ਆਬੂਧਾਬੀ: ਆਈਪੀਐਲ 2020 ਦੇ 13ਵੇਂ ਸੀਜ਼ਨ ਦੇ 5ਵੇਂ ਮੈਚ ਵਿੱਚ ਮੁੰਬਈ ਇੰਡੀਅਨਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 49 ਦੌੜਾਂ ਦੇ ਵੱਡੇ ਫ਼ਰਕ ਨਾਲ ਹਰਾ ਕੇ ਮੈਚ ਜਿੱਤ ਲਿਆ। ਨਾਈਟ ਰਾਈਡਰਜ਼ ਨੂੰ ਮੁੰਬਈ ਨੇ ਨਿਰਧਾਰਤ 20 ਓਵਰਾਂ ਵਿੱਚ 195 ਦੌੜਾਂ ਦਾ ਟੀਚਾ ਦਿੱਤਾ ਸੀ, ਪਰ ਨਾਈਟ ਰਾਈਡਰਜ਼ 146 ਦੌੜਾਂ ਹੀ ਬਣਾ ਸਕੇ। ਮੁੰਬਈ ਦੀ ਜਿੱਤ ਵਿੱਚ ਕਪਤਾਨ ਰੋਹਿਤ ਸ਼ਰਮਾ ਚਮਕੇ, ਜਿਨ੍ਹਾਂ ਨੇ 80 ਦੌੜਾਂ ਬਣਾ ਕੇ ਮੈਨ ਆਫ਼ ਦਾ ਮੈਚ ਦਾ ਖਿ਼ਤਾਬ ਵੀ ਜਿੱਤਿਆ।
-
That's that from Match 5 as the Mumbai Indians win by 49 runs.
— IndianPremierLeague (@IPL) September 23, 2020 " class="align-text-top noRightClick twitterSection" data="
Scorecard - https://t.co/xDQdI54h5N #KKRvMI pic.twitter.com/j58dPCYVQl
">That's that from Match 5 as the Mumbai Indians win by 49 runs.
— IndianPremierLeague (@IPL) September 23, 2020
Scorecard - https://t.co/xDQdI54h5N #KKRvMI pic.twitter.com/j58dPCYVQlThat's that from Match 5 as the Mumbai Indians win by 49 runs.
— IndianPremierLeague (@IPL) September 23, 2020
Scorecard - https://t.co/xDQdI54h5N #KKRvMI pic.twitter.com/j58dPCYVQl
ਪਹਾੜ ਵਰਗੇ ਟੀਚੇ ਦਾ ਪਿੱਛਾ ਕਰਨ ਆਈ ਕੋਲਕਾਤਾ ਸ਼ੁਰੂਆਤ ਤੋਂ ਹੀ ਲੜਖੜਾ ਗਈ, ਜਦੋਂ ਦੋਵੇਂ ਸਲਾਮੀ ਬੱਲੇਬਾਜ਼ੀ ਸੁਨੀਲ ਨਰਾਇਣ 9 ਅਤੇ ਸ਼ੁਭਮ ਗਿੱਲ 7 ਦੌੜਾਂ ਬਣਾ ਕੇ ਹੀ ਪਵੇਲੀਅਨ ਪਰਤ ਗਏ। ਇਸ ਪਿੱਛੋਂ ਬੱਲੇਬਾਜ਼ੀ ਲਈ ਆਏ ਕਪਤਾਨ ਦਿਨੇਸ਼ ਕਾਰਤਿਕ 23 ਗੇਂਦਾਂ 30 ਦੌੜਾਂ ਅਤੇ ਨਿਤੀਸ਼ ਰਾਣਾ 18 ਗੇਂਦਾਂ 24 ਨੇ ਮੋਰਚਾ ਸੰਭਾਲਦੇ ਹੋਏ ਟੀਮ ਨੂੰ ਮਜ਼ਬੂਤੀ ਦੇਣੀ ਚਾਹੀ ਪਰ ਦੀਪਕ ਚਹਿਰ ਦੀ ਗੇਂਦ 'ਤੇ ਦਿਨੇਸ਼ ਕਾਰਤਿਕ ਐਲਬੀਡਬਲਿਯੂ ਆਊਟ ਹੋ ਗਏ ਅਤੇ ਨਿਤੀਸ਼ ਰਾਣਾ ਵੀ ਕੀਰੇਨ ਪੋਲਾਰਡ ਦੀ ਗੇਂਦ 'ਤੇ ਕੈਚ ਦੇ ਬੈਠੇ।
195 ਦੌੜਾਂ ਦਾ ਪਿੱਛਾ ਕਰ ਰਹੀ ਕੋਲਕਾਤਾ ਲਈ ਇਸ ਵਾਰ ਈਓਨ ਮੋਰਗਨ ਅਤੇ ਆਂਦਰੇ ਰਸੇਲ ਵੀ ਕੁੱਝ ਨਹੀਂ ਕਰ ਸਕੇ ਅਤੇ ਸਾਰੇ ਬੱਲੇਬਾਜ਼ ਇੱਕ ਤੋਂ ਬਾਅਦ ਇੱਕ ਆਊਟ ਹੁੰਦੇ ਗਏ। ਹਾਲਾਂਕਿ ਕੋਲਕਾਤਾ ਦੇ ਪੈਟ ਕਮਿੰਸ ਨੇ ਆਖ਼ਰੀ ਓਵਰਾਂ ਵਿੱਚ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 12 ਗੇਂਦਾਂ 33 ਦੌੜਾਂ ਬਣਾ ਕੇ ਮਨੋਰੰਜਨ ਕੀਤਾ। ਕਮਿੰਸ ਨੇ ਆਪਣੀ ਪਾਰੀ ਵਿੱਚ ਜਸਪ੍ਰੀਤ ਬੁਮਰਾਹ ਦੇ ਤੀਜੇ ਓਵਰ ਵਿੱਚ 4 ਛੱਕੇ ਲਾਏ, ਪਰ ਉਹ ਆਪਣੀ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ। ਮੁੰਬਈ ਲਈ ਜੇਮਜ਼ ਪੈਟਿਨਸਨ, ਰਾਹੁਲ ਚਹਿਰ ਅਤੇ ਟ੍ਰੇਟ ਬੋਲਟ ਨੇ ਸਾਂਝੇ ਰੂਪ ਵਿੱਚ 2-2 ਵਿਕਟਾਂ ਹਾਸਲ ਕੀਤੀਆਂ।
