ਜੈਪੂਰ: ਜੇਕਰ ਤੁਸੀਂ ਕਾਰਪੋਰੇਟ ਸੈਕਟਰ ਨਾਲ ਜੁੜੇ ਹੋਏ ਹੋ ਤੇ ਦਿਨ-ਰਾਤ ਈਮੇਲ ਰਾਹੀਂ ਕੰਪਨੀ ਨਾਲ ਜੁੜੇ ਹੋਏ ਮੱਹਤਵਪੂਰਨ ਡਾਟਾ, ਇਨ-ਵਾਇਸ, ਬਿੱਲ ਭੇਜਣ ਦੇ ਜਾਂ ਹੋਰ ਕੰਮ ਕਰਦੇ ਹਨ, ਤਾਂ ਸਾਵਧਾਨ ਹੋ ਜਾਓ। ਇਹ ਖ਼ਬਰ ਤੁਹਾਡੇ ਲਈ ਬੇੱਹਦ ਮਹੱਤਵਪੂਰਨ ਹੈ। ਸਾਈਬਰ ਹੈਕਰਜ਼ ਹੁਣ ਰਾਜਸਥਾਨ ਵਿੱਚ ਕਾਰਪੋਰੇਟ ਸੈਕਟਰ ਨਾਲ ਜੁੜੀਆਂ ਹੋਈਆਂ ਵਿਭਿੰਨ ਕੰਪਨੀਆਂ ਨੂੰ ਇੱਕ ਨਵੇਂ ਤਰੀਕੇ ਨਾਲ ਆਪਣਾ ਸ਼ਿਕਾਰ ਬਣਾ ਰਹੇ ਹਨ।
ਕੰਪਨੀਆਂ ਨੂੰ ਆਰਥਿਕ ਨੁਕਸਾਨ ਪਹੁੰਚਾਉਣ ਦੇ ਨਾਲ ਨਾਲ ਉਨ੍ਹਾਂ ਦੀ ਵੱਕਾਰ ਨੂੰ ਵੀ ਗਿਰਾਉਣ ਦਾ ਕੰਮ ਹੈਕਰਜ਼ ਕਰ ਰਹੇ ਹਨ। ਹੈਰਾਨ ਕਰਨ ਵਾਲੀ ਤਾਂ ਇਹ ਗ਼ੱਲ ਹੈ ਕਿ ਕਾਰਪੋਰੇਟ ਸੈਕਟਰ ਨਾਲ ਜੁੜੀਆਂ ਹੋਈਆਂ ਇਨ੍ਹਾਂ ਕੰਪਨੀਆਂ ਨੂੰ ਉਨ੍ਹਾਂ ਨਾਲ ਹੋਣ ਵਾਲੀ ਇਸ ਠੱਗੀ ਬਾਰੇ ਪਤਾ ਤੱਕ ਨਹੀਂ ਹੈ ਤੇ ਜਦ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਿਆ, ਤਦ ਤੱਕ ਉਨ੍ਹਾਂ ਨੂੰ ਕਾਫ਼ੀ ਘਾਟਾ ਹੋ ਚੁੱਕਿਆ ਹੁੰਦਾ।
ਕਾਰਪੋਰੇਟ ਸੈਕਟਰ ਨਾਲ ਜੁੜੀਆਂ ਹੋਈਆਂ ਕੰਪਨੀਆਂ ਲਈ ਆਈਟੀ ਸੁਰੱਖਿਆ ਆਡਿਟ ਤੇ ਸਾਈਬਰ ਸੁਰੱਖਿਆ ਆਡਿਟ ਕਰਨ ਵਾਲੇ ਸਾਈਬਰ ਸੁਰੱਖਿਆ ਦੇ ਮਾਹਰ ਸਚਿਨ ਸ਼ਰਮਾ ਨੇ ਈਟੀਵੀ ਭਾਰਤ ਨਾਲ ਖ਼ਾਸ ਗ਼ੱਲਬਾਤ ਦੌਰਾਨ ਨਵੀਂ ਤਰ੍ਹਾਂ ਦੀ ਠੱਗੀ ਬਾਰੇ ਜਾਣਕਾਰੀ ਦਿੱਤੀ।
ਸਚਿਨ ਨੇ ਦੱਸਿਆ ਕਿ ਸਾਈਬਰ ਹੈਕਰਜ਼ ਵਿਭਿੰਨ ਕਾਰਪੋਰੇਟ ਸੈਕਟਰ ਕੰਪਨੀਆਂ ਦੇ ਈਮੇਲ 'ਤੇ ਫਾਰਵਰਡਰ ਲੱਗਾ ਕੇ ਠੱਗੀ ਦੀ ਵੱਡੀ ਵਾਰਦਾਤ ਨੂੰ ਅੰਜ਼ਾਮ ਦੇ ਰਹੇ ਹਨ। ਰਾਜਸਥਾਨ ਵਿੱਚ ਵੀ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਲੋਕਾਂ ਦੀ ਸਿਆਣਪ ਦੇ ਚੱਲਦਿਆਂ ਵੀ ਸਾਈਬਰ ਹੈਕਰਸ ਦੀਆਂ ਅਨੇਕਾਂ ਵਾਰਦਾਤਾਂ ਅਸਫ਼ਲ ਹੋਈਆਂ ਹਨ।
ਕੀ ਹੈ ਮੇਲ ਫਾਰਵਰਡਰ?
