ETV Bharat / bharat

ਭਲਕੇ ਰਾਫ਼ੇਲ ਜਹਾਜ਼ਾਂ ਨੂੰ ਹਵਾਈ ਸੈਨਾ ਵਿੱਚ ਕੀਤਾ ਜਾਵੇਗਾ ਸ਼ਾਮਿਲ

ਭਾਰਤ-ਚੀਨ ਸਰਹੱਦੀ ਵਿਵਾਦ ਦੇ ਵਿਚਕਾਰ, ਭਾਰਤੀ ਹਵਾਈ ਸੈਨਾ ਆਪਣੀ ਤਾਕਤ ਵਧਾ ਰਹੀ ਹੈ। ਭਲਕੇ ਰਾਫ਼ੇਲ ਰਸਮੀ ਤੌਰ 'ਤੇ ਫ਼ੌਜ ਦੀ ਇੱਕ ਤਾਕਤ ਬਣ ਜਾਵੇਗਾ ਤੇ ਆਈਐਫ ਵਿੱਚ ਸ਼ਾਮਿਲ ਹੋ ਜਾਵੇਗਾ। ਵਿਸਥਾਰ ਵਿੱਚ ਪੜ੍ਹੋ...

ਤਸਵੀਰ
ਤਸਵੀਰ
author img

By

Published : Sep 9, 2020, 7:49 PM IST

ਨਵੀਂ ਦਿੱਲੀ: ਭਾਰਤੀ ਹਵਾਈ ਸੈਨਾ ਭਲਕੇ ਅੰਬਾਲਾ ਦੇ ਏਅਰਫੋਰਸ ਸਟੇਸ਼ਨ ਉੱਤੇ ਰਸਮੀ ਤੌਰ 'ਤੇ ਰਾਫ਼ੇਲ ਜਹਾਜ਼ਾਂ ਨੂੰ ਸ਼ਾਮਿਲ ਕਰੇਗੀ। ਇਹ ਜਹਾਜ਼ 17 ਸਕੁਐਡਰਨ, 'ਗੋਲਡਨ ਐਰੋ' ਦਾ ਹਿੱਸਾ ਹੋਣਗੇ। ਦੱਸ ਦਈਏ ਕਿ 27 ਜੁਲਾਈ ਨੂੰ ਪਹਿਲੇ ਪੰਜ ਭਾਰਤੀ ਹਵਾਈ ਫ਼ੌਜ ਦੇ ਰਾਫ਼ੇਲ ਜਹਾਜ਼ ਫਰਾਂਸ ਤੋਂ ਏਅਰ ਫੋਰਸ ਸਟੇਸ਼ਨ ਪਹੁੰਚੇ ਸਨ। ਫਰਾਂਸ ਦੇ ਰੱਖਿਆ ਮੰਤਰੀ ਫ਼ਲੋਰੈਂਸ ਪਾਰਲੀ ਵੀ ਇਸ ਪ੍ਰੋਗਰਾਮ ਵਿੱਚ ਪਹੁੰਚੇਗੀ।

ਜਦੋਂ ਕਿ ਭਾਰਤ ਵੱਲੋਂ ਫ਼ਰਾਸ ਤੋਂ 59,000 ਕਰੋੜ ਰੁਪਏ ਦੀ ਲਾਗਤ ਨਾਲ 36 ਜਹਾਜ਼ਾਂ ਦੀ ਖਰੀਦ ਲਈ ਫਰਾਂਸ ਨਾਲ ਅੰਤਰ-ਸਰਕਾਰੀ ਸਮਝੌਤਾ ਕੀਤਾ ਸੀ, ਜਿਸ ਦੇ ਚਾਰ ਸਾਲ ਬਾਅਦ ਪੰਜ ਰਾਫ਼ੇਲ ਜਹਾਜ਼ਾਂ ਦਾ ਪਹਿਲਾ ਜੱਥਾ 29 ਜੁਲਾਈ ਨੂੰ ਭਾਰਤ ਆਇਆ ਸੀ।

