ਨਵੀਂ ਦਿੱਲੀ: ਲੋਕ ਸਭਾ ਚੋਣਾਂ 2019 ਦੇ ਲਈ ਹੋਏ ਮਤਦਾਨ ਦੇ ਨਤੀਜੇ 23 ਮਈ ਨੂੰ ਆਉਣਗੇ। ਪਰ ਇਸ ਤੋਂ ਪਹਿਲਾਂ 19 ਮਈ ਨੂੰ ਆਏ ਐਗਜ਼ਿਟ ਪੋਲ ਦੇ ਨਤੀਜਿਆਂ ਦੇ ਵਿਰੋਧੀਆਂ ਨੂੰ ਹੈਰਾਨੀ 'ਚ ਪਾ ਦਿੱਤਾ ਹੈ। ਇਕ ਪਾਸੇ ਜਿੱਥੇ ਭਾਜਪਾ ਨੇਤਾ ਜਸ਼ਨਾਂ ਦੀ ਤਿਆਰੀ ਕਰ ਰਹੇ ਹਨ ਤਾਂ ਦੂਜੇ ਪਾਸੇ ਕਾਂਗਰਸ ਦਾ ਉਤਸ਼ਾਹ ਠੰਡਾ ਨਜ਼ਰ ਆ ਰਿਹਾ ਹੈ। ਹਾਲਾਂਕਿ ਵਿਰੋਧੀ ਦਲਾਂ ਨੂੰ ਉਮੀਦ ਹੈ ਕਿ 23 ਮਈ ਦੇ ਨਤੀਜੇ ਉਲਟੇ ਹੋਣਗੇ। ਜੇਕਰ 23 ਮਈ ਨੂੰ ਆਉਣ ਵਾਲੇ ਨਤੀਜੇ ਵੀ ਇਸੇ ਤਰ੍ਹਾਂ ਰਹਿੰਦੇ ਤਾਂ ਇਹ ਮੰਨਿਆ ਜਾਵੇ ਕਿ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਮੁੱਖ ਯੋਜਨਾਵਾਂ ਦਾ ਅਸਰ ਦਿਸਿਆ ਹੈ। ਜੇਕਰ ਐਗਜ਼ਿਟ ਪੋਲ ਦੇ ਨਤੀਜੇ ਸਹੀ ਸਾਬਤ ਹੁੰਦੇ ਹਨ ਤਾਂ ਪ੍ਰਧਾਨ ਮੰਤਰੀ ਮੋਦੀ ਦੀ ਜਿੱਤ ਦੇ ਇਹ ਕਾਰਨ ਹੋ ਸਕਦੇ ਹਨ।
ਰਾਸ਼ਟਰਵਾਦ ਦਾ ਮੁੱਦਾ
ਓਪਰੇਸ਼ਨ ਬਾਲਾਕੋਟ ਦੇ ਬਾਅਦ ਪੂਰਾ ਚੋਣ ਮੁੱਦਿਆਂ ਦੀ ਬਜਾਏ ਇਸਦੇ ਆਸ-ਪਾਸ ਹੀ ਸਿਮਤਦਾ ਰਿਹਾ। ਪ੍ਰਧਾਨ ਮੰਤਰੀ ਨੇ ਆਪਣੀ ਚੋਣ ਰੈਲੀਆਂ ਦਾ ਜ਼ਿਕਰ ਕਰਦਿਆਂ 'ਰਾਸ਼ਟਰਵਾਦ' ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਸੀ।
'TINA' ਫ਼ੈਕਟਰ ਕੰਮ ਕਰ ਗਿਆ
ਭਾਜਪਾ ਨੇ ਇਹਨਾਂ ਚੋਣਾਂ 'ਚ ਵਿਰੋਧ ਵਿੱਚ ਪੀਐਮ ਮੋਦੀ ਤੋਂ ਅਲਾਵਾ ਹੋਰ ਕੋਈ ਮੁੱਦਾ ਨਹੀਂ ਚੁੱਕਿਆ। ਪੀਐਮ ਮੋਦੀ ਦੇ ਅੱਗੇ There Is No Alternative (TINA) ਫ਼ੈਕਟਰ ਨੇ ਵਿਰੋਧ ਦਲ ਨੂੰ ਨੁਕਸਾਨ ਪਹੁੰਚਾਇਆ।
ਰਾਫ਼ੇਲ ਮੁੱਦੇ 'ਤੇ ਰਣਨੀਤੀ
ਕਾਂਗਰਸ ਮੁਖੀ ਰਾਹੁਲ ਗਾਂਧੀ ਨੇ ਰਾਫ਼ੇਲ ਨੂੰ ਵੱਡਾ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ 'ਚੌਕੀਦਾਰ ਚੋਰ ਹੈ' ਦੇ ਨਾਅਰੇ ਵੀ ਲਗਾਏ। ਪਰ ਪੀਐਮ ਮੋਦੀ ਨੇ ਉਸੇ ਅੰਦਾਜ਼ 'ਚ 'ਮੈਂ ਹੂੰ ਚੌਕੀਦਾਰ' ਦਾ ਨਾਅਰਾ ਲਗਾਇਆ।