ਨਵੀਂ ਦਿੱਲੀ: ਕੰਮ ਦੀ ਤਲਾਸ਼ ਕਰ ਰਹੇ ਲੋਕਾਂ ਲਈ ਆਈਆਰਸੀਟੀਸੀ ਘਰ ਵਿੱਚ ਹੀ ਕਮਾਈ ਕਰਨ ਦਾ ਮੌਕਾ ਦੇ ਰਿਹਾ ਹੈ। ਤੁਸੀਂ ਭਰਤੀ ਰੇਲਵੇ ਕੈਟਰਿੰਗ ਅਤੇ ਟੂਰਿਜ਼ਮ ਕਾਰਪੋਰੇਸ਼ਨ (IRCTC) ਦੇ ਬੁਕਿੰਗ ਏਜੰਟ ਬਣ ਕੇ ਰੁਜਗਾਰ ਸ਼ੁਰੂ ਕਰ ਸਕਦੇ ਹੋ। ਇਸ ਨਾਲ ਤੁਸੀਂ ਹਰ ਮਹੀਨੇ ਹਜ਼ਾਰਾਂ ਰੁਪਏ ਦੀ ਕਮਾਈ ਕਰ ਸਕਦੇ ਹੋ। ਇਸ ਦੇ ਲਈ ਤੁਹਾਡੇ ਕੋਲ ਕੰਪਿਊਟਰ ਅਤੇ ਇੰਟਰਨੇਟ ਕੁਨੈਕਸ਼ਨ ਹੋਣਾ ਲਾਜ਼ਮੀ ਹੈ।
ਆਈਆਰਸੀਟੀਸੀ ਦਾ ਟਿਕਟ ਏਜੰਟ ਬਣਨ ਲਈ ਤੁਹਾਨੂੰ ਲਾਇਸੈਂਸ ਜਾਰੀ ਕੀਤਾ ਜਾਵੇਗਾ ਅਤੇ ਇਸ ਲਈ ਅਧਿਕਾਰਕ ਪ੍ਰਿੰਸੀਪਲ ਸਰਵਿਸ ਪ੍ਰੋਵਾਇਡਰ ਦੇ ਨਾਲ ਕਰਾਰ ਕਰਨਾ ਪਵੇਗਾ। ਆਈਆਰਸੀਟੀਸੀ ਏਜੰਟ ਬਣਨ ਲਈ ਤੁਹਾਨੂੰ ਫੀਸ ਵੀ ਦੇਣੀ ਹੋਵੇਗੀ। ਫੀਸ ਸਬੰਧੀ ਨੇ ਦੋ ਤਰ੍ਹਾਂ ਦੇ ਪਲਾਨ ਰੱਖੇ ਹਨ। ਪਹਿਲਾਂ ਪਲਾਨ 1 ਸਾਲ ਲਈ 3,999 ਰੁਪਏ ਅਤੇ ਦੂਜਾ 6,999 ਰੁਪਏ ਦਾ ਹੋਵੇਗਾ। IRCTC ਟਿਕਟ ਬੁੱਕ ਕਰਨ 'ਤੇ ਤੁਹਾਨੂੰ ਕਮਿਸ਼ਨ ਦੇਵੇਗਾ।
100 ਟਿਕਟ ਬੁੱਕ ਕਰਨ 'ਤੇ 10 ਰੁਪਏ, 101 ਤੋਂ 300 ਟਿਕਟ ਬੁੱਕ ਕਰਨ 'ਤੇ 8 ਰੁਪਏ ਅਤੇ 300 ਤੋਂ ਜ਼ਿਆਦਾ ਟਿਕਟ 'ਤੇ 5 ਰੁਪਏ ਦਾ ਚਾਰਜ ਹੁੰਦਾ ਹੈ। ਜ਼ਿਆਦਾ ਟਿਕਟਾਂ ਬੁੱਕ ਕਰਨ 'ਤੇ ਜ਼ਿਆਦਾ ਫ਼ਾਇਦਾ ਮਿਲੇਗਾ। ਸਲੀਪਰ, ਸੈਕੰਡ ਸੀਟਿੰਗ ਦੀ ਟਿਕਟ ਬੁੱਕ ਕਰਨ 'ਤੇ ਪ੍ਰਤੀ ਪੀਐਨਆਰ 20 ਰੁਪਏ ਮਿਲਣਗੇ ਅਤੇ ਏਸੀ ਦੀ ਟਿਕਟ ਬੁੱਕ ਕਰਨ 'ਤੇ 40 ਰੁਪਏ ਮਿਲਣਗੇ। ਆਈਆਰਸੀਟੀਸੀ ਏਜੰਟ ਨੂੰ ਬੱਸ, ਹੋਟਲ ਅਤੇ ਟੂਰ ਪੈਕੇਜ ਵੀ ਬੁੱਕ ਕਰਨ ਦੀ ਪਰਮਿਸ਼ਨ ਮਿਲੇਗੀ।