ETV Bharat / bharat

ਥੋੜੇ ਸਮੇਂ 'ਚ ਹਵਾਈ ਸੈਨਾ 'ਚ ਸ਼ਾਮਲ ਹੋਣਗੇ ਰਾਫ਼ੇਲ, ਰਾਜਨਾਥ ਸਿੰਘ ਨੇ ਫਰਾਂਸ ਦੇ ਰੱਖਿਆ ਮੰਤਰੀ ਨਾਲ ਕੀਤੀ ਮੁਲਾਕਾਤ - ਸੁਲੂਰ ਏਅਰਫੋਰਸ ਸਟੇਸ਼ਨ

ਲੜਾਕੂ ਜਹਾਜ਼ ਰਾਫੇਲ 27 ਜੁਲਾਈ ਨੂੰ ਅੰਬਾਲਾ ਏਅਰਫੋਰਸ ਸਟੇਸ਼ਨ ਪਹੁੰਚ ਗਏ ਸਨ ਪਰ ਵੀਰਵਾਰ ਭਾਵ ਕਿ ਅੱਜ ਅੰਬਾਲਾ ਏਅਰਫੋਰਸ ਸਟੇਸ਼ਨ ਵਿੱਚ ਹਵਾਈ ਫ਼ੌਜ ਵਿੱਚ ਰਸਮੀ ਤੌਰ 'ਤੇ ਇਨ੍ਹਾਂ ਨੂੰ ਸ਼ਾਮਲ ਕੀਤਾ ਜਾਵੇਗਾ।

ਫ਼ੋਟੋ
ਫ਼ੋਟੋ
author img

By

Published : Sep 10, 2020, 7:28 AM IST

Updated : Sep 10, 2020, 9:53 AM IST

ਨਵੀਂ ਦਿੱਲੀ: ਲੜਾਕੂ ਜਹਾਜ਼ ਰਾਫੇਲ 27 ਜੁਲਾਈ ਨੂੰ ਅੰਬਾਲਾ ਏਅਰਫੋਰਸ ਸਟੇਸ਼ਨ ਪਹੁੰਚ ਗਏ ਸਨ ਪਰ ਵੀਰਵਾਰ ਨੂੰ ਅੰਬਾਲਾ ਏਅਰਫੋਰਸ ਸਟੇਸ਼ਨ ਵਿੱਚ ਹਵਾਈ ਫ਼ੌਜ ਵਿੱਚ ਰਸਮੀ ਤੌਰ 'ਤੇ ਇਨ੍ਹਾਂ ਨੂੰ ਸ਼ਾਮਲ ਕੀਤਾ ਜਾਵੇਗਾ। ਇੰਡਕਸ਼ਨ ਸੈਰੇਮਨੀ ਵਿੱਚ ਅਸਮਾਨ ਵਿੱਚ ਦੁਨੀਆ ਮੇਡ ਇਨ ਫਰਾਂਸ ਦੇ ਨਾਲ-ਨਾਲ ਸਾਡੀ ਤਾਕਤ ਵੀ ਦੇਖੇਗੀ। ਪ੍ਰੋਗਰਾਮ ਵਿੱਚ ਲੜਾਕੂ ਜਹਾਜ਼ ਤੇਜਸ ਦੀ ਗਰਜ ਵੀ ਸੁਣਾਈ ਦੇਵੇਗੀ। ਇਸ ਤੋਂ ਇਲਾਵਾ ਸਾਰੰਗ ਏਅਰੋਬੈਟਿਕ ਟੀਮ ਦੇ 'ਧਰੁਵ' ਹੈਲੀਕਾਪਟਰਾਂ ਦਾ ਜੱਥਾ ਰਾਫੇਲ ਦੇ ਸਵਾਗਤ ਵਿੱਚ ਪ੍ਰਦਰਸ਼ਨ ਕਰੇਗਾ।

ਦੋਵੇਂ ਤਾਮਿਲਨਾਡੂ ਦੇ ਸੁਲੂਰ ਏਅਰਫੋਰਸ ਸਟੇਸ਼ਨ ਤੋਂ ਅੰਬਾਲਾ ਪਹੁੰਚ ਚੁੱਕੇ ਹਨ ਤੇ ਪਿਛਲੇ 2 ਦਿਨਾਂ ਤੋਂ ਰਾਫ਼ੇਲ ਨਾਲ ਅਭਿਆਸ ਵਿੱਚ ਲੱਗੇ ਹੋਏ ਹਨ। ਤੇਜਸ ਤੇ ਧਰੁਵ ਭਾਰਤ ਵਿੱਚ ਹੀ ਤਿਆਰ ਕੀਤੇ ਗਏ ਹਨ। ਤੇਜਸ ਦੀ ਵਰਤੋਂ ਹਵਾਈ ਫ਼ੌਜ ਦੇ ਨਾਲ-ਨਾਲ ਨੇਵੀ ਵੀ ਕਰਦੀ ਹੈ। ਖ਼ਾਸ ਗੱਲ ਇਹ ਹੈ ਕਿ ਇਸ ਇਤਿਹਾਸਕ ਪਲ ਦੇ ਗਵਾਹ ਭਾਰਤ ਦੇ ਨਾਲ-ਨਾਲ ਫਰਾਂਸ ਦੇ ਰੱਖਿਆ ਮੰਤਰੀ ਵੀ ਬਣਨਗੇ।

ਰਾਜਨਾਥ, ਫਰਾਂਸ ਦੇ ਰੱਖਿਆ ਮੰਤਰਾਲੇ ਪਾਰਲੇ, ਸੀਡੀਐਸ ਰਾਵਤ ਹੋਣਗੇ ਸ਼ਾਮਲ

ਸਮਾਗਮ ਵਿੱਚ ਹਿੱਸਾ ਲੈਣ ਲਈ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਫਰਾਂਸ ਦੀ ਰੱਖਿਆ ਮੰਤਰੀ ਫਲੋਰੈਂਸ ਪਾਰਲੇ ਬਤੌਰ ਮੁੱਖ ਮਹਿਮਾਨ ਅੰਬਾਲਾ ਏਅਰਫੋਰਸ ਸਟੇਸ਼ਨ ਪਹੁੰਚਣਗੇ। ਇਨ੍ਹਾਂ ਨਾਲ ਚੀਫ਼ ਆਫ਼ ਡਿਫੈਂਸ ਸਟਾਫ ਬਿਪਿਨ ਰਾਵਤ, ਏਅਰ ਚੀਫ਼ ਮਾਰਸ਼ਲ ਆਰ.ਕੇ.ਐਸ ਭਦੌਰਿਆ, ਰੱਖਿਆ ਸਕੱਤਰ ਡਾ. ਅਜੇ ਕੁਮਾਰ, ਡਿਪਾਰਟਮੈਂਟ ਆਫ ਡਿਫੈਂਸ ਆਰ.ਐਂਡ.ਡੀ ਦੇ ਸਕੱਤਰ ਤੇ ਡੀਆਰਡੀਓ ਦੇ ਚੇਅਰਮੈਨ ਡਾ. ਸਤੀਸ਼ ਰੈੱਡੀ ਸਣੇ ਰੱਖਿਆ ਮੰਤਰਾਲੇ ਦੇ ਹੋਰ ਵੀ ਸੀਨੀਅਰ ਅਧਿਕਾਰੀ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ।

Last Updated : Sep 10, 2020, 9:53 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.