ETV Bharat / bharat

ਪੋਰਬੰਦਰ: ਭਾਰਤੀ ਨੇਵੀ 'ਚ 6ਵਾਂ ਡੋਰਨੀਅਰ ਏਅਰਕ੍ਰਾਫਟ ਸਕੁਐਡਰਨ ਸ਼ਾਮਲ ਕੀਤਾ ਗਿਆ - 6th Dornier Aircraft Squadron at Porbandar in Gujarat.

ਭਾਰਤੀ ਨੇਵੀ ਨੇ ਅੱਜ ਗੁਜਰਾਤ ਵਿਖੇ ਪੋਰਬੰਦਰ ਤੋਂ ਆਪਣੇ ਨਵੇਂ 6ਵੇਂ ਡੋਰਨੀਅਰ ਏਅਰਕ੍ਰਾਫਟ ਸਕੁਐਡਰਨ ਨੂੰ ਸ਼ਾਮਲ ਕੀਤਾ। ਸਮਾਰੋਹ ਵਿੱਚ ਨੇਵੀ ਦੇ ਡਿਪਟੀ ਚੀਫ਼, ਡਿਪਟੀ ਐਡਮਿਰਲ ਐਮਐਸ ਪਵਾਰ ਮੌਜੂਦ ਹਨ।

indian navy, 6th Dornier Aircraft Squadron
ਫ਼ੋਟੋ
author img

By

Published : Nov 29, 2019, 9:46 AM IST

Updated : Nov 29, 2019, 10:24 AM IST

ਅਹਿਮਦਾਬਾਦ: ਭਾਰਤੀ ਨੇਵੀ ਨੇ ਅੱਜ ਗੁਜਰਾਤ ਵਿਖੇ ਪੋਰਬੰਦਰ ਤੋਂ ਆਪਣੇ 6ਵੇਂ ਡੋਰਨੀਅਰ ਏਅਰਕ੍ਰਾਫਟ ਸਕੁਐਡਰਨ ਨੂੰ ਸ਼ਾਮਲ ਕੀਤਾ। ਭਾਰਤੀ ਨੌਸੇਨਾ ਵਿੱਚ ਡੋਨਿਅਰ ਸਕੁਐਡਰਨ ਹਵਾਈ ਜਹਾਜ਼ਾਂ ਨੂੰ ਮੇਕ ਇਨ ਇੰਡੀਆ ਯੋਜਨਾ ਤਹਿਤ ਬਣਾਏ ਗਏ ਹਨ। ਭਾਰਤੀ ਨੇਵੀ ਨੇ ਸ਼ੁਕਰਵਾਰ ਨੂੰ 6ਵੇਂ ਨਵੇਂ ਡੋਰਨੀਅਰ ਏਅਰਕ੍ਰਾਫਟ ਸਕੁਐਡਰਨ ਦਾ ਕਮਿਸ਼ਨ ਮੌਕੇ ਡਿਪਟੀ ਚੀਫ਼, ਡਿਪਟੀ ਐਡਮਿਰਲ ਐਮਐਸ ਪਵਾਰ ਸੈਰੇਮਨੀ ਵਿੱਚ ਮੌਜੂਦ ਰਹੇ।

ਪੋਰਬੰਦਰ ਵਿੱਚ ਸਥਿਤ ਡੋਰਨੀਅਰ ਏਅਰਕ੍ਰਾਫਟ ਸਕੁਐਡਰਨ, ਅਪਗ੍ਰੇਡਡ ਡੋਰਨੀਅਰ 228 ਨੂੰ ਸੰਚਾਲਿਤ ਕਰੇਗਾ। ਡੋਰਨੀਅਰ 228 ਭਾਰਤ ਵਿੱਚ ਤਿਆਰ ਕੀਤਾ ਗਿਆ ਹੈ। ਇਸ ਨੂੰ ਹਿੰਦੁਸਤਾਨ ਏਅਰੋਨੋਟਿਕਲ ਲਿਮਟਿਡ (ਐਚਏਐਲ) ਨੇ ਤਿਆਰ ਕੀਤਾ ਹੈ।

ਕੀ ਹੈ ਡੋਰਨੀਅਰ

ਡੋਰਨੀਅਰ ਜਹਾਜ਼ ਭਾਰਤੀ ਸੇਨਾ ਵਿੱਚ ਕਰੀਬ ਛੇ ਦਹਾਕਿਆਂ ਤੋਂ ਸੇਵਾ ਨਿਭਾ ਰਿਹਾ ਹੈ। ਇਹ ਜਹਾਜ਼ ਨਿਗਰਾਨੀ ਦੇ ਮੋਰਚੇ 'ਤੇ ਬਹੁਤ ਮਹੱਤਵਪੂਰਨ ਹੈ। ਭਾਰਤੀ ਨੇਵੀ ਸਵਦੇਸ਼ੀਕਰਨ ਨਿਰਮਾਣ ਨੂੰ ਪਹਿਲ ਦਿੰਦੀ ਹੈ। ਡੋਰਨੀਅਰ ਵੀ ਇਸ ਦਾ ਪ੍ਰਤੀਕ ਹੈ। ਆਪ੍ਰੇਸ਼ਨ ਵਿਜੇ ਅਤੇ ਆਪ੍ਰੇਸ਼ਨ ਪਰਾਕ੍ਰਮ ਵਿੱਚ ਡੋਰਨੀਅਰ ਦੀ ਮਹੱਤਵਪੂਰਣ ਭੂਮਿਕਾ ਕਹੀ ਹੈ।

