ETV Bharat / bharat

ਇਸਰੋ ਨੇ ਰਚਿਆ ਇਤਿਹਾਸ, ਚੰਨ ਦੀ ਕਕਸ਼ਾ 'ਚ ਸਥਾਪਤ ਹੋਇਆ ਚੰਦਰਯਾਨ-2

author img

By

Published : Aug 20, 2019, 8:44 AM IST

Updated : Aug 20, 2019, 10:19 AM IST

ਪੁਲਾੜ ਵਿੱਚ ਭਾਰਤ ਨੂੰ ਇੱਕ ਹੋਰ ਵੱਡੀ ਸਫ਼ਲਤਾ ਮਿਲ ਗਈ ਹੈ। ਮੰਗਲਵਾਰ ਸਵੇਰੇ ਚੰਦਰਯਾਨ-2 ਚੰਨ ਦੀ ਕਕਸ਼ਾ 'ਚ ਸਥਾਪਤ ਹੋ ਗਿਆ ਹੈ ਜੋ ਉੱਥੋਂ ਬਹੁਤ ਤਰ੍ਹਾਂ ਦੀ ਜਾਣਕਾਰੀ ਭਾਰਤ ਦੇ ਵਿਗਿਆਨੀਆਂ ਨੂੰ ਭੇਜੇਗਾ।

ਫ਼ੋਟੋ।

ਬੈਂਗਲੁਰੂ: ਲਗਭਗ 30 ਦਿਨਾਂ ਦੀ ਯਾਤਰਾ ਤੋਂ ਬਾਅਦ ਚੰਦਰਯਾਨ-2 ਚੰਨ ਦੀ ਕਕਸ਼ਾ 'ਚ ਸਥਾਪਤ ਹੋ ਗਿਆ ਹੈ ਅਤੇ ਇਸ ਦੇ ਨਾਲ ਹੀ ਭਾਰਤ ਨੂੰ ਇੱਕ ਹੋਰ ਵੱਡੀ ਸਫ਼ਲਤਾ ਮਿਲ ਗਈ ਹੈ। ਦਰਅਸਲ ਭਾਰਤੀ ਪੁਲਾੜ ਏਜੰਸੀ (ਇਸਰੋ) ਮੰਗਲਵਾਰ ਸਵੇਰੇ 8:30 ਵਜੇ ਤੋਂ 9:30 ਵਜੇ ਦੇ ਵਿਚਕਾਰ ਚੰਦਰਯਾਨ-2 ਦੇ ਤਰਲ ਰਾਕੇਟ ਇੰਜਣ ਨੂੰ ਦਾਗ਼ ਕੇ ਉਸ ਨੂੰ ਚੰਦਰਮਾ ਦੀ ਪੰਧ 'ਚ ਪਹੁੰਚਾ ਕੇ ਮਿਸ਼ਨ ਨੂੰ ਪੂਰਾ ਕੀਤਾ।

ਇਹ ਇਸ ਮਿਸ਼ਨ ਦਾ ਸਭ ਤੋਂ ਮੁਸ਼ਕਲ ਪੜਾਅ ਸੀ ਕਿਉਂਕਿ ਜੇ ਉਪਗ੍ਰਹਿ ਤੇਜ਼ ਗਤੀ ਨਾਲ ਚੰਦਰਮਾ ਤੱਕ ਪਹੁੰਚ ਜਾਂਦਾ ਹੈ ਤਾਂ ਉਹ ਇਸ ਨੂੰ ਉਛਾਲ ਦੇਵੇਗਾ ਅਤੇ ਅਜਿਹੀ ਸਥਿਤੀ ਵਿੱਚ ਇਹ ਡੂੰਘੀ ਥਾਂ ਵਿੱਚ ਗੁੰਮ ਹੋ ਜਾਵੇਗਾ, ਜੇ ਇਹ ਹੌਲੀ ਗਤੀ ਨਾਲ ਪਹੁੰਚਦਾ ਹੈ ਤਾਂ ਚੰਦਰਮਾ ਦੀ ਗਰੈਵਿਟੀ ਚੰਦਰਯਾਨ-2 ਨੂੰ ਖਿੱਚ ਲਵੇਗੀ ਅਤੇ ਇਹ ਸਤਿਹ 'ਤੇ ਡਿੱਗ ਸਕਦੀ ਹੈ।

