ਨਵੀਂ ਦਿੱਲੀ : ਕੇਂਦਰੀ ਸਿਹਤ ਮੰਤਰੀ ਡਾ.ਹਰਸ਼ਵਰਧਨ ਦੀ ਮਾਂ ਦਾ ਦੇਹਾਂਤ ਹੋ ਗਿਆ ਹੈ। ਉਹ 89 ਸਾਲ ਦੇ ਸਨ। ਇਸ ਦੀ ਜਾਣਕਾਰੀ ਖ਼ੁਦ ਕੇਂਦਰੀ ਮੰਤਰੀ ਨੇ ਟਵੀਟ ਕਰ ਦਿੱਤੀ ਹੈ। ਡਾ. ਹਰਸ਼ਵਰਧਨ ਨੇ ਟਵੀਟ ਕਰ ਦੱਸਿਆ ਕਿ ਐਤਵਾਰ ਸਵੇਰੇ ਦਿਲ ਦਾ ਦੌਰਾ ਪੈਣ ਨਾਲ ਮਾਂ ਦਾ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਏਮਜ਼ 'ਚ ਦਾਖਲ ਕਰਵਾਇਆ ਗਿਆ ਸੀ।
-
God bless her soul. My heartfelt condolences to the entire family Doc sahib. https://t.co/FUyTc6xoVX
— Arvind Kejriwal (@ArvindKejriwal) September 6, 2020 " class="align-text-top noRightClick twitterSection" data="
">God bless her soul. My heartfelt condolences to the entire family Doc sahib. https://t.co/FUyTc6xoVX
— Arvind Kejriwal (@ArvindKejriwal) September 6, 2020God bless her soul. My heartfelt condolences to the entire family Doc sahib. https://t.co/FUyTc6xoVX
— Arvind Kejriwal (@ArvindKejriwal) September 6, 2020
ਡਾ. ਹਰਸ਼ਵਰਧਨ ਨੇ ਟਵੀਟ ਕੀਤਾ, 'ਮਾਂ ਤੂੰ ਵਾਪਸ ਆ ਜਾ!' ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮਾਂ ਉਨ੍ਹਾਂ ਲਈ ਮਾਰਗ-ਦਰਸ਼ਕ ਸੀ। ਉਨ੍ਹਾਂ ਦੀ ਕਮੀ ਨੂੰ ਕੋਈ ਪੂਰਾ ਨਹੀਂ ਕਰ ਸਕਦਾ। ਉਸ ਦੀ ਪਵਿੱਤਰ ਆਤਮਾ ਨੂੰ ਸ਼ਾਂਤੀ ਮਿਲੇ।
ਡਾ.ਹਰਸ਼ਵਰਧਨ ਦੀ ਮਾਂ ਦੇ ਦੇਹਾਂਤ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਗ ਪ੍ਰਗਟਾਇਆ ਹੈ। ਉਨ੍ਹਾਂ ਟਵੀਟ ਕਰ ਕਿਹਾ ਕਿ ਭਗਵਾਨ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਣ। ਪਰਿਵਾਰ ਨੂੰ ਇਸ ਦੁੱਖ ਦੇ ਸਮੇਂ 'ਚ ਦਰਦ ਸਹਿਣ ਦੀ ਸ਼ਕਤੀ ਪ੍ਰਦਾਨ ਕਰੇ।