ਨਵੀਂ ਦਿੱਲੀ: ਦੇਸ਼ ਵਿੱਚ ਚੱਲ ਰਹੇ ਕੋਰੋਨਾ ਸੰਕਟ ਦੇ ਵਿਚਕਾਰ ਭਾਰਤੀ ਰੇਲਵੇ ਨੇ ਸ਼੍ਰਮਿਕ ਟ੍ਰੇਨਾਂ ਤੋਂ ਇਲਾਵਾ 200 ਨਾਨ-ਏਸੀ ਟ੍ਰੇਨਾਂ ਚਲਾਉਣ ਦਾ ਫੈਸਲਾ ਕੀਤਾ ਹੈ। ਰੇਲਵੇ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਰੇਲਵੇ ਨੇ ਟਵੀਟ ਕੀਤਾ ਕਿ ਇਨ੍ਹਾਂ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਤੋਂ ਇਲਾਵਾ ਭਾਰਤੀ ਰੇਲਵੇ 1 ਜੂਨ ਤੋਂ ਰੋਜ਼ਾਨਾ 200 ਵਾਧੂ ਟਾਈਮ ਟੇਬਲ ਟ੍ਰੇਨਾਂ ਚਲਾਉਣ ਜਾ ਰਹੀ ਹੈ, ਜੋ ਕਿ ਨਾਨ-ਏਸੀ ਦੂਜੀ ਸ਼੍ਰੇਣੀ ਦੀਆਂ ਰੇਲ ਗੱਡੀਆਂ ਹੋਣਗੀਆਂ ਅਤੇ ਇਨ੍ਹਾਂ ਰੇਲ ਗੱਡੀਆਂ ਦੀ ਬੁਕਿੰਗ ਆਨਲਾਈਨ ਉਪਲਬਧ ਹੋਵੇਗੀ। ਰੇਲ ਗੱਡੀਆਂ ਦੀ ਜਾਣਕਾਰੀ ਜਲਦੀ ਮੁਹੱਈਆ ਕਰਵਾਈ ਜਾਵੇਗੀ।
ਇਹ ਵੀ ਪੜ੍ਹੋ: ਕੋਵਿਡ-19: ਭਾਰਤ 'ਚ 1 ਲੱਖ 12 ਹਜ਼ਾਰ ਤੱਕ ਪਹੁੰਚਿਆ ਕੋਰੋਨਾ ਮਰੀਜ਼ਾਂ ਦਾ ਅੰਕੜਾ, 3434 ਮੌਤਾਂ
ਟ੍ਰੇਨ ਬੁਕਿੰਗ ਦੀਆਂ ਗਾਈਡਲਾਈਨਜ਼
- ਰੇਲ ਗੱਡੀਆਂ ਲਈ ਟਿਕਟਾਂ ਦੀ ਬੁਕਿੰਗ 21 ਮਈ ਯਾਨੀ ਕਿ ਅੱਜ ਸਵੇਰੇ 10 ਵਜੇ ਤੋਂ ਸ਼ੁਰੂ ਹੋਵੇਗੀ। ਪਹਿਲਾਂ ਰੇਲਵੇ ਨੇ ਸਿਰਫ਼ ਨਾਨ-ਏਸੀ ਰੇਲ ਗੱਡੀਆਂ ਬਾਰੇ ਗੱਲ ਕੀਤੀ ਸੀ, ਪਰ ਇਨ੍ਹਾਂ ਰੇਲ ਗੱਡੀਆਂ ਵਿੱਚ ਏਸੀ ਅਤੇ ਜਨਰਲ ਕੋਚ ਵੀ ਹੋਣਗੇ।
- ਟਿਕਟਾਂ ਦੀ ਬੁਕਿੰਗ ਸਿਰਫ ਆਈਆਰਸੀਟੀਸੀ ਦੀ ਵੈੱਬਸਾਈਟ ਜਾਂ ਐਪ ਰਾਹੀਂ ਹੋਵੇਗੀ।
- ਰੇਲਵੇ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਇਨ੍ਹਾਂ ਰੇਲ ਗੱਡੀਆਂ ਵਿੱਚ ਆਰਏਸੀ ਅਤੇ ਵੇਟਿੰਗ ਟਿਕਟਾਂ ਵੀ ਉਪਲੱਬਧ ਹੋਣਗੀਆਂ। ਹਾਲਾਂਕਿ, ਵੇਟਿੰਗ ਟਿਕਟ ਵਾਲਿਆਂ ਨੂੰ ਰੇਲ ਗੱਡੀ ਵਿੱਚ ਸਵਾਰ ਨਹੀਂ ਹੋਣ ਦਿੱਤਾ ਜਾਵੇਗਾ।
- ਇਨ੍ਹਾਂ ਰੇਲ ਗੱਡੀਆਂ ਵਿਚ ਸਫਰ ਕਰਨ ਵਾਲੇ ਸਾਰੇ ਯਾਤਰੀਆਂ ਦੀ ਬੋਰਡਿੰਗ ਸਟੇਸ਼ਨ 'ਤੇ ਜਾਂਚ ਕੀਤੀ ਜਾਵੇਗੀ ਅਤੇ ਸਿਰਫ ਉਨ੍ਹਾਂ ਯਾਤਰੀਆਂ ਨੂੰ ਯਾਤਰਾ ਕਰਨ ਦੀ ਆਗਿਆ ਦਿੱਤੀ ਜਾਏਗੀ ਜਿਨ੍ਹਾਂ ਕੋਲ ਕੋਰੋਨਾ ਦੇ ਸੰਕੇਤ ਨਹੀਂ ਹਨ।
- ਰੇਲਵੇ ਦੇ ਅੰਦਰ ਕੰਬਲ ਨਹੀਂ ਦਿੱਤੇ ਜਾਣਗੇ। ਯਾਤਰੀਆਂ ਨੂੰ ਯਾਤਰਾ ਲਈ ਬੈੱਡ ਦੀਆਂ ਚਾਦਰਾਂ ਅਤੇ ਕੰਬਲ ਚੁੱਕਣ ਦੀ ਸਲਾਹ ਦਿੱਤੀ ਗਈ ਹੈ।
- ਇਸ ਦੇ ਨਾਲ ਹੀ ਸਾਰੇ ਯਾਤਰੀਆਂ ਲਈ ਅਰੋਗਿਆ ਸੇਤੂ ਐਪਲੀਕੇਸ਼ਨ ਨੂੰ ਡਾਊਨਲੋਡ ਕਰਨਾ ਲਾਜ਼ਮੀ ਹੋਵੇਗਾ। ਇਸ ਦੇ ਨਾਲ ਫੇਸ ਕਵਰ ਜਾਂ ਫੇਸ ਮਾਸਕ ਵੀ ਜ਼ਰੂਰੀ ਹੋਣਗੇ।
- ਯਾਤਰੀਆਂ ਨੂੰ ਰੇਲ ਗੱਡੀ ਦੇ ਰਵਾਨਗੀ ਸਮੇਂ ਤੋਂ 90 ਮਿੰਟ ਪਹਿਲਾਂ ਸਟੇਸ਼ਨ 'ਤੇ ਪਹੁੰਚਣਾ ਲਾਜ਼ਮੀ ਹੈ। ਟਿਕਟ ਰੱਦ ਕਰਨ ਸੰਬੰਧੀ ਰੇਲਵੇ ਦੇ ਆਮ ਨਿਯਮ ਲਾਗੂ ਹੋਣਗੇ।