ਨਵੀਂ ਦਿੱਲੀ: ਪੂਰਬੀ ਲੱਦਾਖ ਵਿੱਚ ਤਕਰੀਬਨ 17,000 ਫੁੱਟ ਉੱਚੀ ਗਲਵਾਨ ਘਾਟੀ 'ਚ ਮੰਗਲਵਾਰ ਰਾਤ ਨੂੰ ਭਾਰਤੀ ਫੌਜ ਅਤੇ ਚੀਨੀ ਸੈਨਾ ਦੇ ਜਵਾਨਾਂ ਵਿਚਾਲੇ ਹੋਈ ਹਿੰਸਕ ਝੜਪ ਨੇ ਇੱਕ ਘਾਤਕ ਰੂਪ ਧਾਰਨ ਕਰ ਲਿਆ ਹੈ। ਸਰਹੱਦ 'ਤੇ ਭਾਰਤ ਅਤੇ ਚੀਨੀ ਫੌਜਾਂ ਵਿਚਾਲੇ ਹੋਈ ਝੜਪ ਵਿੱਚ 20 ਭਾਰਤੀ ਜਵਾਨਾਂ ਦੇ ਸ਼ਹੀਦ ਹੋਣ ਦੀਆਂ ਖ਼ਬਰਾਂ ਹਨ। ਜਾਣਕਾਰੀ ਅਨੁਸਾਰ 43 ਚੀਨੀ ਸੈਨਿਕਾਂ ਦੇ ਮਾਰੇ ਜਾਣ ਦੀ ਖ਼ਬਰ ਵੀ ਮਿਲੀ ਹੈ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਫ਼ੌਜ ਦੇ ਸੂਤਰਾਂ ਨੇ ਦੱਸਿਆ ਕਿ ਸੋਮਵਾਰ ਨੂੰ ਹੋਈ ਇਸ ਘਟਨਾ ਵਿੱਚ ਕਮਾਂਡਿੰਗ ਅਫਸਰ ਕਰਨਲ ਬੀ ਸੰਤੋਸ਼ ਬਾਬੂ ਸਣੇ ਘੱਟੋ ਘੱਟ 20 ਭਾਰਤੀ ਸੈਨਿਕਾਂ ਦੇ ਸ਼ਹੀਦ ਹੋਣ ਦੀ ਪੁਸ਼ਟੀ ਕੀਤੀ ਗਈ ਹੈ ਅਤੇ 10 ਹੋਰ ਸੈਨਿਕ ਲਾਪਤਾ ਦੱਸੇ ਗਏ ਹਨ। ਉੱਥੇ ਹੀ ਕਈ ਸੈਨਿਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ।
ਸੁਤਰਾਂ ਮੁਤਾਬਕ ਝੜਪ ਵਿੱਚ ਚੀਨ ਦੇ ਵੀ ਕਈ ਸੈਨਿਕ ਜ਼ਖਮੀ ਹੋਏ ਹਨ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿੰਜਿਅਨ ਨੇ ਕਿਹਾ, "ਅਸੀਂ ਇੱਕ ਵਾਰ ਫਿਰ ਤੋਂ ਭਾਰਤੀ ਪੱਖ ਨੂੰ ਸਮਝੌਤੇ ਦੀ ਪਾਲਣਾ ਕਰਨ ਲਈ ਕਹਿ ਰਹੇ ਹਨ। ਆਪਣੀਆਂ ਫੌਜਾਂ ਨੂੰ ਸਖਤੀ ਨਾਲ ਨਿਯੰਤਰਣ ਕਰਨ ਅਤੇ ਰੇਖਾ ਨੂੰ ਪਾਰ ਨਾ ਕਰਨ, ਜਾਂ ਇਕਪਾਸੜ ਕਦਮ ਨਾ ਚੁੱਕਣ ਜਿਸ ਨਾਲ ਮਾਮਲਾ ਗੁੰਝਲਦਾਰ ਬਣ ਸਕਦਾ ਹੈ।
ਪਿਛਲੇ ਪੰਜ ਹਫ਼ਤਿਆਂ ਤੋਂ, ਪੂਰਬੀ ਲੱਦਾਖ ਦੇ ਕਈ ਇਲਾਕਿਆਂ ਵਿੱਚ ਗਲਵਾਨ ਘਾਟੀ ਸਮੇਤ ਵੱਡੀ ਗਿਣਤੀ 'ਚ ਭਾਰਤੀ ਅਤੇ ਚੀਨੀ ਸੈਨਿਕ ਆਹਮੋ-ਸਾਹਮਣੇ ਹੋਏ ਹਨ। ਸੀਓ ਦੀ ਅਗਵਾਈ ਵਿੱਚ ਭਾਰਤੀ ਫੌਜ ਨੇ ਢਾਂਚੇ ਵਿੱਚ ਦਾਖਲ ਹੋ ਕੇ ਇਸ ਨੂੰ ਨਸ਼ਟ ਕਰ ਦਿੱਤਾ। ਸ਼ੁਰੂ ਵਿੱਚ ਪੀਐਲਏ ਪਿੱਛੇ ਹਟ ਜਾਵੇਗਾ, ਪਰ ਉਹ ਇੱਕ ਹਜ਼ਾਰ ਦੇ ਕਰੀਬ ਸੈਨਿਕਾਂ ਨਾਲ ਵਾਪਸ ਪਰਤ ਆਏ। ਉਸ ਸਮੇਂ ਭਾਰਤੀ ਫੌਜ ਦੇ ਵੀ ਲਗਭਗ ਇੱਕ ਹਜ਼ਾਰ ਸੈਨਿਕ ਮੌਜ਼ੂਦ ਸਨ।