ ਕਰ ਰਹੇ ਹਨ। ਹੁਣ ਆਈਟੀਬੀਪੀ(Indo-Tibetan Border Police) ਦੇ ਜਵਾਨਾਂ ਨੇ ਬਾਲਟਾਲ ਰੂਟ ਉੱਤੇ ਸਫ਼ਾਈ ਅਭਿਆਨ ਚਲਾਇਆ ਹੈ।

ITBP soldiers organise swachh abhiyan on amarnath route

ਬਾਲਟਾਲ: ਬਾਬਾ ਭੋਲੇਨਾਥ ਦੇ ਦਰਸ਼ਨਾਂ ਲਈ ਅਮਰਨਾਥ ਜਾਣ ਵਾਲੇ ਯਾਤਰੀਆਂ ਦੇ ਆਉਣ ਦਾ ਸਿਲਸਿਲਾ ਜਾਰੀ ਹੈ। ਅਜਿਹੇ 'ਚ ਯਾਤਰੀਆਂ ਦੀ ਸੁਰੱਖਿਆ ਲਈ ਆਈਟੀਬੀਪੀ ਦੇ ਜਵਾਨ ਤਾਇਨਾਤ ਹਨ। ਸੁਰੱਖਿਆ ਦੇ ਨਾਲ-ਨਾਲ ਇਹ ਜਵਾਨ ਯਾਤਰੀਆਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਦੂਰ ਕਰਨ ਚ ਵੀ ਮਦਦ ਕਰਦੇ ਹਨ। ਇਸੇ ਤਹਿਤ ਆਈਟੀਬੀਪੀ ਦੇ ਜਵਾਨਾਂ ਨੇ ਬਾਲਟਾਲ ਰੂਟ ਉੱਤੇ ਸਫ਼ਾਈ ਅਭਿਆਨ ਚਲਾਇਆ ਹੈ। ਰੂਟ ਉੱਤੇ ਕੂੜਾ, ਪਲਾਸਟਿਕ ਅਤੇ ਹੋਰ ਗੰਦਗੀ ਨੂੰ ਜਵਾਨਾਂ ਨੇ ਮਿਲਕੇ ਸਾਫ਼ ਕੀਤਾ ਹੈ।

ਵੇਖੋ ਵੀਡੀਓ।
ਜਵਾਨਾਂ ਨੇ ਇਸ ਲਈ ਇੱਕ ਵਿਸ਼ੇਸ਼ ਅਭਿਆਨ ਆਯੋਜਿਤ ਕੀਤਾ ਅਤੇ ਯਾਤਰਾ ਵਾਲੇ ਰਾਹ ਉੱਤੇ ਫੈਲੀ ਗੰਦਗੀ ਨੂੰ ਸਾਫ਼ ਕੀਤਾ। ਇਸ ਦੌਰਾਨ ਯਾਤਰਾ ਦੇ ਮੁੱਖ ਰਸਤੇ 'ਤੇ ਲਗਭਗ 40 ਤੋਂ 50 ਮੀਟਰ ਦੇ ਖੇਤਰ ਵਿੱਚ ਫੈਲਿਆ ਕੂੜਾ ਸਾਫ਼ ਕੀਤਾ ਗਿਆ। ਬਾਅਦ ਵਿੱਚ ਇਸ ਇਕੱਠੇ ਕੀਤੇ ਕੂੜੇ ਦੇ ਪ੍ਰਬੰਧਨ ਲਈ ਇਸਨੂੰ ਰੀਸਾਈਕਲਿੰਗ ਲਈ ਭੇਜ ਦਿੱਤਾ ਗਿਆ।ਦੱਸ ਦਈਏ ਕਿ ਲਗਭਗ 20 ਦਿਨਾਂ ਵਿੱਚ ਹੀ ਪਵਿੱਤਰ ਅਮਰਨਾਥ ਗੁਫ਼ਾ ਦੇ ਦਰਸ਼ਨ ਕਰਨ ਵਾਲਿਆਂ ਦੀ ਗਿਣਤੀ ਲਗਭਗ 2 ਲੱਖ 50 ਹਜ਼ਾਰ ਪਹੁੰਚ ਚੁੱਕੀ ਹੈ। ਇਸ ਵਾਰ ਹੁਣ ਤੱਕ ਸਖ਼ਤ ਸੁਰੱਖਿਆ ਅਤੇ ਜ਼ਰੂਰੀ ਪ੍ਰਬੰਧਾਂ ਹੇਠ ਯਾਤਰਾ ਜਾਰੀ ਹੈ। ਯਾਤਰਾ ਦਾ ਸਮਾਂ ਖਤਮ ਹੋਣ 'ਚ 25 ਦਿਨ ਬਾਕੀ ਹਨ। ਜੇ ਰੋਜ਼ਾਨਾ ਇੰਝ ਹੀ ਸ਼ਰਧਾਲੂਆਂ ਦੀ ਗਿਣਤੀ ਬਣੀ ਰਹੀ ਤਾਂ ਉਮੀਦ ਹੈ ਕਿ ਸਾਲ 2015 ਵਿੱਚ ਕੁੱਲ 3.52 ਲੱਖ ਸ਼ਰਧਾਲੂਆਂ ਦੇ ਦਰਸ਼ਨ ਕਰਨ ਦਾ ਰਿਕਾਰਡ ਟੁੱਟ ਸਕਦਾ ਹੈ।

Intro:Body:

