ਬੈਂਗਲੁਰੂ : ਅਮਰੀਕੀ ਪੁਲਾੜ ਮਾਹਿਰ ਨੇ ਆਖਿਆ ਕਿ (ਭਾਰਤੀ ਪੁਲਾੜ ਖੋਜ਼ ਸੰਗਠਨ ) ਇਸਰੋ ਨੂੰ ਚੰਦਰਮਾਂ ਉੱਤੇ ਚੰਦਰਯਾਨ -2 ਵਿਕਰਮ ਲੈਂਡਰ ਦੀ ਸਹੀ ਸਥਿਤੀ ਦਾ ਪਤਾ ਲਗਾਣਾ ਚਾਹੀਦਾ ਹੈ ਤਾਂ ਜੋ ਮੁੜ ਲੈਂਡਰ ਨਾਲ ਸੰਪਰਕ ਸਧਿਆ ਜਾ ਸਕੇ।
ਸੰਯੁਕਤ ਰਾਸ਼ਟਰ ਮਹਾਸਭਾ ਦੇ ਵਿਸ਼ਵ ਪੁਲਾੜ ਹਫ਼ਤੇ ਦੇ ਦੌਰਾਨ ਆਯੋਜਤ ਸਮਾਗਮ ਵਿੱਚ ਬੋਲਦੇ ਹੋਏ ਨਾਸਾ ਦੇ ਮਾਹਿਰ ਇੰਜੀਨੀਅਰਿੰਗ ਮੈਨੇਜਰ ਐਨ. ਡੇਵੇਰੌਕਸ ਨੇ ਕਿਹਾ ਕਿ ਚੰਦਰਯਾਨ-2 ਵਿਕਰਮ ਲੈਂਡਰ ਬਾਰੇ ਸਹੀ ਜਾਣਕਾਰੀ ਪ੍ਰਾਪਤ ਕਰਨ ਲਈ ਇਸਰੋ ਨੂੰ ਇਹ ਪਤਾ ਲਗਾਉਣਾ ਪਵੇਗਾ ਕਿ ਵਿਕਰਮ ਲੈਂਡਰ ਨਾਲ ਮੁੜ ਕਿੰਝ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸਰੋ ਵਿਗਿਆਨੀਆਂ ਨੇ ਲੈਂਡਰ ਨਾਲ ਸੰਪਰਕ ਟੁੱਟ ਜਾਣ ਤੋਂ ਬਾਅਦ ਵੀ ਸੰਪਰਕ ਦੀ ਕੋਸ਼ਿਸ਼ ਲਗਾਤਾਰ ਜਾਰੀ ਰੱਖੀ ਹੈ। ਡੇਵੇਰੌਕਸ ਨੇ ਕਿਹਾ ਕਿ ਲਿੰਕ ਟੁੱਟ ਜਾਣ ਮਗਰੋਂ ਇਸਰੋ ਨੂੰ ਇਸ ਤੋਂ ਪ੍ਰਾਪਤ ਹੋਏ ਡਾਟਾ ਨੂੰ ਸਕੈਨ ਕਰਕੇ ਮੁੜ ਸੰਪਰਕ ਲਈ ਹੱਲ ਲੱਭਣ ਦੀ ਲੋੜ ਹੈ।
ਦੱਸਣਯੋਗ ਹੈ ਕਿ ਇਸਰੋ ਦੇ ਚੰਦਰਯਾਨ-2 ਵਿਕਰਮ ਲੈਂਡਰ ਦੀ ਚੰਨ ਉੱਤੇ ਲੈਡਿੰਗ ਦੇ ਦੌਰਾਨ ਧਰਤੀ 'ਤੇ ਸਥਿਤ ਕੇਂਦਰ ਨਾਲ ਸੰਪਰਕ ਟੁੱਟ ਗਿਆ ਸੀ। ਇਹ ਸੰਪਰਕ ਉਸ ਵੇਲੇ ਟੁੱਟ ਗਿਆ ਜਦੋਂ ਵਿਕਰਮ ਲੈਂਡਰ ਚੰਨ ਦੀ ਸਤਿਹ ਤੋਂ ਮਹਿਜ 2.1 ਕਿਮੀ ਦੀ ਦੂਰੀ ਬਾਕੀ ਸੀ। ਭਾਰਤੀ ਪੁਲਾੜ ਏਜੰਸੀ ਦੇ ਮਾਹਿਰਾਂ ਨੇ ਇੱਕ ਰਾਸ਼ਟਰੀ ਸਮਿਤੀ ਦਾ ਗਠਨ ਕੀਤਾ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਚੰਦਰਯਾਨ-2 ਵਿਕਰਮ ਲੈਂਡਰ ਨਾਲ ਕੀ ਘਟਨਾ ਵਾਪਰੀ, ਜਿਸ ਕਾਰਨ ਆਖ਼ਰੀ ਸਮੇਂ ਵਿੱਚ ਉਸ ਨਾਲ ਸੰਪਰਕ ਟੁੱਟ ਗਿਆ। ਅਜੇ ਤੱਕ ਇਹ ਦੱਖਣੀ ਧਰੁਵ ਨੇੜੇ ਚੰਦਰਮਾ ਦੀ ਸਤਿਹ ਉੱਤੇ ਇਸ ਦੀ ਮੌਜ਼ੂਦਗੀ ਦੀ ਪੁਸ਼ਟੀ ਨਹੀਂ ਹੋ ਸਕੀ ਹੈ।
ਇਹ ਵੀ ਪੜ੍ਹੋ : ਮਿਸ਼ਨ ਚੰਦਰਯਾਨ-2 ਬਾਰੇ ਵਿਸਥਾਰ ਜਾਣਕਾਰੀ
ਡੇਵੇਰੌਕਸ ਨੇ ਕਿਹਾ ਕਿ ਸਾਨੂੰ ਇਹ ਨਹੀਂ ਪਤਾ ਕਿ ਅਜਿਹਾ ਉਸ ਵੇਲੇ ਹੀ ਕਿਉਂ ਹੋਇਆ ਜਿਸ ਵੇਲੇ ਵਿਕਰਮ ਲੈਂਡਰ ਚੰਦਰਮਾ ਦੀ ਸਤਿਹ ਉੱਤੇ ਲੈਂਡ ਕਰਨ ਵਾਲਾ ਸੀ। ਚੰਦਰਯਾਨ-2 ਦਾ ਵਿਕਰਮ ਲੈਂਡਰ ਹੁਣ ਚੰਨ ਦੀ ਸਤਿਹ ਉੱਤੇ ਲਾਪਤਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਵੱਡੇ ਮਿਸ਼ਨ ਲਈ ਹਰ ਪੱਧਰ ਉੱਤੇ ਸਮੇਂ ਸਿਰ ਤਿਆਰੀਆਂ ਮੁਕਮਲ ਕਰ ਲਈਆਂ ਗਈ ਸਨ। ਇਸ ਤੋਂ ਬਾਅਦ ਅਜਿਹਾ ਹੋਣਾ ਵਿਗਿਆਨੀਆਂ ਲਈ ਪਰੇਸ਼ਾਨੀ ਦੀ ਗੱਲ ਹੈ।
