ਨਵੀਂ ਦਿੱਲੀ: ਮੱਧ ਪ੍ਰਦੇਸ਼ ਦਾ ਇੰਦੌਰ ਸ਼ਹਿਰ ਲਗਾਤਾਰ ਚੌਥੀ ਵਾਰ ਦੇਸ਼ ਦਾ ਸ਼ਭ ਤੋਂ ਸਵੱਛ ਸ਼ਹਿਰ ਬਣ ਗਿਆ ਹੈ। ਕੇਂਦਰੀ ਆਵਾਸ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੂਰੀ ਨੇ ਇੱਕ ਸਮਾਗਮ ਵਿੱਚ ਸਵੱਛ ਸਰਵੇਖਣ ਪੁਰਸਕਾਰ 2020 ਦਾ ਐਲਾਨ ਕੀਤਾ ਹੈ।
ਸਵੱਛਤਾ ਸਰਵੇਖਣ-2020 ਵਿੱਚ ਇੱਕ ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਦੀ ਕੈਟੇਗਰੀ ਵਿੱਚ ਦੇਸ਼ ਵਿੱਚ ਸਭ ਤੋਂ ਸਾਫ਼ ਸ਼ਹਿਰ ਦੇ ਰੂਪ ਵਿੱਚ ਇੰਦੌਰ ਪਹਿਲੇ ਨੰਬਰ ਉੱਤੇ ਚੁਣਿਆ ਗਿਆ ਹੈ ਜਦਕਿ ਦੂਜੇ ਨੰਬਰ 'ਤੇ ਗੁਜਰਾਤ ਦਾ ਸੂਰਤ ਸ਼ਹਿਰ ਅਤੇ ਤੀਜੇ ਨੰਬਰ ਉੱਤੇ ਨਵੀਂ ਮੁੰਬਈ ਨੂੰ ਚੁਣਿਆ ਗਿਆ ਹੈ।
ਕੇਂਦਰ ਦੀ ਸਰਕਾਰ ਨੇ ਸਵੱਛਤਾ ਸਰਵੇਖਣ ਵਿੱਚ ਗੰਗਾ ਕਿਨਾਰੇ ਵੱਸੇ ਸ਼ਹਿਰਾਂ ਵਿੱਚ ਵਾਰਾਨਸੀ ਨੂੰ ਸਭ ਤੋਂ ਵਧੀਆਂ ਸ਼ਹਿਰ ਐਲਾਨਿਆਂ ਹੈ।