ਡੋਰਨੀਅਰ ਦੀ ਖ਼ਾਸੀਅਤ:

  • ਗਲਾਸ ਕਾਕਪਿਟ
  • ਨਿਗਰਾਨੀ ਲਈ ਅਤਿ ਆਧੁਨਿਕ ਰਡਾਰ
  • ELINT ਸੈਂਸਰ
  • ਆਪਟੀਕਲ ਸੈਂਸਰ
  • ਨੈਟਵਰਕਿੰਗ ਦੀ ਵਿਸ਼ੇਸ਼ਤਾਂ

ਇੱਥੇ ਹੋ ਸਕਦੀ ਹੈ ਵਰਤੋਂ:

  • ਇਲੈਕਟ੍ਰਾਨਿਕ ਵਾਰਫੇਅਰ ਮਿਸ਼ਨ
  • ਸਮੁੰਦਰੀ ਕੰਢਿਆਂ ਦੀ ਨਿਗਰਾਨੀ
  • ਖੋਜ ਤੇ ਬਚਾਅ ਕਾਰਜ
  • ਹਥਿਆਰਾਂ ਦੇ ਪਲੇਟਫਾਰਮ ਬਾਰੇ ਸਟੀਕ ਜਾਣਕਾਰੀ ਦੇਣਾ

ਅਤਿ ਆਧੁਨਿਕ ਮਲਟੀ-ਰੋਲ ਸ਼ਾਰਟ ਰੇਂਜ ਮੈਰੀਟਾਇਮ ਟੋਹੀ ਜਹਾਜ਼ ਉਤਰੀ ਅਰਬ ਸਾਗਰ ਵਿੱਚ ਨਜ਼ਰ ਬਣਾਏ ਰੱਖੇਗਾ। ਇੱਥੇ ਭਾਰਤ ਦੀ ਸਮੁੰਦਰੀ ਸਰੱਹਦ ਪਾਕਿਸਤਾਨ ਨਾਲ ਲੱਗਦੀ ਹੈ।

ਰੱਖਿਆ ਖ਼ਰੀਦ ਨੂੰ ਵੀ ਮਿਲੀ ਮੰਨਜ਼ੂਰੀ:

ਇਸ ਤੋਂ ਪਹਿਲਾ ਵੀਰਵਾਰ ਨੂੰ ਰੱਖਿਆ ਮੰਤਰਾਲਾ ਨੇ 22, 800 ਕਰੋੜ ਰੁਪਏ ਦੀ ਖ਼ਰੀਦ ਨੂੰ ਮੰਨਜ਼ੂਰੀ ਦਿੱਤੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ ਰੱਖਿਆ ਖ਼ਰੀਦ ਪ੍ਰੀਸ਼ਦ (ਡੀਏਸੀ) ਦੀ ਇੱਕ ਬੈਠਕ ਵਿੱਚ ਇਹ ਫ਼ੈਸਲਾ ਲਿਆ ਗਿਆ। ਇਸ ਰਾਸ਼ੀ ਨਾਲ ਫੌਜ ਪਲੇਟਫਾਰਮ ਅਤੇ ਹਥਿਆਰਾਂ ਦੀ ਖ਼ਰੀਦਦਾਰੀ ਕੀਤੀ ਜਾਵੇਗੀ।

ਅਧਿਕਾਰੀਆਂ ਮੁਤਾਬਕ ਰੱਖਿਆ ਮੰਤਰਾਲਾ ਨੇ ਭਾਰਤੀ ਨੌਸੇਨਾ ਲਈ ਮੱਧ ਰੇਂਜ ਦੇ ਪਨਡੁੱਬੀ ਰੋਧੀ ਯੁਧ ਵਾਲੇ ਜਹਾਜ਼ ਪੀ8ਆਈ ਦੀ ਖ਼ਰੀਦ ਨੂੰ ਵੀ ਮੰਨਜ਼ੂਰੀ ਦੇ ਦਿੱਤੀ ਹੈ।

ਇਹ ਵੀ ਪੜ੍ਹੋ: ਸਹੁੰ ਚੁੱਕਣ ਤੋਂ ਬਾਅਦ ਉਧਵ ਠਾਕਰੇ ਦੇ ਐਕਸ਼ਨ ਪਲਾਨ ਸ਼ੁਰੂ, ਕੀਤਾ ਇਹ ਐਲਾਨ

Intro:Body:Conclusion:
Last Updated : Nov 29, 2019, 10:24 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.