ਨਵੀਂ ਦਿੱਲੀ: ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ(ਇਸਰੋ) ਇੱਕ ਵਾਰ ਮੁੜ ਤੋਂ ਨਵਾਂ ਰਿਕਾਰਡ ਬਣਾਉਣ ਜਾ ਰਿਹਾ ਹੈ। ਪਿਛਲੇ ਲੰਮੇ ਸਮੇਂ ਤੋਂ ਇਸ ਸਮੇਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ, ਜਿਸ ਤੋਂ ਬਾਅਦ ਹੁਣ 15 ਜੁਲਾਈ ਨੂੰ ਰਾਤ 2.51 ਵਜੇ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਕੇਂਦਰ ਤੋਂ ਚੰਦਰਯਾਨ-2 ਲਾਂਚ ਕੀਤਾ ਜਾਵੇਗਾ। ਇਸ ਮਿਸ਼ਨ ਤੋਂ ਪਹਿਲਾਂ ਇਸਰੋ ਨੇ ਜੀਐਸਐਲਵੀ ਰਾਕੇਟ ਦੀ ਪਹਿਲੀ ਤਸਵੀਰ ਜਾਰੀ ਕਰ ਦਿੱਤੀ ਹੈ।
ਦੱਸ ਦਈਏ ਕਿ ਚੰਦਰਯਾਨ-2 ਭਾਰਤ ਦਾ ਦੂਜਾ ਮੂਨ ਮਿਸ਼ਨ ਹੈ। ਪਹਿਲੀ ਵਾਰ ਭਾਰਤ ਚੰਦਰਮਾ ਉੱਤੇ ਲੈਂਡਰ ਅਤੇ ਰੋਵਰ ਉਤਾਰੇਗਾ। ਉੱਥੇ ਹੀ ਚੰਦਰਯਾਨ-2 ਚੰਦਰਮਾ ਦੀਆਂ ਪਰਤਾਂ, ਵਾਤਾਵਰਣ, ਰੇਡੀਏਸ਼ਨ ਅਤੇ ਤਾਪਮਾਨ ਦੀ ਰਿਸਰਚ ਕਰੇਗਾ।
ਜੀਐਸਐਲਵੀ ਰਾਕੇਟ ਦੀ ਪਹਿਲੀ ਤਸਵੀਰ ਤੋਂ ਸਾਫ਼ ਦਿਖ ਰਿਹਾ ਹੈ ਕਿ ਜੀਐਸਐਲਵੀ ਰਾਕੇਟ ਉਡਾਨ ਭਰਨ ਲਈ ਤਿਆਰ ਹੈ। ਜੀਐਸਐਲਵੀ ਰਾਕੇਟ ਚੰਦਰਯਾਨ-2 ਮਿਸ਼ਨ ਤਹਿਤ ਆਪਣੇ ਨਾਲ ਇੱਕ ਆਰਬਿਟਰ, ਇੱਕ ਲੈਂਡਰ ਅਤੇ ਇੱਕ ਰੋਵਰ ਲੈ ਕੇ ਉਡਾਨ ਭਰੇਗਾ। ਲੈਂਡਰ ਦਾ ਨਾਂਅ ਵਿਕਰਮ ਅਤੇ ਰੋਵਰ ਦਾ ਨਾਂਅ ਪ੍ਰਗਿਆਨ ਰੱਖਿਆ ਗਿਆ ਹੈ। ਲੈਂਡਰ ਵਿਕਰਮ ਦੇ ਅੰਦਰ ਪ੍ਰਗਿਆਨ ਰੋਵਰ ਮੌਜੂਦ ਹੋਵੇਗਾ ਅਤੇ ਵਿਕਰਮ ਪ੍ਰਗਿਆਨ ਨੂੰ ਸੁਰੱਖਿਅਤ ਚੰਦਰਮਾ ਉੱਤੇ ਲੈਂਡ ਕਰਵਾਏਗਾ।
-
What makes the GSLV Mk-III India’s most capable launch vehicle to date? S Somnath, Director of the Vikram Space Centre in Thiruvananthapuram, gives us the answer in this episode of #RocketScience - https://t.co/33e7tOmcwM pic.twitter.com/pRuhyL9pv0
— ISRO (@isro) July 10, 2019 " class="align-text-top noRightClick twitterSection" data="
">What makes the GSLV Mk-III India’s most capable launch vehicle to date? S Somnath, Director of the Vikram Space Centre in Thiruvananthapuram, gives us the answer in this episode of #RocketScience - https://t.co/33e7tOmcwM pic.twitter.com/pRuhyL9pv0
