ਲਖਨਊ: ਹਾਥਰਸ ਸਮੂਹਿਕ ਬਲਾਤਕਾਰ ਕਾਂਡ ਦੀ ਲਖਨਊ ਬੈਂਚ ਨੇ ਖ਼ੁਦ ਨੋਟਿਸ ਲਿਆ ਹੈ। ਕੋਰਟ ਨੇ ਯੋਗੀ ਸਰਕਤਾਰ ਸਮੇਤ ਸਾਰੇ ਪੱਖਾਂ ਨੂੰ ਨੋਟਿਸ ਜਾਰੀ ਕੀਤਾ ਹੈ।
ਹਾਈ ਕੋਰਟ ਨੇ 12 ਅਕਤੂਬਰ ਤੱਕ ਏਸੀਐੱਸ ਹੋਮ, ਡੀਜੀਪੀ, ਏਡੀਜੀ ਲਾਅ-ਐਂਡ ਆਰਡਰ ਅਤੇ ਹਾਥਰਸ ਜ਼ਿਲ੍ਹਾ ਅਧਿਕਾਰੀ ਅਤੇ ਐੱਸਪੀ ਤੋਂ ਜਵਾਬ ਮੰਗਿਆ ਹੈ।
ਤੁਹਾਨੂੰ ਦੱਸ ਦਈਏ ਕਿ ਕੁੱਝ ਪਹਿਲਾਂ ਯੂਪੀ ਦੇ ਹਾਥਰਸ ਵਿਖੇ ਇੱਕ 20 ਸਾਲਾ ਬੱਚੀ ਦਾ ਸਮੂਹਿਕ ਬਲਾਤਕਾਰ ਹੋਇਆ ਸੀ, ਜਿਸ ਦੀ ਕੁਝ ਦਿਨ ਪਹਿਲਾਂ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਸੀ।