ਨਵੀਂ ਦਿੱਲੀ: ਭਾਰਤ ਨੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਇੱਕਜੁੱਟ ਹੋ ਕੇ ਲੜਣ ਦਾ ਫੈਸਲਾ ਲਿਆ ਹੈ। ਇਨ੍ਹਾਂ ਕੋਸ਼ਿਸ਼ਾਂ ਦੀ ਤਹਿਤ ਭਾਰਤ ਵਲੋਂ ਸਾਰੇ ਸਾਰਕ ਦੇਸ਼ਾਂ ਲਈ ਇਕ ਸਾਂਝਾ 'ਆਨਲਾਈ ਮੰਚ' ਦਾ ਪ੍ਰਸਤਾਵ ਦਿੱਤਾ ਹੈ। ਇਸ ਮੰਚ ਦੇ ਜ਼ਰੀਏ ਸਾਰੇ ਸਾਰਕ ਦੇਸ਼ਾਂ ਵਿਚਕਾਰ ਬਿਮਾਰੀ ਨਾਲ ਜੁੜੀਆਂ ਸੂਚਨਾਵਾਂ, ਜਾਣਕਾਰੀ, ਮਹਾਰਤਾ ਤੇ ਇੱਕ ਦੂਜੇ ਨਾਲ ਚੰਗੀ ਪਹਿਲ ਨੂੰ ਲੈ ਕੇ ਆਦਾਨ-ਪ੍ਰਦਾਨ ਕੀਤਾ ਜਾਵੇਗਾ। ਇਹ ਜਾਣਕਾਰੀ ਵਿਦੇਸ਼ ਮੰਤਰਾਲਾ ਨੇ ਸ਼ੁਕਰਵਾਰ ਨੂੰ ਸਾਂਝੀ ਕੀਤੀ ਹੈ।
ਵੀਰਵਾਰ ਨੂੰ ਸਾਰਕ ਦੇਸ਼ਾਂ ਦੀ ਨੁਮਾਇੰਦਗੀ ਕਰਨ ਵਾਲੇ ਸਿਹਤ ਮਾਹਰਾਂ ਅਤੇ ਪੇਸ਼ੇਵਰਾਂ ਵਲੋਂ ਕੋਰੋਨਾ ਵਾਇਰਸ ਦੇ ਮੁੱਦੇ 'ਤੇ ਵੀਡੀਓ ਕਾਨਫਰੰਸਿੰਗ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ। 15 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰਕ ਦੇਸ਼ਾਂ ਦੇ ਨੇਤਾਵਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਾਰਕ ਮੈਂਬਰ ਦੇਸ਼ਾਂ ਦੇ ਸਿਹਤ ਮਾਹਿਰ ਕੋਵਿਡ -19 ਵਿਰੁੱਧ ਲੜਾਈ ਬਾਰੇ ਵੀਡੀਓ ਕਾਨਫਰੰਸਿੰਗ ਰਾਹੀਂ ਸੰਚਾਰ ਕਰ ਸਕਦੇ ਹਨ।
ਵਿਦੇਸ਼ ਮੰਤਰਾਲੇ ਦੇ ਬਿਆਨ ਮੁਤਾਬਕ, 'ਭਾਰਤ ਨੇ ਸਾਰੇ ਸਾਰਕ ਦੇਸ਼ਾਂ ਲਈ ਕੋਵਿਡ -19 ਨਾਲ ਸਬੰਧਤ ਜਾਣਕਾਰੀ, ਗਿਆਨ, ਮਹਾਰਤ ਅਤੇ ਚੰਗੀਆਂ ਪਹਿਲਕਦਮੀਆਂ ਦਾ ਆਦਾਨ-ਪ੍ਰਦਾਨ ਕਰਨ ਲਈ ਇੱਕ ਆਨਲਾਈਨ ਪਲੇਟਫਾਰਮ ਸਾਂਝਾ ਕਰਨ ਦਾ ਪ੍ਰਸਤਾਵ ਦਿੱਤਾ ਹੈ।'
ਮੰਤਰਾਲੇ ਮੁਤਾਬਕ, 'ਭਾਰਤ ਵਲੋਂ ਪ੍ਰਸਤਾਵ ਦਿੱਤਾ ਗਿਆ ਹੈ ਕਿ ਜਦੋਂ ਤੱਕ ਇਹ ਆਨਲਾਈਨ ਮੰਚ ਪੂਰੀ ਤਰ੍ਹਾਂ ਕੰਮ ਨਹੀਂ ਕਰਦਾ, ਉਦੋਂ ਤੱਕ ਸਾਰੇ ਸਾਰਕ ਦੇਸ਼ਾਂ ਦੀਆਂ ਸਿਹਤ ਸੇਵਾਵਾਂ ਦੀ ਨੁਮਾਇੰਦਗੀ ਕਰਨ ਵਾਲੇ ਮਾਹਰਾਂ ਦਾ ਇੱਕ ਨੈੱਟਵਰਕ ਵਾਹਟਸਐਪ / ਈਮੇਲ ਦੀ ਸਹੂਲਤ ਪ੍ਰਦਾਨ ਕੀਤੀ ਜਾ ਸਕਦੀ ਹੈ, ਤਾਂ ਜੋ ਅਸਲ ਦੇ ਅਧਾਰ 'ਤੇ ਸਾਰਕ ਦੇਸ਼ਾਂ ਵਿਚਾਲੇ ਮਹੱਤਵਪੂਰਨ ਜਾਣਕਾਰੀ ਦਾ ਆਦਾਨ-ਪ੍ਰਦਾਨ ਕੀਤਾ ਜਾ ਸਕੇ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਸਾਰੇ ਸਾਰਕ ਦੇਸ਼ਾਂ ਦੇ ਸਿਹਤ ਪ੍ਰਤੀਨਿਧੀਆਂ ਨੇ ਉਤਸ਼ਾਹ ਨਾਲ ਆਪਣੀ ਹਿੱਸੇਦਾਰੀ ਪਾਈ ਅਤੇ ਇਸ ਖੇਤਰ ਵਿੱਚ ਕੋਰੋਨਾ ਵਾਇਰਸ ਕਾਰਨ ਦਰਪੇਸ਼ ਚੁਣੌਤੀਆਂ ਨੂੰ ਸਾਂਝੇ ਤੌਰ ‘ਤੇ ਹਰਾਉਣ ਲਈ ਵਚਨਬੱਧ ਹਨ।
ਗੱਲਬਾਤ ਦੌਰਾਨ, ਭਾਰਤ ਨੇ ਬਿਮਾਰੀ 'ਤੇ ਨਿਗਰਾਨੀ, ਲੋਕਾਂ ਦਰਮਿਆਨ ਸੰਪਰਕ ਦੀ ਪਛਾਣ, ਯਾਤਰਾ ਦੀਆਂ ਪਾਬੰਦੀਆਂ, ਖ਼ਤਰੇ ਦਾ ਮੁਲਾਂਕਣ, ਇਲਾਜ, ਅਲੱਗ-ਅਲੱਗ ਉਪਾਅ, ਮਰੀਜ਼ਾਂ ਨਾਲ ਜੁੜੇ ਪ੍ਰਬੰਧਨ ਪੱਖ, ਸਿਹਤ ਕਰਮਚਾਰੀਆਂ ਦੀ ਸੁਰੱਖਿਆ ਸਮੇਤ ਵੱਖ ਵੱਖ ਪਹਿਲੂ ਪੇਸ਼ ਕੀਤੇ ਗਏ। ਇਸੇ ਤਰ੍ਹਾਂ ਸਾਰੇ ਸਾਰਕ ਦੇਸ਼ਾਂ ਦੇ ਨੁਮਾਇੰਦਿਆਂ ਨੇ ਕੋਵਿਡ -19 ਨਾਲ ਲੜਨ ਦੇ ਆਪਣੇ ਤਜ਼ਰਬੇ ਸਾਂਝੇ ਕੀਤੇ।
ਇਹ ਵੀ ਪੜ੍ਹੋ: COVID-19: RBI ਨੇ ਰੈਪੋ ਰੇਟ 'ਚ ਕੀਤੀ 0.75 ਫੀਸਦੀ ਦੀ ਕਟੌਤੀ