ETV Bharat / bharat

ਮੈਨੂੰ ਵਿਸ਼ਵਾਸ ਹੈ ਕਿ ਇਹ ਭਾਜਪਾ ਲਈ ਚੰਗਾ ਦਿਨ ਹੋਵੇਗਾ: ਮਨੋਜ ਤਿਵਾਰੀ - ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ

ਦਿੱਲੀ ਭਾਜਪਾ ਪ੍ਰਧਾਨ ਮਨੋਜ ਤਿਵਾਰੀ ਦਾ ਕਹਿਣਾ ਹੈ ਕਿ ਭਾਜਪਾ ਲਈ ਇਹ ਚੰਗਾ ਦਿਨ ਰਹੇਗਾ।

Manoj Tiwari
ਮਨੋਜ ਤਿਵਾਰੀ
author img

By

Published : Feb 11, 2020, 7:46 AM IST

ਨਵੀਂ ਦਿੱਲੀ: ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ ਆ ਜਾਣਗੇ। ਇਸ ਨੂੰ ਲੈ ਕੇ ਦਿੱਲੀ ਵਿੱਚ ਭਾਜਪਾ ਪ੍ਰਧਾਨ ਮਨੋਜ ਤਿਵਾਰੀ ਦਾ ਬਿਆਨ ਆਇਆ ਹੈ।

ਮਨੋਜ ਤਿਵਾਰੀ ਦਾ ਕਹਿਣਾ ਹੈ, "ਮੈਂ ਘਬਰਾਇਆ ਨਹੀਂ ਹਾਂ। ਮੈਨੂੰ ਵਿਸ਼ਵਾਸ ਹੈ ਕਿ ਭਾਜਪਾ ਲਈ ਇਹ ਚੰਗਾ ਦਿਨ ਰਹੇਗਾ। ਅਸੀਂ ਅੱਜ ਦਿੱਲੀ ਵਿੱਚ ਸੱਤਾ ਵਿੱਚ ਆ ਰਹੇ ਹਾਂ। ਜੇ ਅਸੀਂ 55 ਸੀਟਾਂ ਜਿੱਤੀਏ ਤਾਂ ਹੈਰਾਨ ਨਾ ਹੋਣਾ।"

ਦੱਸ ਦਈਏ ਕਿ ਹਾਲ ਹੀ ਵਿੱਚ ਭਾਜਪਾ ਪ੍ਰਧਾਨ ਮਨੋਜ ਤਿਵਾਰੀ ਨੇ ਐਗਜ਼ਿਟ ਪੋਲ ਨੂੰ ਨਕਾਰਦਿਆਂ ਕਿਹਾ ਸੀ ਕਿ ਅਸੀਂ ਦਿੱਲੀ ਵਿੱਚ 48 ਸੀਟਾਂ ਜਿੱਤ ਰਹੇ ਹਾਂ। ਉਨ੍ਹਾਂ ਦਾਅਵਾ ਕੀਤਾ ਸੀ ਕਿ ਐਗਜ਼ਿਟ ਪੋਲ ਕਈ ਵਾਰ ਫੇਲ੍ਹ ਹੁੰਦੇ ਹਨ, ਅਸੀਂ ਅਜਿਹਾ ਪੰਜਾਬ ਵਿੱਚ ਹੁੰਦਾ ਵੇਖਿਆ ਹੈ।

ਪਹਿਲਾਂ ਮਨੋਜ ਤਿਵਾਰੀ ਨੇ ਕਿਹਾ ਸੀ 48 ਸੀਟਾਂ ਅਤੇ ਹੁਣ ਕਹਿ ਰਹੇ ਹਨ ਕਿ ਭਾਜਪਾ 55 ਸੀਟਾਂ ਜਿੱਤ ਲਵੇਗੀ। ਹੁਣ ਇਹ ਤਾਂ ਅੱਜ ਨਤੀਜੇ ਆਉਣ ਉੱਤੇ ਪਤਾ ਲੱਗ ਜਾਵੇਗਾ ਕਿ ਦਿੱਲੀ ਵਿੱਚ ਕਿਸ ਦੀ ਜਿੱਤ ਅਤੇ ਕਿਸ ਦੀ ਹਾਰ ਹੁੰਦੀ ਹੈ।

Intro:Body:

jyoti

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.