— ISRO (@isro) July 10, 2019What makes the GSLV Mk-III India’s most capable launch vehicle to date? S Somnath, Director of the Vikram Space Centre in Thiruvananthapuram, gives us the answer in this episode of #RocketScience - https://t.co/33e7tOmcwM pic.twitter.com/pRuhyL9pv0
— ISRO (@isro) July 10, 2019
- ਇਹ ਪਹਿਲਾ ਅਜਿਹਾ ਇੰਟਰਪਲਾਨੇਟਰੀ ਮਿਸ਼ਨ ਹੋਵੇਗਾ, ਜਿਸਦੀ ਕਮਾਂਡ 2 ਮਹਿਲਾਵਾਂ, ਪ੍ਰੋਜੈਕਟ ਡਾਇਰੈਕਟਰ ਐਮ.ਵਨੀਤਾ ਅਤੇ ਮਿਸ਼ਨ ਡਾਇਰੈਕਟਕ ਰਿਤੂ ਕਰਿਧਾਲ ਕੋਲ ਹੈ। ਇਹ ਮਿਸ਼ਨ ਪੂਰੀ ਤਰ੍ਹਾਂ ਸਵਦੇਸ਼ੀ ਹੈ, ਜਿਸਨੂੰ ਇਸਰੋ ਨੇ ਤਿਆਰ ਕੀਤਾ ਹੈ। ਪੁਲਾੜ 'ਚ ਜਿਹੜਾ ਰਾਕੇਟ ਛੱਡਿਆ ਜਾਵੇਗਾ, ਉਸਦੇ 2 ਹਿੱਸੇ ਹਨ, ਪਹਿਲਾ ਲਾਂਚ ਵਹੀਕਲ GSLV MK III ਰਾਕੇਟ ਅਤੇ ਦੂਜਾ ਚੰਦਰਯਾਨ-2।
ਚੰਦਰਯਾਨ-2 ਦੀਆਂ ਖਾਸ ਗੱਲਾਂ
- ਕਦੋਂ ਹੋਵੇਗਾ ਲਾਂਚ: 15 ਜੁਲਾਈ, 2019 ਨੂੰ, ਸ਼੍ਰੀਹਰੀਕੋਟਾ(ਆਂਧ੍ਰ ਪ੍ਰਦੇਸ਼) ਤੋਂ
- ਵਜਨ: 3800 ਕਿਲੋ
- ਕੁੱਲ ਕਿੰਨਾ ਖਰਚ: 1000 ਕਰੋੜ ਰੁਪਏ
- ਚੰਦ ਉੱਤੇ ਕਿੰਨੇ ਦਿਨ ਗੁਜ਼ਾਰੇਗਾ: 52 ਦਿਨ
- ਚੰਦਰਯਾਨ-2 ਮਿਸ਼ਨ ਚੰਦਰਯਾਨ-1 ਦੇ 10 ਸਾਲ ਬਾਅਦ ਲਾਂਚ ਕੀਤਾ ਜਾਵੇਗਾ।
ਚੰਦਰਯਾਨ-2 ਦੇ ਕਿੰਨੇ ਹਿੱਸੇ?
- ਲੈਂਡਰ: ਲੈਂਡਰ ਦਾ ਨਾਮ ਰੱਖਿਆ ਗਿਆ ਹੈ ਵਿਕਰਮ, ਇਸਦਾ ਭਾਰ 1400 ਕਿੱਲੋ ਅਤੇ ਲੰਮਾਈ 3.5 ਮੀਟਰ ਹੈ। ਇਸ ਵਿੱਚ 3 ਪੇਲੋਡ(ਭਾਰ) ਹੋਣਗੇ। ਇਹ ਚੰਦਰਮਾ ਉੱਤੇ ਉਤਰ ਕੇ ਰੋਵਰ ਸਥਾਪਤ ਕਰੇਗਾ
- ਆਰਬਿਟਰ: ਆਰਬਿਟਰ ਦਾ ਭਾਰ 3500 ਕਿੱਲੋ ਅਤੇ ਲੰਮਾਈ 2.5 ਮੀਟਰ ਹੈ, ਇਹ ਆਪਣੇ ਨਾਲ 8 ਪੇਲੋਡ ਲੈ ਕੇ ਜਾਵੇਗਾ। ਇਹ ਆਪਣੇ ਪੇਲੋਡ ਦੇ ਨਾਲ ਚੰਦਰਮਾ ਦਾ ਚੱਕਰ ਲਗਾਵੇਗਾ। ਆਰਬਿਟਰ ਅਤੇ ਲੈਂਡਰ ਧਰਤੀ ਨਾਲ ਸਿੱਧੇ ਸੰਪਰਕ ਕਰਨਗੇ, ਪਰ ਰੋਵਰ ਸਿੱਧੇ ਤੌਰ 'ਤੇ ਸੰਪਰਕ ਨਹੀਂ ਕਰ ਪਾਵੇਗਾ।
- ਰੋਵਰ: ਇਸਦਾ ਨਾਮ ਹੈ ਪ੍ਰਗਿਆਨ, ਜਿਸਦਾ ਮਤਲਬ ਹੁੰਦਾ ਹੈ ਬੁੱਧੀ, ਇਸਦਾ ਭਾਰ 27 ਕਿੱਲੋ ਹੋਵੇਗਾ ਅਤੇ ਲੰਮਾਈ 1 ਮੀਟਰ। ਇਸ ਵਿੱਚ 2 ਪੇਲੋਡ ਹੋਣਗੇ, ਇਹ ਸੋਲਰ ਊਰਜਾ ਨਾਲ ਚੱਲੇਗਾ ਅਤੇ ਆਪਣੇ 6 ਟਾਇਰਾਂ ਦੀ ਮਦਦ ਨਾਲ ਚੰਨ੍ਹ ਦੀ ਸਤ੍ਹਾ ਉੱਤੇ ਘੁੰਮ-ਘੁੰਮ ਕਰ ਮਿੱਟੀ ਅਤੇ ਚਟਾਨਾਂ ਦੇ ਨਮੂਨੇ ਇੱਕਠੇ ਕਰੇਗਾ।
ਕਿਵੇਂ ਹੋਵੇਗੀ ਲੈਂਡਿੰਗ?