ਫਰਾਂਸਿਸੀ ਏਰੋਸਪੇਸ ਪ੍ਰਮੁੱਖ ਡਸਾਲਟ ਐਵੀਏਸ਼ਨ ਦੁਆਰਾ ਨਿਰਮਿਤ ਜੈੱਟਾਂ ਨੂੰ ਅਜੇ ਤੱਕ ਰਸਮੀ ਤੌਰ 'ਤੇ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਿਲ ਕੀਤਾ ਜਾਣਾ ਬਾਕੀ ਹੈ। ਸਾਰੇ 36 ਜਹਾਜ਼ਾਂ ਦੀ ਸਪੁਰਦਗੀ 2021 ਦੇ ਅੰਤ ਤੱਕ ਮੁਕੰਮਲ ਕੀਤੀ ਜਾਣੀ ਹੈ। ਚਾਰ ਤੋਂ ਪੰਜ ਰਾਫ਼ੇਲ ਜਹਾਜ਼ਾਂ ਦਾ ਦੂਜਾ ਜਥਾ ਨਵੰਬਰ ਤੱਕ ਭਾਰਤ ਪਹੁੰਚਣ ਦੀ ਸੰਭਾਵਨਾ ਹੈ। ਸੂਤਰਾਂ ਨੇ ਦੱਸਿਆ ਕਿ ਫਰਾਂਸ ਤੋਂ ਭਾਰਤ ਦੁਆਰਾ 36 ਰਾਫ਼ੇਲ ਜਹਾਜ਼ਾਂ ਦੇ ਇੱਕ ਹੋਰ ਸਮੂਹ ਦੇ ਸੰਭਾਵਿਤ ਖ਼ਰੀਦ ਬਾਰੇ ਮੁੱਢਲੀ ਗੱਲਬਾਤ ਰਾਜਨਾਥ ਸਿੰਘ ਅਤੇ ਪਰਾਲੀ ਦੇ ਵਿਚਕਾਰ ਹੋ ਸਕਦੇ ਹਨ।

ਹਵਾ ਦੀ ਉੱਤਮਤਾ ਅਤੇ ਸਟੀਕ ਹਮਲਿਆਂ ਲਈ ਜਾਣਿਆ ਜਾਂਦਾ ਰਾਫ਼ੇਲ ਭਾਰਤ ਦਾ ਪਹਿਲਾ ਵੱਡਾ ਲੜਾਕੂ ਜਹਾਜ਼ ਹੈ। ਰਾਫ਼ੇਲ ਜੈੱਟ ਬਹੁਤ ਸਾਰੇ ਸ਼ਕਤੀਸ਼ਾਲੀ ਹਥਿਆਰ ਲੈ ਜਾਣ ਦੇ ਸਮਰੱਥ ਹੈ। 36 ਰਾਫ਼ੇਲ ਜਹਾਜ਼ਾਂ ਵਿੱਚੋਂ 30 ਲੜਾਕੂ ਜਹਾਜ਼ ਅਤੇ 6 ਟ੍ਰੇਨਰ ਹੋਣਗੇ। ਟ੍ਰੇਨਰ ਜੈੱਟ ਟ੍ਰਿਨ–ਸੀਟਰ ਹੋਣਗੇ ਅਤੇ ਲੜਾਕੂ ਜਹਾਜ਼ਾਂ ਦੀਆਂ ਲਗਭਗ ਸਾਰੀਆਂ ਵਿਸ਼ੇਸ਼ਤਾਵਾਂ ਹੋਣਗੀਆਂ। ਰਾਫ਼ੇਲ ਜੈੱਟ ਦਾ ਪਹਿਲਾ ਸਕੁਐਡਰਨ ਅੰਬਾਲਾ ਹਵਾਈ ਅੱਡੇ 'ਤੇ ਸਥਾਪਿਤ ਹੋਵੇਗਾ, ਜਦਕਿ ਦੂਜਾ ਪੱਛਮੀ ਬੰਗਾਲ ਦੇ ਹਸੀਮਾਰਾ ਬੇਸ 'ਤੇ ਤੈਨਾਤ ਕੀਤਾ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.