ਵੇਗ ਬਿਲਕੁਲ ਸਹੀ ਹੋਣਾ ਚਾਹੀਦਾ ਹੈ ਅਤੇ ਯੋਜਨਾ ਦੇ ਮੁਤਾਬਕ ਆਪ੍ਰੇਸ਼ਨ ਦੇ ਲਈ ਚੰਦਰਮਾ ਦੀ ਬਜਾਏ ਉਚਾਈ 'ਤੇ ਸਪੀਡ ਸਹੀ ਹੋਣੀ ਚਾਹੀਦੀ ਹੈ। ਇੱਥੋਂ ਤੱਕ ਕਿ ਇੱਕ ਛੋਟੀ ਜਿਹੀ ਗ਼ਲਤੀ ਇਸ ਮਿਸ਼ਨ ਨੂੰ ਅਸਫ਼ਲ ਕਰ ਸਕਦੀ ਹੈ। ਅਜਿਹਾ ਕਰਨ ਵਾਲਾ ਭਾਰਤ ਚੌਥਾ ਦੇਸ਼ ਬਣ ਜਾਵੇਗਾ। ਚੰਦਰਯਾਨ-2 ਉੱਥੋਂ ਬਹੁਤ ਤਰ੍ਹਾਂ ਦੀ ਜਾਣਕਾਰੀ ਭਾਰਤ ਦੇ ਵਿਗਿਆਨੀਆਂ ਨੂੰ ਭੇਜੇਗਾ।

ਭਾਖੜਾ ਡੈਮ ਵਿੱਚੋਂ ਪਾਣੀ ਛੱਡਣ ਤੋਂ ਬਾਅਦ ਸਤਲੁਜ ਦਰਿਆ ਦੀ ਤਾਜ਼ਾ ਸਥਿਤੀ, ਵੇਖੋ ਵੀਡੀਓ

ਫਿਰ ਉਹ 7 ਸਤੰਬਰ ਨੂੰ ਚੰਨ ਦੇ ਉਸ ਅਣਛੋਹੇ ਅਤੇ ਹਨੇਰੇ ਹਿੱਸੇ ਉੱਤੇ ਉੱਤਰੇਗਾ, ਜਿੱਥੇ ਅੱਜ ਤੱਕ ਕਿਸੇ ਦੇਸ਼ ਨੇ ਆਪਣਾ ਕੋਈ ਪੁਲਾੜ–ਵਾਹਨ ਨਹੀਂ ਭੇਜਿਆ। ਉੱਥੇ ਕਦੇ ਸੂਰਜ ਦੀ ਰੌਸ਼ਨੀ ਵੀ ਨਹੀਂ ਪੁੱਜ ਸਕੀ। ਦੱਸਣਯੋਗ ਹੈ ਕਿ ਆਰਬਿਟਰ ਦਾ ਵਜ਼ਨ 2,379 ਕਿਲੋਗ੍ਰਾਮ, ਹੈ, ਜਦ ਕਿ ਵਿਕਰਮ ਦਾ ਭਾਰ 1,471 ਕਿਲੋਗ੍ਰਾਮ ਹੈ। ਰੋਵਰ ‘ਪ੍ਰੱਗਿਆਨ’ ਦਾ ਵਜ਼ਨ 27 ਕਿਲੋਗ੍ਰਾਮ ਹੈ। ਜ਼ਿਕਰਯੋਗ ਹੈ ਕਿ ਬੀਤੀ 22 ਜੁਲਾਈ ਨੂੰ ਚੰਦਰਯਾਨ–2 ਨੂੰ 170 X 45,475 ਕਿਲੋਮੀਟਰ ਦੇ ਅੰਡਾਕਾਰ ਗ੍ਰਹਿ–ਪੰਧ ਵਿੱਚ ਭੇਜਿਆ ਗਿਆ ਸੀ। ਇਸ ਨੂੰ ਜਿਓਸਿਨਕ੍ਰੋਨਸ ਸੈਟੇਲਾਇਟ ਲਾਂਚ ਵਹੀਕਲ–ਮਾਰਕ III (GSLV MK III) ਦੁਆਰਾ ਇੱਕ ਟੈਕਸਟ–ਬੁੱਕ ਸ਼ੈਲੀ ਵਿੱਚ ਭੇਜਿਆ ਗਿਆ ਸੀ।

Intro:Body:

chandrayaan 2

Conclusion:
Last Updated : Aug 20, 2019, 10:19 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.