ਅੰਮ੍ਰਿਤਸਰ : ਈਦ ਮੌਕੇ ਭਾਰਤੀ ਅਤੇ ਪਾਕਿਸਤਾਨ ਦੀ ਫੌਜ ਦੇ ਜਵਾਨਾਂ ਨੇ ਆਪਸ ਵਿੱਚ ਮਿਠਾਈਆਂ ਵੰਡ ਕੇ ਈਦ-ਓਲ-ਫਿਤਰ ਦਾ ਤਿਉਹਾਰ ਮਨਾਇਆ।
ਅਟਾਰੀ ਬਾਘਾ ਸਰਹੱਦ ਅਤੇ ਫਿਰੋਜ਼ਪੁਰ ਦੇ ਹੁਸੈਨੀਵਾਲਾ ਸਰਹੱਦ ਸੀਮਾ ਉੱਤੇ ਭਾਰਤੀ ਫੌਜ ਅਤੇ ਪਾਕਿਸਤਾਨ ਦੀ ਫੌਜ ਦੇ ਜਵਾਨਾਂ ਨੂੰ ਮਿਠਾਈਆਂ ਵੰਡ ਕੇ ਈਦ ਦੀ ਮੁਬਾਰਕਬਾਦ ਦਿੱਤੀ। ਇਸ ਦੌਰਾਨ ਦੋਹਾਂ ਦੇਸ਼ਾਂ ਦੇ ਜਵਾਨਾਂ ਨੇ ਈਦ ਮੌਕੇ ਅਮਨ ਅਤੇ ਸ਼ਾਤੀ ਦੀ ਦੂਆ ਕੀਤੀ।
ਜ਼ਿਕਰਯੋਗ ਹੈ ਕਿ ਰਮਜ਼ਾਨ ਦੇ ਪਵਿੱਤਰ ਮਹੀਨੇ ਤੋਂ ਬਾਅਦ ਆਖ਼ਰੀ ਦਿਨ ਚੰਨ ਦੇ ਦੀਦਾਰ ਹੋਣ ਮਗਰੋਂ ਅਗਲੇ ਦਿਨ ਈਦ-ਓਲ-ਫਿਤਰ ਦਾ ਤਿਉਹਾਰ ਮਨਾਇਆ ਜਾਂਦਾ ਹੈ। ਬੀਤੇ ਦਿਨ ਮੰਗਲਵਾਰ ਨੂੰ ਚੰਨ ਦਿਖਾਈ ਦੇਣ ਮਗਰੋਂ ਅੱਜ ਈਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਦਿੱਲੀ ਦੀ ਜਾਮਾ ਮਸਜਿਦ 'ਚ ਈਦ ਦੇ ਮੌਕੇ ਪਹਿਲੀ ਨਮਾਜ਼ ਅਦਾ ਕਰਨ ਤੋਂ ਬਾਅਦ ਲੋਕਾਂ ਨੇ ਗਲੇ ਮਿਲ ਕੇ ਇੱਕ ਦੂਜੇ ਨੂੰ ਮੁਬਾਰਕਬਾਦ ਦਿੱਤੀ। ਭਾਰਤ ਦੇ ਨਾਲ-ਨਾਲ ਅੱਜ ਈਦ ਪਾਕਿਸਤਾਨ, ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਏਸ਼ੀਆ ਦੇ ਹੋਰ ਹਿੱਸਿਆਂ ਵਿਚ ਮਨਾਈ ਜਾ ਰਹੀ ਹੈ।