ਸਾਈਬਰ ਸੁਰੱਖਿਆ ਦੇ ਮਾਹਰ ਸਚਿਨ ਸ਼ਰਮਾ ਨੇ ਦੱਸਿਆ ਕਿ ਸਾਈਬਰ ਹੈਕਰ ਕਿਸੇ ਵੀ ਕੰਪਨੀ ਦੇ ਈ-ਮੇਲ ਆਈਡੀ ਵਿੱਚ ਫਾਰਵਰਡਰ ਲਗਾ ਕੇ ਉਸ ਕੰਪਨੀ ਦੀ ਪੂਰੀ ਈਮੇਲ ਆਈਡੀ ਨੂੰ ਆਪਣੀ ਈਮੇਲ ਆਈਡੀ 'ਤੇ ਫਾਰਵਰਡ ਕਰ ਲੈਂਦੇ ਹਨ। ਇਸ ਤਰ੍ਹਾਂ ਕਰਨ ਨਾਲ ਸਾਈਬਰ ਹੈਕਰ ਨੂੰ ਕੰਪਨੀ ਦੇ ਈਮੇਲ ਅਕਾਊਂਟ 'ਤੇ ਆਉਣ ਵਾਲੇ ਕਈ ਮੇਲ ਪ੍ਰਾਪਤ ਹੋ ਜਾਂਦੇ ਹਨ। ਮੇਲ ਉੱਤੇ ਆਉਣ ਵਾਲੇ ਕੰਪਨੀ ਨਾਲ ਸਬੰਧਿਤ ਮੱਹਤਵਪੂਰਨ ਡਾਟਾ, ਬਿੱਲ ਜਾ ਇਨ-ਵਾਇਸ ਨੂੰ ਹੈਕਰ ਆਪਣੇ ਮੁਤਾਬਕ ਬਦਲ ਸਕਦਾ ਹੈ।
ਕੰਪਨੀ ਨਾਲ ਜੁੜੇ ਹੋਏ ਗ੍ਰਾਹਕ ਨੂੰ ਹੈਕਰ ਇਨ-ਵਾਇਸ ਜਾ ਬਿੱਲ ਵਿੱਚ ਖ਼ੁਦ ਦਾ ਬੈਂਕ ਅਕਾਊਂਟ ਲਿਖ ਕੇ ਮੇਲ ਕਰ ਸਕਦਾ ਹੈ ਤੇ ਹੈਕਰ ਵੱਲੋਂ ਕੀਤੀ ਗਈ ਮੇਲ ਕੰਪਨੀ ਦੇ ਹੀ ਈਮੇਲ ਅਕਾਊਂਟ ਨਾਲ ਗ੍ਰਾਹਕ ਨੂੰ ਪ੍ਰਾਪਤ ਹੁੰਦੀ ਹੈ। ਅਜਿਹੇ ਵਿੱਚ ਗ੍ਰਾਹਕ ਨੂੰ ਵੀ ਕੋਈ ਸ਼ੱਕ ਨਹੀਂ ਹੁੰਦਾ ਹੈ ਤੇ ਫਿਰ ਉਹ ਹੈਕਰ ਵੱਲੋਂ ਦੱਸੇ ਗਏ ਬੈਂਕ ਅਕਾਊਂਟ ਵਿੱਚ ਕਰੋੜਾਂ ਰੁਪਏ ਭੇਜ ਦਿੰਦਾ ਹੈ।
ਇਸ ਤਰ੍ਹਾਂ ਬਚਿਆ ਜਾ ਸਕਦਾ ਹੈ ਹੈਕਰਜ਼ ਦੇ ਨਿਸ਼ਾਨੇ ਤੋਂ
ਸਾਈਬਰ ਸੁਰਖਿਆ ਦੇ ਮਾਹਰ ਸਚਿਨ ਸ਼ਰਮਾ ਨੇ ਕਿਹਾ ਕਿ ਸਾਈਬਰ ਹੈਕਰ ਵੱਲੋਂ ਕੀਤੀ ਜਾ ਰਹੀ ਇਨ-ਵਾਇਸ ਠੱਗੀ ਤੋਂ ਬਚਣ ਲਈ ਕਾਰਪੋਰੇਟ ਸੈਕਟਰਲ ਤੇ ਹੋਰ ਕੰਪਨੀਆਂ ਨੂੰ ਈਮੇਲ ਸੁਰਖਿਆ 'ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਹਰੇਕ ਕੰਪਿਊਟਰ ਸਿਸਟਮ 'ਤੇ ਐਂਟੀ ਵਾਇਰਸ ਨੂੰ ਇਨੇਬਲ ਰੱਖੋ। ਇਸ ਦੇ ਨਾਲ ਹੀ ਪਾਈਰੇਟਿਡ ਐਂਟੀਵਾਇਰਸ ਨੂੰ ਕੰਪਿਊਟਰ ਵਿੱਚ ਇੰਸਟਾਲ ਨਾ ਕਰੋਂ ਕਿਉਂਕਿ ਇਸ ਨਾਲ pirated ਐਂਟੀ ਵਾਇਰਸ ਕ੍ਰੈਸ਼ ਹੋ ਜਾਂਦਾ ਹੈ ਤੇ ਉਹ ਵੀ ਸਾਈਬਰ ਹੈਕਰ ਨੂੰ ਬੁਲਾਵਾ ਦਿੰਦਾ ਹੈ।