ਨਵੀਂ ਦਿੱਲੀ: ਗਲਵਾਨ ਘਾਟੀ ਉੱਤੇ ਚੀਨੀ ਅਤੇ ਭਾਰਤੀ ਫ਼ੌਜ ਵਿਚਾਲੇ ਹੋਈ ਹਿੰਸਕ ਝੜਪ ਤੋਂ ਬਾਅਦ ਸੋਮਵਾਰ ਨੂੰ ਭਾਰਤ ਚੀਨ ਵਿਚਾਲੇ ਲੈਫਟੀਨੇਂਟ ਪੱਧਰ 'ਤੇ ਗੱਲਬਾਤ ਹੋਈ। ਭਾਰਤੀ ਫ਼ੌਜ ਦਾ ਕਹਿਣਾ ਹੈ ਕਿ ਦੋਹਾਂ ਦੇਸ਼ਾਂ ਵਿਚਾਲੇ ਫ਼ੌਜ ਵਾਪਸ ਬੁਲਾਉਣ 'ਤੇ ਸਹਿਮਤੀ ਬਣੀ ਹੈ।
ਭਾਰਤੀ ਫ਼ੌਜ ਮੁਤਾਬਕ, "ਭਾਰਤ ਅਤੇ ਚੀਨ ਵਿਚਾਲੇ ਮੋਲਦੋ ਵਿਖੇ ਲੈਫਟੀਨੇਂਟ ਪੱਧਰ ਦੀ ਗੱਲਬਾਤ ਬਹੁਤ ਸਕਾਰਾਤਮਕ ਅਤੇ ਬਿਹਤਰ ਵਾਤਾਵਰਣ ਵਿੱਚ ਹੋਈ। ਦੋਵਾਂ ਦੇਸ਼ਾਂ ਦੀਆਂ ਫ਼ੌਜਾ ਪੂਰਬੀ ਲੱਦਾਖ ਤੋਂ ਪਿੱਛੇ ਹਟਣ ਲਈ ਸਹਿਮਤ ਹੋ ਗਈਆਂ ਹਨ।"
ਲੈਫਟੀਨੈਂਟ ਜਨਰਲ ਪੱਧਰ ਦੀ ਗੱਲਬਾਤ ਪਹਿਲਾਂ 6 ਜੂਨ ਨੂੰ ਹੋਈ ਸੀ, ਜਦੋਂ ਭਾਰਤ ਅਤੇ ਚੀਨ ਹਫ਼ਤਿਆਂ ਦੇ ਤਣਾਅ ਤੋਂ ਬਾਅਦ ਸੈਨਿਕਾਂ ਨੂੰ ਵਾਪਸ ਲੈਣ ਨੂੰ ਲੈ ਕੇ ਗੱਲਬਾਤ ਹੋਈ ਸੀ। ਚੀਨੀ ਪੱਖ ਨੇ ਭਾਰਤੀ ਪ੍ਰਸਤਾਵ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਸੀ ਅਤੇ ਇਥੋਂ ਤਕ ਕਿ ਪਿਛਲੀ ਸਥਿਤੀ ਤੋਂ ਫ਼ੌਜਾਂ ਵਾਪਸ ਲੈਣ ਦਾ ਇਰਾਦਾ ਵੀ ਨਹੀਂ ਵਿਖਾਇਆ ਸੀ ਜਿਥੇ ਉਨ੍ਹਾਂ ਨੇ 10,000 ਤੋਂ ਵੱਧ ਸੈਨਿਕਾਂ ਨੂੰ ਇਕੱਠੇ ਕੀਤਾ ਸੀ।