ਮੰਗਲ 2020 ਲੀਡ ਫਲਾਈਟ ਦੇ ਲਈ ਇੱਕ ਪ੍ਰਮੁੱਖ ਅਭਿਆਨ ਵਿੱਚ ਡੇਵੇਰੌਕਸ ਨੇ ਫਲਾਈਟ ਸਿਸਟਮ ਅਤੇ ਫਾਲਟ ਪ੍ਰੋਟੈਕਸ਼ਨ ਐਂਟਰੀ, ਡਿਸੈਂਟ ਅਤੇ ਲੈਂਡਿੰਗ ਟੀਮ ਦੇ ਲਈ ਡਿਪਟੀ ਲੀਡਰ ਬਣਨ ਤੋਂ ਪਹਿਲਾਂ ਮਾਰਸ ਸਾਇੰਸ ਲੈਬੋਰਟਰੀ ਕਯੂਰਿਯੋਸਿੱਟੀ ਰੋਵਰ ਪ੍ਰੋਜੈਕਟ ਉੱਤੇ ਵੀ ਕੰਮ ਕੀਤਾ ਹੈ।
ਸੰਯੁਕਤ ਰਾਸ਼ਟਰ ਹਰ ਸਾਲ 4 ਤੋਂ 10 ਅਕਤੂਬਰ ਤੱਕ ਪੁਲਾੜ ਹਫ਼ਤਾ ਮਨਾਉਂਦਾ ਹੈ ਹੈ। ਮਨੁੱਖ ਵੱਲੋਂ ਤਿਆਰ ਕੀਤੇ ਗਏ ਪਹਿਲੇ ਧਰਤੀ ਉਪਗ੍ਰਹਿ -ਸਪੱਟਨਿਕ 1 ਨੂੰ 4 ਅਕਤੂਬਰ 1957 ਵਿੱਚ ਲਾਂਚ ਕੀਤਾ ਗਿਆ ਸੀ ਅਤੇ 10 ਅਕਤੂਬਰ 1967 ਨੂੰ ਬਾਹਰੀ ਪੁਲਾੜ ਸੰਧੀ ਉੱਤੇ ਦਸਤਖ਼ਤ ਕੀਤਾ ਗਿਆ ਸੀ।
ਜੇਪੀਐਲ ਇੱਕ ਸੋਧ ਸੁਵਿਧਾ ਹੈ ਜੋ ਕਿ ਸੰਯੁਕਤ ਰਾਸ਼ਟਰ ਏਜੰਸੀ ਨੈਸ਼ਨਲ ਐਰੋਨਾਟਿਕਸ ਐਂਡ ਸਪੇਸ ਏਜੰਸੀ ਨਾਸਾ ਦਾ ਹਿੱਸਾ ਹੈ। ਇਸ ਨੂੰ ਕੈਲੀਫੋਰਨੀਆ ਦੇ ਇੰਸਟੀਚਿਉਟ ਆਫ਼ ਟੈਕਨੌਲਜੀ ਵਿੱਚ ਰੋਬੋਟਾ ਸਪੇਸ ਅਤੇ ਧਰਤੀ ਵਿਗਿਆਨ ਮਿਸ਼ਨ ਲਈ ਰੱਖਿਆ ਗਿਆ ਹੈ।
ਅਮਰੀਕੀ ਸੂਬਾ ਵਿਭਾਗ ਦੇ ਸਪੀਕਰ ਦੇ ਪ੍ਰੋਗਰਾਮ ਵਿੱਚ ਹਿੱਸੇ ਦੇ ਤੌਰ 'ਤੇ ਭਾਰਤ ਦਾ ਦੌਰਾ ਕਰਦੇ ਹੋਏ ਡੇਵੇਰੌਕਸ ਨੇ ਬੈਂਗਲੁਰੂ ਤੋਂ ਪਹਿਲਾਂ ਕੋਲਕਾਤਾ, ਅਹਿਮਦਾਬਾਦ ਅਤੇ ਨਵੀਂ ਦਿੱਲੀ ਦਾ ਦੌਰਾ ਕੀਤਾ ਹੈ। ਉਨ੍ਹਾਂ ਨੇ ਇਹ ਦੌਰਾ ਇਸ ਲਈ ਕੀਤਾ ਤਾਂ ਜੋ ਅਧਿਆਪਕਾਂ, ਵਿਦਿਆਰਥੀਆਂ ਅਤੇ ਪੁਲਾੜ ਦੀ ਖੋਜ਼ ਦੇ ਹੋਰ ਮੌਕਿਆਂ ਬਾਰੇ ਗੱਲਬਾਤ ਕੀਤੀ ਜਾ ਸਕੇ।