ਲਾਂਚ ਤੋਂ ਬਾਅਦ ਧਰਤੀ ਦੇ ਆਰਬਿਟ ਤੋਂ ਨਿਕਲਕੇ ਚੰਦਰਯਾਨ-2 ਰਾਕੇਟ ਨਾਲੋਂ ਵੱਖ ਹੋ ਜਾਵੇਗਾ। ਰਾਕੇਟ ਖ਼ਤਮ ਹੋ ਜਾਵੇਗਾ ਅਤੇ ਚੰਦਰਯਾਨ-2 ਚੰਨ੍ਹ ਦੇ ਆਰਬਿਟ 'ਚ ਪਹੁੰਚੇਗਾ। ਆਰਬਿਟਰ ਚੰਦਰਮਾ ਦੇ ਆਰਬਿਟ ਚ ਘੁੰਮਣਾ ਸ਼ੁਰੂ ਕਰ ਦੇਵੇਗਾ। ਇਸ ਤੋਂ ਬਾਅਦ ਲੈਂਡਰ ਚੰਨ੍ਹ ਦੇ ਦੱਖਣੀ ਹਿੱਸੇ 'ਚ ਉਤਰੇਗਾ ਅਤੇ ਉੱਥੇ ਖੋਜ ਸ਼ੁਰੂ ਕਰੇਗਾ। ਰਾਕੇਟ ਨੂੰ ਉਤਰਣ 'ਚ ਲਗਭਗ 15 ਮਿੰਟ ਲੱਗਣਗੇ ਅਤੇ ਤਕਨੀਕੀ ਰੂਪ ਨਾਲ ਇਹ ਕਾਫ਼ੀ ਮੁਸ਼ਕਿਲ ਹੋਵੇਗਾ, ਕਿਉਂਕਿ ਭਾਰਤ ਇਹ ਪਹਿਲੀ ਵਾਰ ਕਰਨ ਜਾ ਰਿਹਾ ਹੈ। ਲੈਂਡਿੰਗ ਤੋਂ ਬਾਅਦ ਰੋਵਰ ਦਾ ਦਰਵਾਜ਼ਾ ਖੁੱਲ੍ਹੇਗਾ। ਲੈਂਡਿੰਗ ਤੋਂ ਬਾਅਦ ਰੋਵਰ ਦੇ ਨਿਕਲਣ 'ਚ 4 ਘੰਟੇ ਦਾ ਸਮਾਂ ਲੱਗੇਗਾ, ਫਿਰ ਇਹ ਵਿਗਿਆਨਕ ਰਿਸਰਚ ਲਈ ਚੰਦ ਦੀ ਸਤ੍ਹਾ ਉੱਤੇ ਚਲਾ ਜਾਵੇਗਾ। ਸਿਰਫ਼ 15 ਮਿੰਟ ਦੇ ਅੰਦਰ ਹੀ ਤਸਵੀਰਾਂ ਆਉਣੀਆਂ ਵੀ ਸ਼ੁਰੂ ਹੋ ਜਾਣਗੀਆਂ।
ਚੁਣੌਤੀਆਂ ਨਾਲ ਭਰਪੂਰ ਮਿਸ਼ਨ
ਸਾਡੀ ਧਰਤੀ ਤੋਂ ਚੰਨ੍ਹ ਕਰੀਬ 3, 844 ਲੱਖ ਕਿਮੀ ਦੂਰ ਹੈ, ਇਸ ਲਈ ਕਿਸੇ ਵੀ ਮੈਸੇਜ ਨੂੰ ਇੱਥੋਂ ਉੱਥੇ ਪੁੱਜਣ ਵਿੱਚ ਕੁੱਝ ਮਿੰਟ ਲੱਗਣਗੇ। ਸੋਲਰ ਰੇਡੀਏਸ਼ਨ ਦਾ ਵੀ ਅਸਰ ਚੰਦਰਯਾਨ-2 ਉੱਤੇ ਪੈ ਸਕਦਾ ਹੈ, ਉੱਥੇ ਹੀ ਸਿਗਨਲ ਕਮਜ਼ੋਰ ਹੋ ਸਕਦੇ ਹਨ।