-
Hitman is adjudged the Man of the Match for his match-winning knock of 80 off 54 deliveries.#Dream11IPL #KKRvMI pic.twitter.com/nwReQGCc9o
— IndianPremierLeague (@IPL) September 23, 2020 " class="align-text-top noRightClick twitterSection" data="
">Hitman is adjudged the Man of the Match for his match-winning knock of 80 off 54 deliveries.#Dream11IPL #KKRvMI pic.twitter.com/nwReQGCc9o
— IndianPremierLeague (@IPL) September 23, 2020Hitman is adjudged the Man of the Match for his match-winning knock of 80 off 54 deliveries.#Dream11IPL #KKRvMI pic.twitter.com/nwReQGCc9o
— IndianPremierLeague (@IPL) September 23, 2020
ਬੁੱਧਵਾਰ ਨੂੰ ਹੋਏ ਮੈਚ ਵਿੱਚ ਮੁੰਬਈ ਇੰਡੀਅਨਜ਼ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹੋਏ ਜਿਥੇ ਕਪਤਾਨ ਰੋਹਿਤ ਸ਼ਰਮਾ ਨੇ 54 ਗੇਂਦਾਂ ਵਿੱਚ 3 ਚੌਕਿਆਂ ਤੇ 6 ਛੱਕਿਆਂ ਦੀ ਮਦਦ ਨਾਲ 80 ਦੌੜਾਂ ਬਣਾਈਆਂ, ਉਥੇ 200 ਛੱਕਿਆਂ ਦਾ ਰਿਕਾਰਡ ਵੀ ਬਣਾਇਆ ਅਤੇ ਸੁਰੇਸ਼ ਰੈਨਾ ਨੂੰ ਪਿੱਛੇ ਛੱਡਦੇ ਹੋਏ ਇਸ ਲੜੀ ਵਿੱਚ ਚੌਥਾ ਸਥਾਨ ਹਾਸਲ ਕਰ ਲਿਆ ਹੈ।
ਭਾਵੇਂ ਮੁੰਬਈ ਇੰਡੀਅਨ ਦੇ ਸਲਾਮੀ ਬੱਲੇਬਾਜ਼ ਕੁਆਟਨ ਡੀ ਕੁਕ ਸ਼ੁਰੂਆਤ ਵਿੱਚ ਹੀ ਇੱਕ ਦੌੜ ਬਣਾ ਕੇ ਚਲਦੇ ਬਣੇ ਪਰ ਇਸ ਪਿੱਛੋਂ ਕਪਤਾਨ ਰੋਹਿਤ ਨੇ ਸੂਰੀਆ ਕੁਮਾਰ ਯਾਦਵ 28 ਗੇਂਦਾਂ 47 ਦੌੜਾਂ ਨਾਲ ਮੋਰਚਾ ਸੰਭਾਲਦੇ ਹੋਏ ਟੀਮ ਨੂੰ ਤੇਜ਼ ਸ਼ੁਰੂਆਤ ਦਿੰਦੇ ਹੋਏ ਮਜ਼ਬੂਤ ਸਥਿਤੀ ਵਿੱਚ ਪਹੁੰਚਾਇਆ।
ਉਪਰੰਤ ਸੌਰਭ ਤਿਵਾਰੀ 13 ਗੇਂਦਾਂ 21 ਦੌੜਾਂ ਅਤੇ 13 ਗੇਂਦਾਂ ਵਿੱਚ 18 ਦੌੜਾਂ ਦਾ ਯੋਗਦਾਨ ਪਾਉਂਦੇ ਹੋਏ ਕੋਲਕਾਤਾ ਸਾਹਮਣੇ ਪਹਾੜ ਵਰਗਾ 195 ਦੌੜਾਂ ਦਾ ਟੀਚਾ ਰੱਖਿਆ। ਕੋਲਕਾਤਾ ਵੱਲੋਂ ਗੇਂਦਬਾਜ਼ ਸ਼ਿਵ ਮਾਵੀ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 4 ਓਵਰਾਂ ਵਿੱਚ ਇੱਕ ਮਿਡਨ ਓਵਰ ਨਾਲ 2 ਵਿਕਟਾਂ ਝਟਕਾਈਆਂ।