'ਧੰਨ ਨੇ ਤੰਨ ਨਾਲ ਸੇਵਾ'...ITBP ਦੇ ਜਵਾਨਾਂ ਦਾ ਅਮਰਨਾਥ ਰੂਟ 'ਤੇ ਸਫ਼ਾਈ ਅਭਿਆਨ

ਅਮਰਨਾਥ ਯਾਤਰਾ ਦੌਰਾਨ ਸੁਰੱਖਿਆ ਲਈ ਤਾਇਨਾਤ ਆਈਟੀਬੀਪੀ ਦੇ ਜਵਾਨ ਯਾਤਰੀਆਂ ਦੀ ਸੁਵਿਧਾ ਲਈ ਹਰ ਕੋਸ਼ਿਸ਼ ਕਰ ਰਹੇ ਹਨ। ਹੁਣ ਆਈਟੀਬੀਪੀ(Indo-Tibetan Border Police) ਦੇ ਜਵਾਨਾਂ ਨੇ ਬਾਲਟਾਲ ਰੂਟ ਉੱਤੇ ਸਫ਼ਾਈ ਅਭਿਆਨ ਚਲਾਇਆ ਹੈ।

ਬਾਲਟਾਲ: ਬਾਬਾ ਭੋਲੇਨਾਥ ਦੇ ਦਰਸ਼ਨਾਂ ਲਈ ਅਮਰਨਾਥ ਜਾਣ ਵਾਲੇ ਯਾਤਰੀਆਂ ਦੇ ਆਉਣ ਦਾ ਸਿਲਸਿਲਾ ਜਾਰੀ ਹੈ। ਅਜਿਹੇ 'ਚ ਯਾਤਰੀਆਂ ਦੀ ਸੁਰੱਖਿਆ ਲਈ ਆਈਟੀਬੀਪੀ ਦੇ ਜਵਾਨ ਤਾਇਨਾਤ ਹਨ। ਸੁਰੱਖਿਆ ਦੇ ਨਾਲ-ਨਾਲ ਇਹ ਜਵਾਨ ਯਾਤਰੀਆਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਦੂਰ ਕਰਨ ਚ ਵੀ ਮਦਦ ਕਰਦੇ ਹਨ। ਇਸੇ ਤਹਿਤ ਆਈਟੀਬੀਪੀ ਦੇ ਜਵਾਨਾਂ ਨੇ ਬਾਲਟਾਲ ਰੂਟ ਉੱਤੇ ਸਫ਼ਾਈ ਅਭਿਆਨ ਚਲਾਇਆ ਹੈ। ਰੂਟ ਉੱਤੇ ਕੂੜਾ, ਪਲਾਸਟਿਕ ਅਤੇ ਹੋਰ ਗੰਦਗੀ ਨੂੰ ਜਵਾਨਾਂ ਨੇ ਮਿਲਕੇ ਸਾਫ਼ ਕੀਤਾ ਹੈ।

ਜਵਾਨਾਂ ਨੇ ਇਸ ਲਈ ਇੱਕ ਵਿਸ਼ੇਸ਼ ਅਭਿਆਨ ਆਯੋਜਿਤ ਕੀਤਾ ਅਤੇ ਯਾਤਰਾ ਵਾਲੇ ਰਾਹ ਉੱਤੇ ਫੈਲੀ ਗੰਦਗੀ ਨੂੰ ਸਾਫ਼ ਕੀਤਾ। ਇਸ ਦੌਰਾਨ ਯਾਤਰਾ ਦੇ ਮੁੱਖ ਰਸਤੇ 'ਤੇ ਲਗਭਗ 40 ਤੋਂ 50 ਮੀਟਰ ਦੇ ਖੇਤਰ ਵਿੱਚ ਫੈਲਿਆ ਕੂੜਾ ਸਾਫ਼ ਕੀਤਾ ਗਿਆ। ਬਾਅਦ ਵਿੱਚ ਇਸ ਇਕੱਠੇ ਕੀਤੇ ਕੂੜੇ ਦੇ ਪ੍ਰਬੰਧਨ ਲਈ ਇਸਨੂੰ ਰੀਸਾਈਕਲਿੰਗ ਲਈ ਭੇਜ ਦਿੱਤਾ ਗਿਆ।

ਦੱਸ ਦਈਏ ਕਿ ਲਗਭਗ 20 ਦਿਨਾਂ ਵਿੱਚ ਹੀ ਪਵਿੱਤਰ ਅਮਰਨਾਥ ਗੁਫ਼ਾ ਦੇ ਦਰਸ਼ਨ ਕਰਨ ਵਾਲਿਆਂ ਦੀ ਗਿਣਤੀ ਲਗਭਗ 2 ਲੱਖ 50 ਹਜ਼ਾਰ ਪਹੁੰਚ ਚੁੱਕੀ ਹੈ। ਇਸ ਵਾਰ ਹੁਣ ਤੱਕ ਸਖ਼ਤ ਸੁਰੱਖਿਆ ਅਤੇ ਜ਼ਰੂਰੀ ਪ੍ਰਬੰਧਾਂ ਹੇਠ ਯਾਤਰਾ ਜਾਰੀ ਹੈ। ਯਾਤਰਾ ਦਾ ਸਮਾਂ ਖਤਮ ਹੋਣ 'ਚ 25 ਦਿਨ ਬਾਕੀ ਹਨ। ਜੇ ਰੋਜ਼ਾਨਾ ਇੰਝ ਹੀ ਸ਼ਰਧਾਲੂਆਂ ਦੀ ਗਿਣਤੀ ਬਣੀ ਰਹੀ ਤਾਂ ਉਮੀਦ ਹੈ ਕਿ ਸਾਲ 2015 ਵਿੱਚ ਕੁੱਲ 3.52 ਲੱਖ ਸ਼ਰਧਾਲੂਆਂ ਦੇ ਦਰਸ਼ਨ ਕਰਨ ਦਾ ਰਿਕਾਰਡ ਟੁੱਟ ਸਕਦਾ ਹੈ।

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.