ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਰਾਫੇਲ ਇੰਡਕਸ਼ਨ ਸਮਾਰੋਹ ਵਿੱਚ ਫਰਾਂਸ ਦੇ ਰੱਖਿਆ ਮੰਤਰੀ ਦੀ ਮੌਜੂਦਗੀ ਲਈ ਪੂਰੇ ਦੇਸ਼ ਦੀ ਤਰਫੋਂ ਉਨ੍ਹਾਂ ਦਾ ਸਵਾਗਤ ਕਰਦੇ ਹਨ।
ਉਨ੍ਹਾਂ ਕਿਹਾ ਕਿ ਇਹ ਇਕ ਇਤਿਹਾਸਕ ਪਲ ਹੈ ਅਤੇ ਪੂਰਾ ਦੇਸ਼ ਇਸ ਮੌਕੇ ‘ਤੇ ਮਾਣ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਫੇਲ ਦਾ ਹਵਾਈ ਫ਼ੌਜ ਵਿਚ ਸ਼ਾਮਲ ਹੋਣਾ ਭਾਰਤ ਅਤੇ ਫਰਾਂਸ ਦੇ ਨੇੜਲੇ ਸਬੰਧਾਂ ਦਾ ਪ੍ਰਮਾਣ ਹੈ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਰਾਫੇਲ ਦੀ ਸ਼ਮੂਲੀਅਤ ਸਰਹੱਦ ‘ਤੇ ਤਣਾਅ ਪੈਦਾ ਕਰਨ ਵਾਲਿਆਂ ਲਈ ਸਖ਼ਤ ਸੰਦੇਸ਼ ਹੈ। ਉਨ੍ਹਾਂ ਕਿਹਾ ਕਿ ਰਾਫੇਲ ਆਈਏਐਫ ਦੇ ਬੇੜੇ ਵਿੱਚ ਸ਼ਾਮਲ ਹੋਣਾ ਇੱਕ ਗੇਮ ਚੇਂਜਰ ਹੈ।