ETV Bharat / bharat

ਇੰਫੋਸਿਸ ਮਾਮਲਾ : ਅਮਰੀਕੀ ਨਿਵੇਸ਼ਕਾਂ ਵੱਲੋਂ ਇੰਫੋਸਿਸ ਵਿਰੁੱਧ ਮੁਕੱਦਮੇ ਦੀ ਤਿਆਰੀ - ਇੰਫੋਸਿਸ ਮਾਮਲਾ

ਨਿਊਯਾਰਕ ਸ਼ੇਅਰ ਬਾਜ਼ਾਰ ਵਿੱਚ ਸੂਚੀਬੱਧ ਇੰਫੋਸਿਸ ਨੇ ਸੂਚਿਤ ਕੀਤਾ ਕਿ ਉਸ ਦੇ ਕਰਮਚਾਰੀਆਂ ਨੇ ਹੀ ਕੰਪਨੀ ਦੇ ਸੀਨੀਅਰ ਅਧਿਕਾਰੀਆਂ ਵਿਰੁੱਧ ਸ਼ਿਕਾਇਤ ਕੀਤੀ ਸੀ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਇਹ ਅਧਿਕਾਰੀ ਥੋੜੇ ਸਮੇਂ ਦੀ ਆਮਦਨ ਅਤੇ ਲਾਭ ਨੂੰ ਜ਼ਿਆਦਾ ਦਿਖਾਉਣ ਲਈ ਗ਼ੈਰ-ਕਾਨੂੰਨੀ ਕੰਮ ਕਰ ਰਹੇ ਸਨ।

ਫੋਟੋ
author img

By

Published : Oct 24, 2019, 12:12 AM IST

ਨਵੀਂ ਦਿੱਲੀ : ਅਮਰੀਕਾ ਦੀ ਇੱਕ ਕਾਨੂੰਨੀ ਸੇਵਾਵਾਂ ਦੀ ਕੰਪਨੀ, ਹਿਸਾਬ-ਕਿਤਾਬ ਵਿੱਚ ਅਨੈਤਿਕ ਵਿਵਹਾਰ ਦੇ ਦੋਸ਼ਾਂ ਵਿੱਚ ਘਿਰੀ ਮਸ਼ਹੂਰ ਭਾਰਤੀ ਸੂਚਨਾ ਤਕਨੀਕੀ ਸੇਵਾ ਕੰਪਨੀ 'ਇੰਫੋਸਿਸ' ਦੇ ਨਿਵੇਸ਼ਕਾਂ ਦੇ ਸਮੂਹ ਵੱਲੋਂ ਕਾਰਵਾਈ ਲਈ ਮੁਕੱਦਮਾ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਨਾਲ ਕੰਪਨੀ ਦੀਆਂ ਮੁਸ਼ਕਿਲਾਂ ਹੋਰ ਵੱਧ ਸਕਦੀਆਂ ਹਨ।

ਇੰਫੋਸਿਸ ਅਮਰੀਕੀ ਸ਼ੇਅਰ ਬਾਜ਼ਾਰ ਵਿੱਚ ਵੀ ਸੂਚੀਬੱਧ ਹੈ। ਨਿਊਯਾਰਕ ਸ਼ੇਅਰ ਬਾਜ਼ਾਰ ਵਿੱਚ ਸੂਚੀਬੱਧ ਇੰਫੋਸਿਸ ਨੇ ਸੂਚਿਤ ਕੀਤਾ ਕਿ ਉਸ ਦੇ ਕਰਮਚਾਰੀਆਂ ਨੇ ਹੀ ਕੰਪਨੀ ਦੇ ਸੀਨੀਅਰ ਅਧਿਕਾਰੀਆਂ ਵਿਰੁੱਧ ਸ਼ਿਕਾਇਤ ਕੀਤੀ ਹੈ।

ਜਾਣਕਾਰੀ ਮੁਤਾਬਕ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਕੰਪਨੀ ਆਪਣੇ ਲਾਭ ਨੂੰ ਵਧਾ-ਚੜਾ ਕੇ ਦਿਖਾਉਣ ਲਈ ਆਪਣੇ ਵਹੀ-ਖ਼ਾਤਿਆਂ ਵਿੱਚ ਹੇਰ-ਫ਼ੇਰ ਕਰ ਰਹੀ ਹੈ।

ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਮਾਮਲੇ ਤੋਂ ਬਾਅਦ ਕੰਪਨੀ ਦੇ ਸ਼ੇਅਰ ਅਮਰੀਕੀ ਬਾਜ਼ਾਰ ਵਿੱਚ ਤੇਜ਼ੀ ਨਾਲ ਡਿੱਗ ਗਏ ਹਨ। ਇਹ 6 ਸਾਲ ਬਾਅਦ ਪਹਿਲੀ ਵਾਰ ਹੈ ਕਿ ਕੰਪਨੀ ਦੇ ਸ਼ੇਅਰ 14 ਫ਼ੀਸਦੀ ਤੋਂ ਵੀ ਜ਼ਿਆਦਾ ਹੇਠਾਂ ਆ ਗਏ ਹਨ।

ਕਾਨੂੰਨੀ ਮਾਮਲਿਆਂ ਦੀ ਕੰਪਨੀ ਰਾਜੇਨ ਲਾ ਫ਼ਰਮ ਨੇ ਕਿਹਾ ਕਿ ਉਹ ਕੰਪਨੀ ਉੱਪਰ ਗ਼ਲਤ ਜਾਣਕਾਰੀ ਦੇਣ ਦੇ ਦੋਸ਼ਾਂ ਅਧੀਨ ਇੰਫੋਸਿਸ ਲਿਮਟਿਡ ਦੇ ਸ਼ੇਅਰਾਂ ਵਿੱਚ ਨਿਵੇਸ਼ ਕਰਨ ਵਾਲਿਆਂ ਦੇ ਦਾਅਵਿਆਂ ਦੀ ਜਾਂਚ ਕਰ ਰਹੀ ਹੈ। ਕੰਪਨੀ ਨੇ ਬਿਆਨ ਵਿੱਚ ਕਿਹਾ ਹੈ ਕਿ ਉਹ ਨਿਵੇਸ਼ਕਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਸਮੂਹਿਕ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ।

ਬੈਂਗਲੁਰੂ ਸਥਿਤ ਇਸ ਕੰਪਨੀ ਦੇ ਸ਼ੇਅਰਾਂ ਦੀਆਂ ਕੀਮਤਾਂ ਭਾਰਤ ਵਿੱਚ ਵੀ ਕਾਫ਼ੀ ਡਿੱਗ ਗਈਆਂ ਹਨ। ਬੰਬਈ ਸ਼ੇਅਰ ਬਾਜ਼ਾਰ ਵਿੱਚ ਇਸ ਦੀ ਬੰਦ ਕੀਮਤ 16 ਫ਼ੀਸਦੀ ਡਿੱਗ ਕੇ 643.30 ਰੁਪਏ ਹੋ ਗਿਆ ਹੈ।

Intro:Body:

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.