ਫਿਰੋਜ਼ਪੁਰ: ਪੰਜਾਬ ਵਿੱਚ ਵੱਧ ਰਹੀ ਅੱਤਵਾਦੀ ਗਤਿਵਿਧਿਆਂ ਦੇ ਖਦਸ਼ੇ ਕਾਰਨ ਭਾਰਤੀ ਗ੍ਰਹਿ ਮੰਤਰਾਲਾ ਨੇ ਵੱਡਾ ਫ਼ੈਸਲਾ ਲਿਆ ਹੈ। ਜਾਣਕਾਰੀ ਮੁਤਾਬਕ ਗ੍ਰਹਿ ਮੰਤਰਾਲੇ ਨੇ ਪੰਜਾਬ ਵਿੱਚ ਜੁਆਇੰਟ ਕਾਉਂਟਰ ਆਪ੍ਰੇਸ਼ਨ ਟੀਮ ਬਣਾਉਣ ਦਾ ਫ਼ੈਸਲਾ ਲਿਆ ਹੈ।
ਸੁਤਰਾਂ ਮੁਤਾਬਕ ਜੁਆਇੰਟ ਕਾਉਂਟਰ ਆਪ੍ਰੇਸ਼ਨ ਵਿੱਚ ਐਨਆਈਏ, ਰਾਅ, ਅਤੇ ਆਈਬੀ ਪੰਜਾਬ ਪੁਲਿਸ ਕਾਉਂਟਰ ਇੰਟੈਲੀਜੈਂਸ ਦੀ ਟੀਮ ਵਿੱਚ ਸ਼ਾਮਲ ਹੋਵੇਗੀ।
ਉੱਥੇ ਹੀ ਫ਼ਿਰੋਜਪੁਰ ਵਿੱਚ ਭਾਰਤ-ਪਾਕਿ ਸਰਹੱਦ 'ਤੇ ਸਥਿਤ ਹੁਸੈਨੀਵਾਲਾ ਸਰਹੱਦ ਨੇੜੇ ਬੀਤੀ ਰਾਤ ਨੂੰ ਪਾਕਿਸਤਾਨ ਵੱਲੋਂ ਉਡਾਏ ਗਏ 3 ਡਰੋਨਾਂ ਦੇ ਦੇਖੇ ਜਾਣ ਦੀ ਸੂਚਨਾ ਮਿਲੀ ਹੈ। ਸੁਤਰਾਂ ਮੁਤਾਬਕ ਸਰਹੱਦ 'ਤੇ ਤਾਇਨਾਤ ਬੀਐੱਸਐੱਫ ਦੇ ਜਵਾਨਾਂ ਨੇ ਡਰੋਨਾਂ 'ਤੇ ਗੋਲੀਬਾਰੀ ਕੀਤੀ। ਜਿਸ ਤੋਂ ਬਾਅਦ ਡਰੋਨ ਪਾਕਿਸਤਾਨ ਵੱਲ ਵਾਪਸ ਜਾਣ 'ਚ ਕਾਮਯਾਬ ਹੋ ਗਏ।
ਦੱਸ ਦਈਏ ਕਿ ਪਿਛਲੇ ਦਿਨੀਂ ਪੰਜਾਬ ਵਿੱਚ ਸਰਹੱਦੀ ਇਲਾਕੇ ਤੋਂ ਪਾਕਿਸਤਾਨੀ ਡਰੋਨ ਰਾਹੀਂ ਹਖਿਆਰ ਭਾਰਤ ਵਿੱਚ ਦਾਖ਼ਲ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਨੂੰ ਲੈ ਕੇ ਪੰਜਾਬ ਵਿੱਚ ਅਲਰਟ ਜਾਰੀ ਹੈ। ਡਰੋਨ ਦੇ ਉਡਾਣ ਭਰਨ ਦੀ ਖ਼ਬਰ ਤੋਂ ਬਾਅਦ ਤੋਂ ਹੀ ਬੀਐਸਐਫ਼, ਪੰਜਾਬ ਪੁਲਿਸ ਤੇ ਦੇਸ਼ ਦੀਆਂ ਹੋਰ ਸੁਰੱਖਿਆ ਏਜੰਸੀਆਂ ਸਖ਼ਤੇ 'ਚ ਆ ਗਈਆਂ ਹਨ।