ETV Bharat / bharat

ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਹੋਏ ਬੰਦ

ਅੱਜ ਦੁਪਿਹਰ 1:30 ਵਜੇ ਤੋਂ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਕਿਵਾੜ ਬੰਦ ਕਰ ਦਿੱਤੇ ਗਏ। ਕੋਰੋਨਾ ਮਹਾਂਮਾਰੀ ਕਾਰਨ ਇਸ ਵਾਰ ਧਾਮ ਦੇ ਕਿਵਾੜ ਕੇਵਲ 36 ਦਿਨਾਂ ਦੇ ਲਈ ਹੀ ਖੋਲ੍ਹੇ ਗਏ।

hemkund sahibs door will close tomorrow for winter
ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਹੋਏ ਬੰਦ
author img

By

Published : Oct 9, 2020, 10:18 PM IST

Updated : Oct 10, 2020, 4:30 PM IST

ਚਮੋਲੀ: ਸਿੱਖਾਂ ਦੇ ਪਵਿੱਤਰ ਅਸਥਾਨ ਹੇਮਕੁੰਟ ਸਾਹਿਬ ਦੇ ਕਿਵਾੜ ਅੱਜ ਦੁਪਹਿਰ ਡੇਢ ਵਜੇ ਤੋਂ ਸਰਦੀਆਂ ਲਈ ਬੰਦ ਕਰ ਦਿੱਤੇ ਗਏ ਹਨ। ਹੇਮਕੁੰਟ ਸਾਹਿਬ ਦੇ ਕਿਵਾੜ ਬੰਦ ਹੋਣ ਦੇ ਦੌਰਾਨ ਤਕਰੀਬਨ 1350 ਸਿੱਖ ਸੰਗਤਾਂ ਨੇ ਅੰਤਮ ਅਰਦਾਸ ਕੀਤੀ।

ਦੱਸ ਦਈਏ ਕਿ ਪਹਿਲੀ ਅਰਦਾਸ ਅੱਜ ਸਵੇਰੇ ਸਾਢੇ 9 ਵਜੇ ਹੋਈ ਜਿਸ ਤੋਂ ਬਾਅਦ ਸਵੇਰੇ 10:00 ਵਜੇ ਸੁਖਮਨੀ ਸਾਹਿਬ ਦਾ ਪਾਠ ਅਤੇ 11 ਵਜੇ ਸ਼ਬਦ ਕੀਰਤਨ ਕੀਤਾ ਗਿਆ। ਇਸ ਸਾਲ ਦੀ ਅੰਤਮ ਅਰਦਾਸ ਨੂੰ ਦੁਪਹਿਰ 12:30 ਵਜੇ ਪੜ੍ਹਨ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸੱਚਖੰਡ ਵਿਖੇ ਬਿਰਾਜਮਾਨ ਕੀਤਾ ਗਿਆ। ਇਸ ਦੇ ਨਾਲ ਹੀ ਹੇਮਕੁੰਟ ਸਾਹਿਬ ਦੇ ਕਿਵਾੜ ਦੁਪਹਿਰ 1:30 ਵਜੇ ਪੂਰੀ ਮਰਿਆਦਾ ਨਾਲ ਸਰਦੀਆਂ ਲਈ ਬੰਦ ਕਰ ਦਿੱਤੇ ਗਏ ਹਨ।

ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਹੋਏ ਬੰਦ
ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਹੋਏ ਬੰਦ

4 ਸਤੰਬਰ ਨੂੰ ਖੁੱਲ੍ਹੇ ਸੀ ਕਿਵਾੜ

ਇਸ ਸਾਲ ਕੋਰੋਨਾ ਵਾਇਰਸ ਕਾਰਨ ਹੇਮਕੁੰਟ ਸਾਹਿਬ ਦੇ ਕਿਵਾੜ 4 ਸਤੰਬਰ ਦੇਰ ਸ਼ਾਮ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ ਸਨ। ਇਸ ਸਾਲ ਲਗਭਗ 8500 ਸ਼ਰਧਾਲੂਆਂ ਨੇ ਹੇਮਕੁੰਟ ਸਾਹਿਬ ਵਿਖੇ 36 ਦਿਨਾਂ ਯਾਤਰਾ ਵਿੱਚ ਮੱਥਾ ਟੇਕਿਆ।

ਦੱਸ ਦਈਏ ਕਿ ਪਿਛਲੇ ਸਾਲ ਹੇਮਕੁੰਟ ਸਾਹਿਬ ਵਿਖੇ 2.39 ਲੱਖ ਤੋਂ ਵੱਧ ਸ਼ਰਧਾਲੂ ਪਹੁੰਚੇ ਸਨ। ਇਸ ਦੇ ਨਾਲ ਹੀ ਹੇਮਕੁੰਟ ਸਾਹਿਬ ਗੁਰਦੁਆਰੇ ਨੇੜੇ ਹਿੰਦੂਆਂ ਦੇ ਪਵਿੱਤਰ ਅਸਥਾਨ ਲੋਕਪਾਲ ਲਕਸ਼ਮਣ ਮੰਦਿਰ ਦੇ ਕਿਵਾੜ ਵੀ ਸ਼ਨੀਵਾਰ ਨੂੰ ਪੂਰੀ ਮਰਿਆਦਾ ਨਾਲ ਸਰਦੀਆਂ ਲਈ ਬੰਦ ਕਰ ਦਿੱਤੇ ਗਏ ਹਨ।

Last Updated : Oct 10, 2020, 4:30 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.