ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਵਾਇਰਸ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਪਿਛਲੇ 10 ਦਿਨਾਂ 'ਚ 56 ਹਜ਼ਾਰ ਨਵੇਂ ਮਰੀਜ਼ ਸਾਹਮਣੇ ਆਏ ਹਨ। ਭਾਰਤ ਵਿੱਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 1 ਲੱਖ 65 ਹਜ਼ਾਰ ਤੋਂ ਪਾਰ ਹੋ ਗਈ ਹੈ, ਜਿਨ੍ਹਾਂ ਵਿੱਚੋਂ 4711 ਮੌਤਾਂ ਹੋ ਚੁੱਕੀਆਂ ਹਨ। ਕੋਰੋਨਾ ਦੇ ਕੁੱਲ ਮਾਮਲਿਆਂ 'ਚ ਭਾਰਤ ਏਸ਼ੀਆ 'ਚ ਪਹਿਲੇ ਨੰਬਰ 'ਤੇ ਆ ਗਿਆ ਹੈ ਤੇ ਦੁਨੀਆ 'ਚ 9ਵੇਂ ਨੰਬਰ 'ਤੇ।
ਦਿੱਲੀ ਵਿੱਚ ਵੀਰਵਾਰ ਨੂੰ ਇੱਕ ਦਿਨ ਵਿੱਚ ਸਭ ਤੋਂ ਵੱਧ 1024 ਨਵੇਂ ਮਰੀਜ਼ ਆਏ। ਰਾਜ ਵਿੱਚ ਮਰੀਜ਼ਾਂ ਦੀ ਗਿਣਤੀ 16 ਹਜ਼ਾਰ ਨੂੰ ਪਾਰ ਕਰ ਗਈ ਹੈ, ਹੁਣ ਤੱਕ 316 ਲੋਕਾਂ ਨੇ ਆਪਣੀਆਂ ਜਾਨਾਂ ਗੁਆਈ ਹਨ। ਹਰਿਆਣਾ ਸਰਕਾਰ ਨੇ ਦਿੱਲੀ ਨਾਲ ਲੱਗ ਦੇ ਰਾਜ ਦੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਹੈ। ਯਾਨੀ ਐਨਸੀਆਰ ਸ਼ਹਿਰਾਂ ਗੁੜਗਾਓਂ ਅਤੇ ਫਰੀਦਾਬਾਦ ਤੋਂ ਲੋਕ ਦਿੱਲੀ ਨਹੀਂ ਜਾ ਸਕਣਗੇ।
ਇਹ ਵੀ ਪੜ੍ਹੋ: ਕੋਵਿਡ-19: ਪੰਜਾਬ 'ਚ 19 ਨਵੇਂ ਕੇਸਾਂ ਦੀ ਪੁਸ਼ਟੀ, 1958 ਮਰੀਜ਼ਾਂ ਨੇ ਕੋਰੋਨਾ ਨੂੰ ਦਿੱਤੀ ਮਾਤ
ਵੀਰਵਾਰ ਨੂੰ ਮਹਾਰਾਸ਼ਟਰ ਵਿੱਚ 2598, ਤਾਮਿਲਨਾਡੂ ਵਿੱਚ 827, ਗੁਜਰਾਤ ਵਿੱਚ 367, ਪਛਮੀ ਬੰਗਾਲ ਵਿੱਚ 344, ਰਾਜਸਥਾਨ ਵਿੱਚ 251, ਮੱਧ ਪ੍ਰਦੇਸ਼ ਵਿੱਚ 192, ਉੱਤਰ ਪ੍ਰਦੇਸ਼ ਵਿੱਚ 179, ਹਰਿਆਣਾ ਵਿੱਚ 123, ਆਂਧਰਾ ਪ੍ਰਦੇਸ਼ ਵਿੱਚ 128, ਕਰਨਾਟਕ ਅਤੇ ਜੰਮੂ-ਕਸ਼ਮੀਰ ਵਿੱਚ 115-115 ਅਤੇ ਬਿਹਾਰ ਵਿੱਚ 149 ਨਵੇਂ ਕੋਰੋਨਾ ਮਰੀਜ਼ ਪੌਜ਼ੀਟਿਵ ਆਏ। ਰਾਜ ਸਰਕਾਰਾਂ ਦੇ ਅਧਿਕਾਰਤ ਅੰਕੜਿਆਂ ਮੁਤਾਬਕ ਭਾਰਤ ਵਿੱਚ 86 ਹਜ਼ਾਰ 110 ਐਕਟਿਵ ਮਾਮਲੇ ਹਨ ਅਤੇ 67 ਹਜ਼ਾਰ 692 ਮਰੀਜ਼ ਠੀਕ ਹੋ ਗਏ ਹਨ।