ETV Bharat / bharat

'ਧਰਮ-ਜਾਤ-ਪਾਤ-ਲਿੰਗ ਦੇ ਅਧਾਰ 'ਤੇ ਪੱਖਪਾਤ ਨਹੀਂ ਕਰਦੀ ਭਾਰਤੀ ਫ਼ੌਜ'

author img

By

Published : Feb 20, 2020, 6:28 PM IST

ਆਰਮੀ ਚੀਫ਼ ਜਨਰਲ ਐੱਮਐੱਮ ਨਰਵਣੇ ਨੇ ਕਿਹਾ ਕਿ ਭਾਰਤੀ ਫ਼ੌਜ ਕਿਸੇ ਵੀ ਸਿਪਾਹੀ ਨਾਲ ਧਰਮ, ਜਾਤ, ਜਾਂ ਲਿੰਗ ਦੇ ਅਧਾਰ 'ਤੇ ਪੱਖਪਾਤ ਨਹੀਂ ਕਰਦੀ। ਜਾਣੋ ਫ਼ੌਜ ਮੁਖੀ ਦੀਆਂ ਮੁੱਖ ਗੱਲਾਂ...

ਆਰਮੀ ਚੀਫ ਜਨਰਲ ਐੱਮਐੱਮ ਨਰਵਣੇ
ਆਰਮੀ ਚੀਫ ਜਨਰਲ ਐੱਮਐੱਮ ਨਰਵਣੇ

ਨਵੀਂ ਦਿੱਲੀ: ਆਰਮੀ ਚੀਫ਼ ਜਨਰਲ ਮਨੋਜ ਮੁਕੰਦ ਨਰਵਣੇ ਨੇ ਵੀਰਵਾਰ ਨੂੰ ਫ਼ੌਜ ਵਿੱਚ ਔਰਤਾਂ ਦੇ ਸਥਾਈ ਕਮਿਸ਼ਨ ਬਾਰੇ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਭਾਰਤੀ ਫ਼ੌਜ ਕਿਸੇ ਨਾਲ ਵੀ ਧਰਮ, ਜਾਤ ਜਾਂ ਲਿੰਗ ਦੇ ਅਧਾਰ ‘ਤੇ ਵਿਤਕਰਾ ਨਹੀਂ ਕਰਦੀ।

ਉਨ੍ਹਾਂ ਕਿਹਾ ਕਿ ਮਹਿਲਾ ਅਫ਼ਸਰਾਂ ਨੂੰ ਵੀ ਫ਼ੌਜ ਵਿੱਚ ਬਰਾਬਰ ਦੇ ਮੌਕੇ ਦਿੱਤੇ ਜਾ ਰਹੇ ਹਨ ਤੇ ਉਨ੍ਹਾਂ ਦੇ ਕਰੀਅਰ ਨੂੰ ਅੱਗੇ ਵਧਾਉਣ ਲਈ ਕਾਫ਼ੀ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਫ਼ੌਜ ਮਹਿਲਾ ਅਧਿਕਾਰੀਆਂ ਨੂੰ ਦਰਜਾ ਦੇਣ ਦੀ ਪਹਿਲ ਕਰ ਚੁੱਕੀ ਸੀ, 100 ਮਹਿਲਾ ਅਫ਼ਸਰਾਂ ਦਾ ਪਹਿਲਾ ਬੈਚ ਮਿਲਟਰੀ ਪੁਲਿਸ ਸੈਂਟਰ ਵਿਖੇ ਸਿਖਲਾਈ ਲੈ ਰਿਹਾ ਹੈ।

ਆਰਮੀ ਚੀਫ ਜਨਰਲ ਐੱਮਐੱਮ ਨਰਵਣੇ

ਪਾਕਿਸਤਾਨ ਦੀਆਂ ਨਾਪਾਕ ਹਰਕਤਾਂ 'ਤੇ ਬੋਲੇ ਫ਼ੌਜ ਮੁਖੀ

ਜੰਮੂ ਕਸ਼ਮੀਰ ਵਿੱਚ ਪਾਕਿਸਤਾਨ ਦੀਆਂ ਨਾਪਾਕ ਸਾਜ਼ਿਸ਼ਾਂ ਬਾਰੇ ਫ਼ੌਜ ਮੁਖੀ ਨੇ ਕਿਹਾ ਕਿ ਹੁਣ ਚੀਨ ਵੀ ਸਹਿਮਤ ਹੋ ਗਿਆ ਹੈ ਕਿ ਉਹ ਹਰ ਸਥਿਤੀ ਵਿੱਚ ਪਾਕਿਸਤਾਨ ਦਾ ਸਮਰਥਨ ਨਹੀਂ ਕਰ ਸਕਦਾ। ਜੇ ਐਫ਼ਏਟੀਐਫ਼ ਪਾਕਿਸਤਾਨ 'ਤੇ ਸਖ਼ਤੀ ਵਿਖਾਉਂਦਾ ਹੈ, ਤਾਂ ਉਸ ਨੂੰ ਆਪਣੀ ਹਰਕਤਾਂ ਬਾਰੇ ਸੋਚਣ ਲਈ ਮਜਬੂਰ ਹੋਣਾ ਪਵੇਗਾ।

ਹਾਲਾਂਕਿ, ਫ਼਼ੌਜ ਮੁਖੀ ਨੇ ਕਿਹਾ ਕਿ ਘਾਟੀ ਵਿੱਚ ਅੱਤਵਾਦੀ ਘਟਨਾਵਾਂ ਨੂੰ ਘਟਾਉਣ ਲਈ ਐਫ਼ਏਟੀਐਫ਼ ਵੀ ਇੱਕ ਫ਼ੈਕਟਰ ਹੈ। ਨਰਵਣੇ ਨੇ ਕਿਹਾ ਕਿ ਉਨ੍ਹਾਂ ਕੋਲ ਇਨਪੁਟਜ਼ ਹਨ ਅਤੇ ਉਹ ਪਾਕਿਸਤਾਨ ਦੀ ਬਾਰਡਰ ਐਕਸ਼ਨ ਟੀਮ ਦੇ ਸਾਹਮਣੇ ਉਨ੍ਹਾਂ 'ਤੇ ਕਾਰਵਾਈ ਕਰ ਸਕਦੇ ਹਨ।

ਪ੍ਰਸਤਾਵਿਤ ਫ਼ੌਜ ਦੀ ਇਮਾਰਤ ਦੇ ਸਵਾਲ 'ਤੇ ਨਰਵਣੇ ਨੇ ਕਿਹਾ ਕਿ ਫ਼ੌਜ ਭਵਨ ਤੋਂ ਫ਼ੌਜ ਮੁੱਖ ਦਫ਼ਤਰ ਇੱਕ ਛੱਤ ਦੇ ਹੇਠਾਂ ਜਾਵੇਗਾ, ਜਿਸ ਨਾਲ ਕਾਰਜ਼ਸ਼ਮਤਾ ਵਧਾਉਣ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਦੇ ਜ਼ਰੀਏ ਸਾਰੀਆਂ ਜ਼ਰੂਰਤਾਂ ਇੱਕੋ ਸਮੇਂ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ ਅਤੇ ਫ਼ੌਜੀਆਂ ਨੂੰ ਆਪਣੇ ਪਰਿਵਾਰਾਂ ਲਈ ਵਧੇਰੇ ਸਮਾਂ ਮਿਲੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.