ETV Bharat / bharat

ਉੱਤਰ-ਪੂਰਬੀ ਸੂਬਿਆਂ ਵਿੱਚ ਅਗਲੇ 4-5 ਦਿਨਾਂ 'ਚ ਭਾਰੀ ਮੀਂਹ, ਬਿਹਾਰ 'ਚ ਟੁੱਟਿਆ 22 ਸਾਲ ਦਾ ਰਿਕਾਰਡ

author img

By

Published : Jun 29, 2020, 8:21 AM IST

ਭਾਰਤ 'ਚ ਉੱਤਰ-ਪੂਰਬੀ ਸੂਬਿਆਂ ਵਿੱਚ ਅਗਲੇ ਚਾਰ-ਪੰਜ ਦਿਨਾਂ ਵਿੱਚ ਭਾਰੀ ਮੀਂਹ ਪੈ ਸਕਦਾ ਹੈ। ਪੂਰਬੀ ਸੂਬਾ ਬਿਹਾਰ ਦੀ ਗੱਲ ਕਰੀਏ ਤਾਂ ਇਥੇ ਲਗਾਤਾਰ ਮੀਂਹ ਪੈ ਰਿਹਾ ਹੈ ਜੋ ਅਗਲੇ 2 ਦਿਨਾਂ ਤੱਕ ਜਾਰੀ ਰਹੇਗਾ।

ਉੱਤਰ-ਪੂਰਬੀ ਸੂਬਿਆਂ ਵਿੱਚ ਅਗਲੇ 4-5 ਦਿਨਾਂ 'ਚ ਭਾਰੀ ਬਾਰਸ਼

ਨਵੀਂ ਦਿੱਲੀ: ਉੱਤਰ-ਪੂਰਬੀ ਸੂਬਿਆਂ ਵਿੱਚ ਅਗਲੇ ਚਾਰ-ਪੰਜ ਦਿਨਾਂ ਵਿੱਚ ਭਾਰੀ ਮੀਂਹ ਪੈ ਸਕਦਾ ਹੈ। ਬੰਗਾਲ ਦੀ ਖਾੜੀ ਤੋਂ ਦੱਖਣ-ਪੱਛਮ ਹਵਾਵਾਂ ਦੇ ਸ਼ੁਰੂ ਹੋਣ ਕਾਰਨ ਉਪ-ਹਿਮਾਲੀਅਨ ਪੱਛਮੀ ਬੰਗਾਲ, ਸਿੱਕਮ, ਮੇਘਾਲਿਆ, ਅਸਾਮ ਦੇ ਨਾਲ ਨਾਲ ਕੁਝ ਪੂਰਬੀ ਸੂਬਿਆਂ ਵਿੱਚ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਪੂਰਬੀ ਸੂਬਾ ਬਿਹਾਰ ਦੀ ਗੱਲ ਕਰੀਏ ਤਾਂ ਇਥੇ ਲਗਾਤਾਰ ਮੀਂਹ ਪੈ ਰਿਹਾ ਹੈ ਜੋ ਅਗਲੇ 2 ਦਿਨਾਂ ਤੱਕ ਜਾਰੀ ਰਹੇਗਾ। ਇਸ ਤੋਂ ਬਾਅਦ ਇਹ ਹੌਲੀ-ਹੌਲੀ ਘੱਟਦਾ ਜਾਵੇਗਾ।

ਦੱਖਣ-ਪੂਰਬੀ ਮਾਨਸੂਨ ਸਮੇ ਤੋਂ ਲਗਭਗ ਦੋ ਹਫਤੇ ਪਹਿਲਾਂ ਦੇਸ਼ ਭਰ ਵਿੱਚ ਆ ਗਿਆ ਹੈ। ਆਸਾਮ ਅਤੇ ਮੇਘਾਲਿਆ ਵਿੱਚ 24 ਘੰਟਿਆਂ ਦੌਰਾਨ ਭਾਰੀ ਮੀਂਹ ਪੈਣ ਦੀ ਉਮੀਦ ਹੈ।

ਹਾਲਾਂਕਿ ਇਸ ਸਮੇਂ ਦੌਰਾਨ, ਪੰਜਾਬ, ਹਰਿਆਣਾ ਅਤੇ ਦਿੱਲੀ-ਐਨਸੀਆਰ ਵਿੱਚ ਮੀਂਹ ਦੀ ਭਵਿੱਖਬਾਣੀ ਘੱਟ ਹੈ। ਆਈਐਮਡੀ ਦੇ ਸੀਨੀਅਰ ਵਿਗਿਆਨੀ ਨਰੇਸ਼ ਕੁਮਾਰ ਦਾ ਕਹਿਣਾ ਹੈ ਕਿ ਮਾਨਸੂਨ ਹਿਮਾਲਿਆ ਦੇ ਤਰਾਈ ਵਾਲੇ ਖੇਤਰਾਂ 'ਚ ਪਹੁੰਚ ਗਿਆ ਹੈ।

ਬਿਹਾਰ 'ਚ ਟੁੱਟਿਆ 22 ਸਾਲ ਦਾ ਰਿਕਾਰਡ

ਮੌਸਮ ਵਿਗਿਆਨੀਆਂ ਦਾ ਅਨੁਮਾਨ ਹੈ ਕਿ ਅਗਲੇ ਤਿੰਨ ਦਿਨਾਂ ਵਿੱਚ ਬਿਹਾਰ ਵਿੱਚ ਘੱਟੋ-ਘੱਟ 100 ਮਿਲੀਮੀਟਰ ਮੀਂਹ ਪਵੇਗਾ। ਹੁਣ ਤੱਕ ਪਏ ਮੀਂਹ ਨੇ ਪਿਛਲੇ 22 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਰਾਜ ਵਿੱਚ ਹੁਣ ਤੱਕ 254 ਮਿਲੀਮੀਟਰ ਮੀਂਹ ਪੈ ਚੁੱਕਿਆ ਹੈ, ਜੋ ਕਿ ਆਮ ਨਾਲੋਂ 87 ਫੀਸਦੀ ਵੱਧ ਹੈ। ਪੱਛਮੀ-ਪੂਰਬੀ ਚੰਪਾਰਨ, ਗੋਪਾਲਗੰਜ, ਸਿਵਾਨ, ਸਰਾਂ, ਅਰਰੀਆ, ਕਿਸ਼ਨਗੰਜ ਵਿੱਚ ਅਜੇ ਦੋ ਦਿਨਾਂ ਤੋਂ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.